(ਸਮਾਜ ਵੀਕਲੀ)
ਸਾਲ 2007 ਵਿੱਚ ਪੈਂਦਾ ਹੋਏ ਲੜਕੇ ਦੀ ਉਮਰ ਕਿੰਨੀ ਹੋਵੇਗੀ, ਮਹਿਜ਼ 13 ਸਾਲ। ਇੰਨੀ ਕੁ ਉਮਰ ਵਿੱਚ ਬੱਚੇ ਕੀ ਕਰਦੇ ਹਨ? ਪੜ੍ਹਦੇ ਹਨ, ਖੇਡਦੇ ਹਨ, ਦੋਸਤਾਂ ਦੇ ਨਾਲ ਸੈਰ ਸਪਾਟਾ ਕਰਦੇ ਹਨ ਜਾਂ ਫਿਰ ਮੋਬਾਇਲ ਮਿਲ ਜਾਏ ਤਾਂ ਬੱਸ… ਗੇਮ ਖੇਡਦੇ ਹਨ। ਪਰ ਇਸ ਧਾਰਨਾ ਨੂੰ ਸਾਡੇ ਦੇਸ਼ ਦੇ ਕੁਝ ਬੱਚੇ ਤੋੜ ਰਹੇ ਹਨ।
ਇਹ ਪੜ੍ਹਦੇ ਨੇ, ਲਿਖਦੇ ਨੇ ਅਤੇ ਲੋਕਾਂ ਨੂੰ ਵੀ ਰੁਜ਼ਗਾਰ ਦਿੰਦੇ ਹਨ। ਅੱਜ ਤੁਹਾਨੂੰ ਆਪਣੇ ਪੰਜਾਬ ਦੇ ਅਜਿਹੇ ਹੀ ਬੱਚੇ ਨਾਲ ਮਿਲਾਉਣ ਜਾ ਰਹੇ ਹਾਂ, ਜਿਸਨੇ ਇੰਨੀ ਛੋਟੀ ਉਮਰ ‘ਚ ਹੀ ਵਿਨਟੇਜ਼ ਕਾਰ ਬਣਾ ਕੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਇਹ ਕਹਾਣੀ ਹੈ ਪੰਜਾਬ ਦੇ ਲੁਧਿਆਣਾ ਦੇ ਸਫ਼ਲ ਵਪਾਰੀ ਸ. ਉਦਮਜੀਤ ਸਿੰਘ ਚਾਨਾ ਜੀ ਦੇ ਪੋਤੇ ਸ. ਸੁਖਵੀਰ ਸਿੰਘ ਦੀ। ਜਿਸਨੇ ਕੋਰੋਨਾ ਕਾਲ ਵਿੱਚ ਘਰ ਰਹਿ ਕੇ 10 ਮਹੀਨਿਆਂ ‘ਚ ਮਹਿਜ਼ 13 ਸਾਲ ਦੀ ਉਮਰ ‘ਚ ਵਿਨਟੇਜ਼ ਕਾਰ ਅਤੇ ਉਸ ਦਾ ਸੰਪੂਰਨ ਢਾਂਚਾ ਤਿਆਰ ਕਰਕੇ ਸੜਕ ‘ਤੇ ਉਤਾਰ ਦਿੱਤੀ।
ਗੱਡੀ ਦਾ ਮਾਡਲ ਇੰਨਾ ਖੂਬਸੂਰਤ ਬਣਾਇਆ ਕੀ ਦੇਖਣ ਵਾਲੇ ਹੈਰਾਨ ਰਹਿ ਜਾਣ। ਕਹਿੰਦੇ ਨੇ ਜੇ ਦਿਲ ‘ਚ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਸਭ ਕੁਝ ਸੰਭਵ ਹੈ। ਕੁਝ ਅਜਿਹਾ ਹੀ ਲੁਧਿਆਣੇ ਦੇ ਸੁਖਬੀਰ ਨੇ ਕਰਕੇ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅਠਵੀਂ ਜਮਾਨ ਦਾ ਇਹ ਵਿਦਿਆਰਥੀ ਜੋ ਕਿ ਆਨ ਲਾਈਨ ਕਾਲਸਾਂ ਤੋਂ ਬਾਅਦ ਫਰੀ ਟਾਈਮ, ਉ ਕੁਝ ਕਰਨ ਦਾ ਜਜ਼ਬਾ ਰੱਖਦਾ ਸੀ ਅਤੇ ਘਰ ‘ਚੋਂ ਉਸਨੇ ਇਹ ਆਈਡੀਆ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਨਾਲ ਸ਼ੇਅਰ ਕੀਤਾ।
“ਕਿ ਦਾਦਾ ਜੀ ਮੈਂ ਬਾਈਕ ਬਣਾਉਣੀ ਹੈ” ਦਾਦਾ ਜੀ ਕਹਿੰਦੇ “ਤੂੰ ਕਾਰ ਬਣਾ” ਬਸ ਫਿਰ ਕੀ ਸੀ ਘਰ ਦੇ ਸਾਰੇ ਮੈਂਬਰਾਂ ਉਸਦੇ ਦਾਦਾ, ਦਾਦੀ, ਮੰਮੀ , ਪਾਪਾ ਅਤੇ ਵੱਡੀ ਭੈਣ ਨੇ ਬੜਾ ਹੌਂਸਲਾ ਦਿੱਤਾ ਤੇ ਉਸਦੀ ਮਿਹਨਤ ਨੂੰ ਚਾਰ ਚੰਨ ਲੱਗ ਗਏ। ਇਹ ਕਹਾਣੀ ਤੁਹਾਨੂੰ ਦੱਸਣੀ ਤਾਂ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਦੱਸੋ ਤੇ ਪ੍ਰੇਰਣਾ ਦਿਓ ਕਿ ਅਸੰਭਵ ਕੁਝ ਵੀ ਨਹੀਂ। ਪੰਜਾਬ ਇਕੱਲਾ ਨਸ਼ਿਆਂ ਲਈ ਹੀ ਨਹੀਂ ਬਲਕਿ ਤਰੱਕੀ ਦੇ ਰਸਤੇ ਵੱਲ ਵੀ ਉਨ੍ਹਾਂ ਹੀ ਹੈ।
ਜਜ਼ਬਾ, ਜਨੂੰਨ ਤੇ ਘਰ ਦਿਆਂ ਦੇ ਹੌਂਸਲੇ ਨਾਲ ਬੱਚੇ ਬਹੁਤ ਤਰੱਕੀ ਕਰ ਸਕਦੇ ਹਨ। ਅੱਜ ਮੈਨੂੰ ਆਪਣੇ ਪੰਜਾਬ ਦੇ ਇਸ ਹੋਣਹਾਰ ਬੱਚੇ ‘ਤੇ ਬਹੁਤ ਮਾਨ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੋਈ ਵੱਡੀ ਕੰਪਨੀ ਨਾਲ ਜੁੜੇਗਾ ਅਤੇ ਇਸਦੀ ਸੋਚ ਤੋਂ ਆਟੋ ਇੰਡਸਟਰੀ ਨੂੰ ਫਾਇਦਾ ਹੋਵੇਗਾ।
ਬੱਚਿਓ ਤਰੱਕੀ ਕਰੋ ਅਤੇ ਦੇਸ਼-ਵਿਦੇਸ਼ਾਂ ਵਿੱਚ ਧੂੰਮਾਂ ਪਾਓ। ਦੁਆਵਾਂ

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly