(ਸਮਾਜ ਵੀਕਲੀ)- 14 ਅਪ੍ਰੈਲ ਨੂੰ ਯੂਥ ਵੈਲਫੇਅਰ ਕਲੱਬ ਹਠੂਰ ਵੱਲੋਂ ਪ੍ਰਧਾਨ ਪਰਮਿੰਦਰ ਸਿੰਘ ਕੰਬੋ ਦੀ ਅਗਵਾਈ ਹੇਠ ਨੌਜਵਾਨ ਕਲੱਬ ਮੈਂਬਰਾਂ ਨੇ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਇਆ। ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਦੀ ਭਾਰਤੀ ਸਮਾਜ ਨੂੰ ਵੱਡਮੁੱਲੀ ਦੇਣ ਬਾਰੇ ਵਿਚਾਰ ਸਾਂਝੇ ਕਰਦਿਆਂ ਸੰਵਿਧਾਨ ਨਿਰਮਾਤਾ ਵਜੋਂ ਦੇਸ ਦੇ ਇਸ ਮਹਾਨ ਵਿਦਵਾਨ ਨੂੰ ਯਾਦ ਕੀਤਾ ਗਿਆ। ਨੌਜਵਾਨਾਂ ਨੇ ਇਸੇ ਪ੍ਰੇਰਨਾ ਨਾਲ ਲਾਇਬ੍ਰੇਰੀ ਅਤੇ ਕਲੱਬ ਦੇ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਗੱਲ ਸਾਂਝੀ ਕੀਤੀ।
ਇਸ ਮੌਕੇ ਖਜਾਨਚੀ ਗਗਨਦੀਪ ਜਿੰਦਲ, ਸੀਨੀ ਮੀਤ ਪ੍ਰਧਾਨ ਇੰਦਰਜੀਤ ਸਿੰਘ ਕਾਲਾ, ਹਰਪਾਲ ਸਿੰਘ ਪਾਲਾ, ਪੰਚ ਕੇਵਲ ਸਿੰਘ, ਸੀਨੀਅਰ ਮੈਂਬਰ ਸਵਰਨ ਸਿੰਘ, ਪ੍ਰਦੀਪ ਸਿੰਘ ਪੱਪਾ ਅਤੇ ਵੱਡੀ ਗਿਣਤੀ ਵਿੱਚ ਯੂਥ ਕਲੱਬ ਦੇ ਨੌਜਵਾਨ ਹਾਜ਼ਰ ਹੋਏ। ਪ੍ਰਧਾਨ ਪਰਮਿੰਦਰ ਸਿੰਘ ਕੰਬੋ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦਿੱਤੀਆਂ