ਵਿਨੋਦ ਕੁਮਾਰ ਭਾਰਦਵਾਜ ‘ਸਰਵਜਨ ਨਿਊਜ ਚੈਨਲ’ ਲੁਧਿਆਣਾ ਦੇ ਫਿਲੌਰ, ਅੱਪਰਾ ਤੋਂ ਪੱਤਰਕਾਰ ਨਿਯੁਕਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਮਾਜ ਸੇਵਕ ਵਿਨੋਦ ਕੁਮਾਰ ਭਾਰਦਵਾਜ ਨੂੰ   ‘ਸਰਵਜਨ ਨਿਊਜ ਚੈਨਲ’ ਲੁਧਿਆਣਾ ਦੇ ਫਿਲੌਰ, ਅੱਪਰਾ ਤੋਂ ਪੱਤਰਕਾਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਸਰਵਜਨ ਨਿਊਜ ਚੈਨਲ ਲੁਧਿਆਣਾ ਦੇ ਮਾਲਕ ਤੇ ਮੁੱਖ ਸੰਪਾਦਕ ਡਾ. ਡੀ. ਪੀ ਖੋਸਲਾ ਨੇ ਕਿਹਾ ਕਿ ਉਨਾਂ ਦਾ ਚੈਨਲ ਹਮੇਸ਼ਾ ਹੀ ਉਸਾਰੂ ਪੱਤਰਕਾਰੀ ਕਰਨ ਵਾਲੇ ਪੱਤਰਕਰਾਂ ਨੂੰ  ਪਹਿਲ ਦਿੰਦਾ ਹੈ ਤਾਂ ਕਿ ਉਹ ਲੋਕ ਸਮੱਸਿਆਵਾਂ ਨੂੰ  ਇਸ ਚੈਨਲ ਦੇ ਜ਼ਰੀਏ ਪ੍ਰਸ਼ਾਸ਼ਨ ਦੇ ਧਿਆਨ ‘ਚ ਲਿਆ ਕੇ ਉਸਦਾ ਹਲ ਕਰਵਾ ਸਕਣ | ਇਸ ਮੌਕੇ ਸੰਪਦਕ ਮੈਡਮ ਸੰਦੀਪ ਸ਼ਰਮਾ ਨੇ ਵਿਨੋਦ ਭਾਰਦਵਾਜ ਨੂੰ  ਪੱਤਰਕਾਰ ਨਿਯੁਕਤ ਕੀਤੇ ਜਾਣ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਲੋਕ ਸਮੱਸਿਆਵਾਂ, ਉਸਾਰੂ ਤੇ ਵਿਕਾਸਮਈ ਪੱਤਰਕਾਰਤਾ ਨੂੰ  ਪਹਿਲ ਦੇਣ | ਇਸ ਮੌਕੇ ਉਨਾਂ ਨਾਲ ਅਜੇ ਕੁਮਾਰ ਪੁੰਜ ਗੋਰਾਇਆ, ਕਮਲ ਵਾਲਮੀਕਿ ਗੋਰਾਇਆ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟਰੰਪ ਦੀਆਂ ਨੀਤੀਆਂ-ਬਦਨੀਤੀਆਂ
Next articleLOC ਨੇੜੇ ਘੁਸਪੈਠ ਦੀ ਕੋਸ਼ਿਸ਼, ਫੌਜ ਨੇ ਪੁੰਛ ‘ਚ 7 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ