HOME ਵਿਸ਼ਾਲ ਖੈਰਾ ਦੀ ਆ ਰਹੀ ਪਲੇਠੀ ਕਿਤਾਬ “ਬੁੱਧ ਅਤੇ ਉਨ੍ਹਾਂ ਦਾ ਧੰਮ...

ਵਿਸ਼ਾਲ ਖੈਰਾ ਦੀ ਆ ਰਹੀ ਪਲੇਠੀ ਕਿਤਾਬ “ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ ਵਿੱਚ” ਦਾ ਹਰ ਇਕ ਲੇਖ ਬਾਬਾ ਸਾਹਿਬ ਅੰਬੇਡਕਰ ਦੇ ਧੰਮ ਪ੍ਰਤੀ ਨਜ਼ਰੀਏ ਨੂੰ ਪਾਣੀ ਵਾਂਗੂ ਸਾਫ਼ ਕਰਦਾ ਹੈ।

ਡਾ. ਇੰਦਰਜੀਤ ਕੁਮਾਰ ‘ਕਜਲਾ’

 (ਸਮਾਜ ਵੀਕਲੀ)  ਜਿਵੇਂ ਕਿ ਤਥਾਗਤ ਬੁੱਧ ਕਹਿੰਦੇ ਨੇ ਕਿ, “ਸ਼ੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਜਾਣੋ”। ਇੱਥੇ ਇਹ ਕਹਿਣਾ ਝੂਠ ਨਹੀਂ ਹੈ ਕਿ ਬੁੱਧ ਨੂੰ ਮੰਨਣ ਵਾਲੇ ਬੁਹਤ ਲੋਕ ਮਿਲਦੇ ਹਨ ਪਰ ਸਮਝਣ ਵਾਲੇ ਘੱਟ! ਇਹ ਬੁਹੁਤ ਹੀ ਸੰਜੀਦਾ ਵਿਸ਼ਾ ਹੈ ਕਿਉਂਕਿ ਕੁਝ ਲੋਕਾਂ ਲਈ ਬੁੱਧ ਧੰਮ ਹੁਣ ਸਿਰਫ਼ ਇਕ ਧਰਮ ਬਣਦਾ ਜਾ ਰਿਹਾ ਹੈ। ਉਸੇ ਤਰ੍ਹਾਂ ਜਿਵੇਂ ਬਾਕੀ ਧਰਮਾਂ ਵਿੱਚ ਜਨਮ-ਮਰਨ, ਸਵਰਗ-ਨਰਕ ਅਤੇ ਅੰਧ-ਵਿਸ਼ਵਾਸ ਦੇ ਸਿਧਾਂਤ ਤੇ ਚਲਦੇ ਹਨ। ਜੋ ਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਇਸੇ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਨੇ ਬੁੱਧ ਅਪਣਾਉਣ ਤੋਂ ਪਹਿਲਾ ਬਹੁਤ ਹੀ ਡੰੂਘਾਈ ਦੇ ਨਾਲ ਧਰਮ ਅਤੇ ਧੰਮ ਅੰਤਰ ਨੂੰ ਸਮਝਿਆ ਫਿਰ ਉਸ ਤੋਂ ਬਆਦ ਹੀ ਬੁੱਧ ਧੰਮ ਦੀ ਸ਼ਰਣ ਵਿੱਚ ਗਏ। ਜਿੱਥੇ-ਜਿੱਥੇ ਉਨ੍ਹਾਂ ਨੂੰ ਧੰਮ ਵਿੱਚ ਛੇਕ ਮਿਲੇ ਉਹਨਾਂ ਨੂੰ ਉਹਨਾਂ ਨੇ 22 ਪ੍ਰੱਤਿਿਗਆਵਾਂ ਦੇ ਨਾਲ ਅਤੇ “ਬੁੱਧ ਅਤੇ ਉਹਨਾਂ ਦਾ ਧੰਮ” ਨਾਮਕ ਗ੍ਰੰਥ ਦੇ ਵਿੱਚ ਦਿੱਤੀ ਜਾਣਕਾਰੀ ਨਾਲ ਭਰਨ ਦਾ ਬੇ-ਮਿਸਾਲ ਉਪਰਾਲਾ ਕੀਤਾ। ਸਮੇਂ ਦੀ ਘਾਟ ਅਤੇ ਅੰਗਰੇਜ਼ੀ ਦੇ ਘੱਟ ਗਿਆਨ ਕਾਰਨ ਇਸ ਗ੍ਰੰਥ ਵਿੱਚ ਦਰਜ ਗਿਆਨ ਲੋਕਾਂ ਤੱਕ ਨਹੀਂ ਪੁੰਹਚਿਆ। ਜਦੋਕਿ ਇਸ ਕਿਤਾਬ ਦਾ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਵਿਦਵਾਨਾਂ ਵਲੋਂ ਵਧੀਆ ਢੰਗ ਨਾਲ ਅਨੁਵਾਦ ਕੀਤਾ ਗਿਆ ਹੈ। ਪਰ ਵੱਡੀਆਂ ਤੇ ਮੋਟੀਆਂ ਕਿਤਾਬਾਂ ਨੂੰ ਦੇਖਕੇ ਪਾਠਕ ਦਾ ਪੜ੍ਹਨ ਨੂੰ ਹੌਸਲਾ ਨਹੀਂ ਪੈਦਾ। ਇਸ ਤਰ੍ਹਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਆਮ ਪਾਠਕ ਤੱਕ ਬਾਬਾ ਸਾਹਿਬ ਅੰਬੇਡਕਰ ਵਾਲੇ ਤਰਕਵਾਦੀ ਦ੍ਰਿਸ਼ਟੀਕੋਣ ਨਾਲ ਪੇਸ਼ ਕਰਨ ਦੀ ਕਾਮਯਾਬ ਕੋਸ਼ਿਸ਼ ਕੀਤੀ ਹੈ.

ਮੇਰੇ ਦੋਸਤ ਵਿਸ਼ਾਲ ਖੈਰਾ ਨੇ ਇਸ ਕਿਤਾਬ ਦਾ ਨਾਂ “ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ ਵਿੱਚ” ਹੈ। ਇਸ ਕਿਤਾਬ ਕੱਲ 12 ਲੇਖ ਹਨ। ਜਿਨ੍ਹਾਂ ਦਾ ਸਿੱਧਾ ਸੰਬਧੀ ਹੀ ਬਾਬਾ ਸਾਹਿਬ ਦੇ ਦੁਆਰਾ ਮੁੜ-ਸੁਰਜੀਤ ਕੀਤੇ ਬੁੱਧ ਧੰਮ ਨਾਲ ਹੈ ਕਿਉਂਕਿ ਇਹ ਲੇਖ ਆਪਣੇ-ਆਪ ਵਿੱਚ ਬਹੁਤ ਹੀ ਗਿਆਨ ਭਰਪੂਰ ਹਨ। ਹਰ ਇਕ ਲੇਖ ਬਾਬਾ ਸਾਹਿਬ ਅੰਬੇਡਕਰ ਦੇ ਧੰਮ ਪ੍ਰਤੀ ਨਜ਼ਰੀਏ ਨੂੰ ਪਾਣੀ ਵਾਂਗੂ ਸਾਫ਼ ਕਰਦਾ ਹੈ। ਮੈਂ ਇਸ ਕਿਤਾਬ ਨੂੰ ਛਪਣ ਤੋਂ ਪਹਿਲਾ ਹੀ ਖਰੜੇ ਨੂੰ ਤਿੰਨ-ਚਾਰ ਵਾਰ ਪੜ੍ਹ ਚੁੱਕਾ ਹਾਂ ਇਸ ਨੂੰ ਪੜ੍ਹਨ ਤੋਂ ਬਆਦ ਮੈਂ ਇਹ ਦਾਵੇ ਨਾਲ ਕਹਿ ਸਕਦਾ ਹਾਂ ਕਿ ਇਹ ਕਿਤਾਬ ਬੁੱਧ ਧੰਮ ਵਿੱਚ ਵਿਛਾਏ ਜਾਂ ਰਹੇ ਕੂੜ-ਪ੍ਰਚਾਰ ਨੂੰ ਸਾਫ਼ ਕਰਨ ਵਿੱਚ ਕਾਰਗਰ ਸਾਬਤ ਹੋਵੇਗੀ।

ਇਹ ਕਿਤਾਬ ਵੱਖ-ਵੱਖ ਸਵਾਲਾਂ ਦੇ ਉੱਤਰ ਵੀ ਦਿੰਦੀ ਹੈ। ਜਿਵੇਂ ਕਿ ਬੁੱਧ ਧੰਮ ਵਿੱਚ ਰੱਬ ਦਾ ਕੀ ਸਥਾਨ ਹੈ?, ਬੁੱਧ ਦੇ ਦਸ ਜਨਮ ਕੀ ਹਨ? ਬੁੱਧ ਧੰਮ ਵਿੱਚ ਹਾਨੀਆਂ ਪੈਦਾ ਹੋਣ ਦੇ ਕਾਰਨ, ਇਨ੍ਹਾਂ ਹਾਨੀਆਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ? ਬੁੱਧ ਧੰਮ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾ ਸਕਦਾ ਹੈ? ਇਸ ਤਰ੍ਹਾਂ ਦੇ ਹੋਰ ਬੁਹਤ ਸਾਰੇ ਸਵਾਲਾਂ ਅਤੇ ਉਨ੍ਹਾਂ ਦੇ ਜਵਾਬ ‘ਬੁੱਧ ਅਤੇ ਉਹਨਾਂ ਦਾ ਧੰਮ’ ਨਾਮਕ ਮਹਾਨ ਗ੍ਰੰਥ ਤੋਂ ਪੇ੍ਰਰਿਤ ਹਨ, ਬੋਧੀ ਇਤਿਹਾਸ ਨੂੰ ਉਜਾਗਰ ਕਰਨ ਵਾਲੇ ਚੀਨੀ ਯਾਤਰੀ ਅਤੇ ਅੰਗਰੇਜ਼ ਅਫ਼ਸਰ ਦਾ ਜ਼ਿਕਰ ਵੀ। ਮੈਂ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਵਿਸ਼ਾਲ ਖੈਰਾ ਨੇ ਇਹ ਕਿਤਾਬ ਆਰਟੀਕਲਾਂ ਨੂੰ ਲਿਖ ਕੇ ਗਾਗਰ ਵਿੱਚ ਸਾਗਰ ਭਰਨ ਵਾਲੀ ਗੱਲ ਕੀਤੀ ਹੈ।

ਕਿਤਾਬ ਖਰੀਦਣ ਲਈ ਤੁਸੀਂ ਹੇਠ ਦਿੱਤੇ ਪਤੇ ਅਤੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਕਿਤਾਬ ਦਾ ਨਾਂ: ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ ਵਿੱਚ”
ਪਬਲੀਸ਼ਰ: ਟ੍ਰਿਪਲ ਜੈਮ ਪਬਲੀਕੇਸ਼ਨ, ਫਗਵਾੜਾ
ਫੋਨ ਨੰਬਰ: 99158-53404, 7707925975

ਡਾ. ਇੰਦਰਜੀਤ ਕੁਮਾਰ ‘ਕਜਲਾ’
ਸ਼ਹਾਇਕ ਪ੍ਰੋਫੈਸਰ ਕਾਨੂੰਨ, ਲੇਖਕ, ਅਨੁਵਾਦਕ, ਸੰਪਾਦਕ
ਸੰਸਥਾਪਕ, ਟ੍ਰਿਪਲ ਜੈਮ ਪਬਲੀਕੇਸ਼ਨ, ਫਗਵਾੜਾ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articlePakistan’s Informal Begging: The Chenab River Water Crisis
Next articleਮਾਊਂਟ ਐਵਰੈਸਟ ਕੂੜੇ ਨਾਲ ਭਰਿਆ ਹੋਇਆ ਹੈ, ਲੋਕ ਕਹਿੰਦੇ ਹਨ, “ਬਸ ਹੋ ਗਿਆ।”