ਮਹਾਰਾਣੀ ਐਲਿਜ਼ਾਬੈੱਥ ਵੱਲੋਂ ਵਰਚੁਅਲ ਮੀਟਿੰਗਾਂ ਰੱਦ

ਲੰਡਨ (ਸਮਾਜ ਵੀਕਲੀ):  ਮਹਾਰਾਣੀ ਐਲਿਜ਼ਾਬਥ ਨੇ ਕਰੋਨਾ ਲੱਛਣਾਂ ਮਗਰੋਂ ਆਪਣੇ ਆਨਲਾਈਨ ਪ੍ਰੋਗਰਾਮ ਰੱਦ ਕਰ ਦਿੱਤੇ ਹਨ। 95 ਸਾਲਾ ਮਹਾਰਾਣੀ ਨੇ ਅੱਜ ਕੁਝ ਹਲਕੇ ਫੁਲਕੇ ਕੰਮ ਕੀਤੇ ਪਰ ਅਗਲੇ ਦਿਨਾਂ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਫ਼ਿਲਹਾਲ ਅੱਗੇ ਪਾ ਦਿੱਤਾ ਗਿਆ ਹੈ। ਬਕਿੰਘਮ ਪੈਲੇਸ ਵੱਲੋਂ ਜਾਰੀ ਸੂਚਨਾ ਅਨੁਸਾਰ ਮਹਾਰਾਣੀ ਅਜੇ ਵੀ ਹਲਕੇ ਜ਼ੁਕਾਮ ਤੋਂ ਪੀੜਤ ਹਨ ਇਸ ਲਈ ਉਨ੍ਹਾਂ ਨੇ ਆਪਣੇ ਵਰਚੁਅਲ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਅੱਜ ਉਨ੍ਹਾਂ ਨੇ ਕੁਝ ਹਲਕੇ-ਫੁਲਕੇ ਕੰਮ ਕੀਤੇ।

ਐਤਵਾਰ ਨੂੰ ਮਹਾਰਾਣੀ ਦੇ ਕਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਉਨ੍ਹਾਂ ਵਿਚ ਕਰੋਨਾ ਦੇ ਹਲਕੇ ਲੱਛਣ ਦਿਖਾਈ ਦਿੱਤੇ ਸਨ। ਅਧਿਕਾਰੀਆਂ ਅਨੁਸਾਰ ਇਨ੍ਹਾਂ ਦਿਨਾਂ ਵਿਚ ਮਹਾਰਾਣੀ ਦੀ ਕੋਈ ਜਨਤਕ ਸ਼ਮੂਲੀਅਤ ਨਹੀਂ ਸੀ ਪਰ ਉਨ੍ਹਾਂ ਦੀਆਂ ਕੁਝ ਵੀਡੀਓ ਮੀਟਿੰਗਾਂ ਸਨ, ਜੋ ਰੱਦ ਕਰ ਦਿੱਤੀਆਂ ਗਈਆਂ ਹਨ। ਮਾਹਿਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਾਗ ਤੋਂ ਬਚਾਉਣ ਲਈ ਐਂਟੀ ਵਾਇਰਲ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹਾਰਾਣੀ ਨੂੰ ਕਰੋਨਾ ਤੋਂ ਬਚਾਅ ਲਈ ਦੋਵਾਂ ਖ਼ੁਰਾਕਾਂ ਤੋਂ ਬਾਅਦ ਬੂਸਟਰ ਡੋਜ਼ ਵੀ ਦਿੱਤੀ ਜਾ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿੰਦ-ਪ੍ਰਸ਼ਾਂਤ ਦੀਆਂ ਚੁਣੌਤੀਆਂ ਦਾ ਸੇਕ ਯੂਰੋਪ ਤੱਕ ਪੁੱਜ ਸਕਦਾ ਹੈ: ਜੈਸ਼ੰਕਰ
Next articleਭਾਰਤ ਨੇ ਕਣਕ ਦੇ 41 ਟਰੱਕਾਂ ਦੀ ਪਹਿਲੀ ਖੇਪ ਅਫ਼ਗਾਨਿਸਤਾਨ ਭੇਜੀ