ਵਿਰਸਾ ਸਿੰਘ ਵਲਟੋਹਾ ਨਾ ਘਰ ਦੇ ਰਹੇ ਨਾ ਘਾਟ ਦੇ, ਅਕਾਲੀ ਦਲ ਚੋਂ ਬਾਹਰ ਕਰਨ ਦੇ ਹੁਕਮ 10 ਸਾਲ ਲਈ ਸਿਆਸੀ ਪਾਬੰਦੀ

ਵਿਰਸਾ ਸਿੰਘ ਵਲਟੋਹਾ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਵਿਰਸਾ ਸਿੰਘ ਵਲਟੋਹਾ ਨੂੰ ਕੌਣ ਨਹੀਂ ਜਾਣਦਾ, ਵਿਰਸਾ ਸਿੰਘ ਵਲਟੋਹਾ ਜੋ ਕਿਸੇ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਅਤਿ ਕਰੀਬੀ ਰਿਹਾ ਹੈ ਤੇ ਜਦੋਂ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਬਾਹਾਂ ਖੜੀਆਂ ਕਰਕੇ ਬਾਹਰ ਆਉਣ ਵਾਲਿਆਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਵੀ ਸੀ ਉਸ ਵੇਲੇ ਤੋਂ ਹੀ ਲੋਕ ਉਸ ਨੂੰ ਕੋਸ ਰਹੇ ਹਨ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਸਿਆਸੀ ਸਫਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜ ਕੇ ਸ਼ੁਰੂ ਕੀਤਾ ਤੇ ਸਰਹੱਦੀ ਇਲਾਕੇ ਖੇਮਕਰਨ ਤੋਂ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਵੀ ਰਹੇ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਵਜੋਂ ਵਿਚਰਦੇ ਰਹੇ। ਵਿਰਸਾ ਸਿੰਘ ਵਲਟੋਹਾ ਦੀ ਜੋ ਬੋਲਬਾਣੀ ਹੈ ਉਸ ਬਾਰੇ ਸਭ ਨੂੰ ਪਤਾ ਹੀ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਤੇ ਹੋਰਾਂ ਨੂੰ ਕਿਸ ਤਰ੍ਹਾਂ ਗੁੰਡਾ ਬੋਲੀ ਰਾਹੀਂ ਬੋਲਦੇ ਹਨ। ਵਿਰਸਾ ਸਿੰਘ ਨੇ ਇਸੇ ਭੌੰਕੜ ਬੋਲ ਬਾਣੀ ਨੂੰ ਦਿਖਾਉਂਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਜਥੇਦਾਰਾਂ ਨੂੰ ਭਾਜਪਾ ਆਰਐਸਐਸ ਦੇ ਕਰਿੰਦੇ ਤੱਕ ਕਹਿ ਦਿੱਤਾ ਸੀ।
    ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਰਸਾ ਸਿੰਘ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬੁਲਾਇਆ। ਅੱਜ ਜਦੋਂ ਵਿਰਸਾ ਸਿੰਘ ਵਲਟੋਹਾ ਆਪਣਾ ਸਪਸ਼ਟੀਕਰਨ ਦੇਣ ਲਈ ਗਏ ਤਾਂ ਉਸ ਦੀ ਸਾਰੀ ਗੱਲਬਾਤ ਸੁਣੀ ਗਈ ਜਿਸ ਵਿੱਚ ਉਸ ਨੇ ਜਥੇਦਾਰਾਂ ਤੋਂ ਮੁਆਫੀ ਮੰਗੀ ਪਰ ਜਥੇਦਾਰਾਂ ਨੇ ਉਸ ਦੀ ਮੁਆਫੀ ਨੂੰ ਰੱਦ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਹੁਕਮ ਕਰ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਤੁਰੰਤ ਹੀ ਅਕਾਲੀ ਦਲ ਵਿੱਚੋਂ ਬਾਹਰ ਕੀਤਾ ਜਾਵੇ। ਸਾਰੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਜਾਵੇ, ਗੱਲ ਇੱਥੇ ਹੀ ਨਹੀਂ ਵਿਰਸਾ ਸਿੰਘ ਵਲਟੋਹਾ ਤੇ 10 ਸਾਲ ਲਈ ਸਿਆਸੀ ਪਾਬੰਦੀ ਵੀ ਲਗਾ ਦਿੱਤੀ ਗਈ ਹੈ।
   ਬੇਸ਼ੱਕ ਇਸ ਖਬਰ ਦੇ ਨਾਲ ਅਕਾਲੀ ਦਲ ਨੂੰ ਮੌਜੂਦਾ ਸਮੇਂ ਝਟਕਾ ਲੱਗਿਆ ਹੈ। ਪਰ ਬਹੁ ਗਿਣਤੀ ਲੋਕ ਜੋ ਸਿਆਸੀ ਗਲਿਆਰਿਆਂ ਵਿੱਚ ਦੇਖਦੇ ਹਨ ਜਾਂ ਆਮ ਲੋਕ ਪਹਿਲਾਂ ਹੀ ਇਹ ਕਹਿ ਰਹੇ ਸਨ ਕਿ ਜੇਕਰ ਕਿਸੇ ਨੇ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਦਾ ਕਰਵਾਇਆ ਹੈ ਤਾਂ ਉਹ ਵਿਰਸਾ ਸਿੰਘ ਵਲਟੋਹਾ ਜੀ ਹੈ ਜਿਸ ਦੀ ਗਲਤ ਬੋਲ ਬਾਣੀ ਤੋਂ ਸਭ ਜਾਣੂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 16/10/2024
Next articleਕਵਿਤਾਵਾਂ