ਕਪੂਰਥਲਾ , (ਸਮਾਜ ਵੀਕਲੀ) ( ਕੌੜਾ )– ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਇਹ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਮਾਘੀ ਦਾ ਜੋੜ ਮੇਲਾ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਢਾਡੀ ਜਥਾ ਕਰਨੈਲ ਸਿੰਘ ਕੋਮਲ ਅਤੇ ਢਾਡੀ ਜਥਾ ਜਤਿੰਦਰ ਸਿੰਘ ਨੂਰਪੁਰ ਨੇ ਆਪਣੀਆਂ ਵਾਰਾਂ ਰਾਹੀ ਚਾਲੀਆਂ ਮੁਕਤਿਆਂ ਦੀ ਲਾਸਾਨੀ ਕੁਰਬਾਨੀ ਦੇ ਇਤਿਹਾਸ ਨਾਲ ਜੋੜਿਆ ਭਾਈ ਸਤਿੰਦਰ ਪਾਲ ਸਿੰਘ ਗੁਰਦੁਆਰਾ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਅਤੇ ਭਾਈ ਮਨਜੀਤ ਸਿੰਘ ਨੇ ਵੀ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ ਇਸ ਮੌਕੇ ਤੇ ਬਾਬਾ ਹਰਜੀਤ ਸਿੰਘ ਨੇ ਮਾਘੀ ਦੇ ਜੋੜ ਮੇਲੇ ਲਈ ਕੀਤੇ ਗਏ ਸਾਰਥਕ ਉਪਰਾਲਿਆਂ ਦੀ ਸੰਗਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਯੋਧਿਆਂ ਨੂੰ ਇਸੇ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਨੇ ਗੁਰੂ ਘਰ ਦੇ ਪਿਆਰਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਭਾਈ ਇੰਦਰਜੀਤ ਸਿੰਘ ਬਜਾਜ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਸੇਵਾਦਾਰਾਂ ਵਿੱਚ ਬਿਕਰਮਜੀਤ ਸਿੰਘ ਮੋਮੀ, ਸਰਪੰਚ ਸੁਖਵਿੰਦਰ ਸਿੰਘ ਸੋਂਦ, ਮਾਸਟਰ ਜਸਬੀਰ ਸਿੰਘ, ਮਾਸਟਰ ਦਲਬੀਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਕਰਮਜੀਤ ਸਿੰਘ ਚੇਲਾ ਐਸ ਐਸ ਫਾਰਮ, ਬਚਨ ਸਿੰਘ ਸੇਵਾ ਮੁਕਤ ਡੀਐਸਪੀ, ਤਰਸੇਮ ਸਿੰਘ ਝੰਡ ਸ਼ਿੰਗਾਰਾ ਸਿੰਘ ਝੰਡ, ਮੈਂਬਰ ਵਿੱਚ ਦਲਬੀਰ ਸਿੰਘ, ਹਰਪ੍ਰੀਤ ਸਿੰਘ ਲਵਪ੍ਰੀਤ ਸਿੰਘ, ਜਸਵੰਤ ਸਿੰਘ, ਗੁਲਜਾਰ ਸਿੰਘ ਪੰਜੇ ਪੰਚਾਇਤ ਮੈਂਬਰ ਤੋਂ ਇਲਾਵਾ ਸੰਤੋਖ ਸਿੰਘ ਬਾਵਾ, ਪ੍ਰਧਾਨ ਸੰਤੋਖ ਸਿੰਘ ਗੁਰੂ ਨਾਨਕ ਸੇਵਕ ਜਥਾ ਬਾਹਰਾ, ਡਾਕਟਰ ਬਲਵੀਰ ਸਿੰਘ, ਹੈਡ ਮਾਸਟਰ ਨਿਰੰਜਨ ਸਿੰਘ, ਮਾਸਟਰ ਮਹਿੰਗਾ ਸਿੰਘ ਠੱਟਾ, ਮਾਸਟਰ ਜੋਗਿੰਦਰ ਸਿੰਘ ਠੱਟਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਬਲਦੇਵ ਸਿੰਘ ਚੀਨੀਆਂ, ਜਗਤਾਰ ਸਿੰਘ, ਹਰਜਿੰਦਰ ਸਿੰਘ ਕਰੀਰ ਦੀਦਾਰ ਸਿੰਘ, ਗਗਨਦੀਪ ਸਿੰਘ ਸੁਖਵਿੰਦਰ ਸਿੰਘ ਮੋਮੀ ਐਮਏ, ਸੁਰਜੀਤ ਸਿੰਘ ਠੱਟਾ, ਸੁਖਵਿੰਦਰ ਸਿੰਘ ਲਾਡੀ ਮਲਕੀਤ ਸਿੰਘ ਚੀਨੀਆਂ ਅਤੇ ਬਖਸ਼ੀਸ਼ ਸਿੰਘ ਮੰਡੀ ਸੁਪਰਵਾਈਜ਼ਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਤੇ ਚਾਹ ਪਕੌੜਿਆਂ ਦੇ ਲੰਗਰ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj