(ਸਮਾਜ ਵੀਕਲੀ) ਤਪੱਸਵੀ ਅਤੇ ਮਹਾਂਕਿਰਤੀ ਸੰਤ ਬਾਬਾ ਫੂਲਾ ਸਿੰਘ ਜੀ ਦੀ 115ਵੀ ਬਰਸੀ ਪਿੰਡ ਵਿਰਕ ਵਾਲਿਆ ਨੇ ਦੇਸ਼ ਵਿਦੇਸ਼ ਵਿੱਚ ਹੇਠ ਲਿਖੇ ਗੁਰਦਵਾਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਕਰਕੇ, ਸੰਗਤ ਕਰਕੇ, ਗੁਰਬਾਨੀ ਸੁਣ ਕੇ ਮਹਾਂਪੁਰਸ਼ਾਂ ਦਾ ਅਸ਼ੀਰਵਾਰ ਪ੍ਰਾਪਤ ਕੀਤਾ।
ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ, ਸਰੀ , ਕਨੈਡਾ, 19-21 ਜੁਲਾਈ
ਗੁਰਦਵਾਰਾ ਸਾਹਿਬ ਟੋਰੰਟੋ, ਕਨੈਡਾ, 26 -28 ਜੁਲਾਈ
ਧੰਨ ਧੰਨ 108 ਸੰਤ ਬਾਬਾ ਫੂਲਾ ਸਿੰਘ ਜੀ, ਪਿੰਡ ਵਿਰਕ, ਜਲੰਧਰ, 21 -28 ਜੁਲਾਈ
ਸੰਤ ਬਾਬਾ ਫੂਲਾ ਸਿੰਘ ਜੀ ਗੁਰਦਵਾਰਾ, ਪਿੰਡ ਕਾਹਮਾ, ਖਟਕੜ ਕਲਾਂ, ਸ਼੍ਰੀ ਭਗਤ ਸਿੰਘ ਜੀ ਨਗਰ, ਪੰਜਾਬ, 28-30 ਜੁਲਾਈ
ਬਾਬਾ ਸੰਗ ਗੁਰਦਵਾਰਾ, ਸਮੈਦਿੱਕ, ਬ੍ਰਮਿੰਘਮ , 2-4 ਅਗਸਤ
ਸੰਤ ਬਾਬਾ ਫੂਲਾ ਸਿੰਘ ਜੀ
ਸੰਤ ਬਾਬਾ ਫੂਲਾ ਸਿੰਘ ਜੀ ਦਾ ਜਨਮ ਅਸਥਾਨ ਪਿੰਡ ਕਾਹਮਾਂ ਜੋ ਕਿ ਨਜ਼ਦੀਕ ਪਿੰਡ ਖਟਕੜ ਕਲਾਂ ਜਿਹੜਾ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਪਿੰਡ ਹੈ।ਜੋ ਕਿ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿੱਚ ਸਥੱਤ ਹੈ। ਵਿਰਕ ਪਿੰਡ ਦੇ ਸੰਤ ਮਾਲਾ ਸਿੰਘ ਜੀ ਦੀ ਸੇਵਾ ਤੋਂ ਪ੍ਰਸੰਨ ਹੋਣ ਕਾਰਨ 108 ਸੰਤ ਬਾਬਾ ਫੂਲਾ ਸਿੰਘ ਜੀ ਪਿੰਡ ਵਿਰਕ ਆ ਗਏ। ਸੰਤ ਜੀ ਦੇ ਜੱਦੀ ਘਰ ਤੇ ਹੁਣ 108 ਸੰਤ ਬਾਬਾ ਫੂਲਾ ਸਿੰਘ ਜੀ ਗੁਰਦਵਾਰਾ, ਸਰਕਾਰੀ ਹਸਪਤਾਲ, ਗੁਰੂ ਨਾਨਕ ਚੌਂਕ ਤੇ ਸੁਸ਼ੋਭਿਤ ਹ। ਕਿਉਕਿਂ ਸੰਤ ਜੀ ਹੁਣਾ ਦੀ ਜਗ੍ਹਾ ਛੋਟੀ ਸੀ ਅਤੇ ਸੰਤ ਜੀ ਮਹਾਨ ਸਨ, ਕਾਹਮੇ ਪਿੰਡ ਦੀਆਂ ਸੰਗਤਾਂ ਨੇ ਖਾਸ ਕਰਕੇ ਸੰਤ ਜੀੇ ਦੇ ਨਜ਼ਦੀਕੀ ਪਰਿਵਾਰਾਂ ਦੇ ਘਰ ਦਿਆਂ ਨੇਂ ਜਗਾ੍ਹ ਦੀ ਘਾਟ ਕਰਕੇ ਆਪਣੇ ਮਕਾਨ ਗੁਰਦਵਾਰਾ ਸਾਹਿਬ ਲਈ ਦਾਨ ਕਰ ਦਿੱਤੇ।
ਵਿਰਕ ਪਿੰਡ ਵਿਖੇ ਜਿਸ ਜਗ੍ਹਾ ਤੇ 108 ਸੰਤ ਬਾਬਾ ਫੂਲਾ ਸਿੰਘ ਜੀ ਗੁਰਦਵਾਰਾ ਸਾਹਿਬ ਮਜੂਦ ਹੈ ਉਸਦੇ ਨਾਲ ਇੱਕ ਫਲਦਾਰ ਬੂਟਿਆਂ ਦਾ ਬਾਗ ਸੀ। ਉਸ ਬਾਗ ਦੇ ਮਾਲਕ ਦਾ ਨਾਮ ਕਾਲਾ ਸੀ ਅਤੇ ਉਹ ਪਿੰਡ ਵਿਰਕਾਂ ਦਾ ਰਹਿਣ ਵਾਲਾ ਸੀ। ਇਸੇ ਕਰਕੇ ਇਸ ਗੁਰਦਵਾਰਾ ਨੂੰ ਕਾਲੇ ਦੇ ਬਾਗ ਵਾਲਾ ਗੁਰਦਵਾਰਾੰ ਮਸ਼ਹੂਰੀ ਨਾਲ ਜਾਣਿਆ ਜਾਂਦਾ ਸੀ। ਪਰ ਹੁਣ ਇਹ ਗੁਰਦਵਾਰਾ ਰਜਿ: ਨੰ16 ਹੋਣ ਉਪਰੰਤ ਕਰਕੇ ਸਾਰੀ ਸੰਗਤ ਗੁਰਦਵਾਰਾ 108 ਸੰਤ ਬਾਬਾ ਫੂਲਾ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ
ਜੀ.ਟੀ. ਰੋਡ ਤੋਂ ਵਿਰਕਾਂ ਨੂੰ ਆਉਣ ਵਾਲੀ ਅਤੇ ਵਿਰਕਾਂ ਤੋਂ ਇੰਦਣਾ ਕਲਾਸਕੇ ਜਾਣ ਵਾਲੀ ਸੜਕ ਦਾ ਨਾਮ 108 ਸੰਤ ਬਾਬਾ ਫੂਲਾ ਸਿੰਘ ਜੀ ਮਾਰਗ ਹੈ ਜਿਸਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਨੇ 28 ਜੁਲਾਈ 1998 ਦੇ ਜੋੜ ਮੇਲੇ ਤੇ ਕੀਤਾ।
ਪ੍ਰਬੰਧਕਾਂ ਵਲੋਂ ਸਮੂਹ ਗੁਰਦਵਾਰਾ ਸਾਹਿਬ, ਗੁ੍ਰੂਰੂ ਕੀ ਪਿਆਰੀ ਸਾਧ ਸੰਗਤ ਜੀ ਦਾ ਤਿਹ ਦਿਲੋਂ ਧਨਵਾਦ ਕੀਤਾ ਜਾਂਦਾ ਹੈ ਅਤੇ ਉਮੀਦ ਕਰਦੇ ਹ ਾਂਕਿ ਅਗਾਂਹ ਤੋਂ ਸਾਰੇ ਹੀ ਰਲ ਮਿੱਲ ਕੇ ਇਕੱਠੇ ਹੋ ਕੇ ਤਨ ਮਨ ਧੰਨ ਨਾਲ ਸੇਵਾ ਕਰਕੇ ਮਹਾਂਪੁਰਸ਼ਾ ਦੇ ਅਸ਼ੀਰਵਾਦ ਲੈਣ ਦੇ ਪਾਤਰ ਬਣੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly