ਪਿੰਡ ਤੱਖਰਾਂ ਦਾ ਬਾਬਾ ਸੁੰਦਰ ਦਾਸ ਜੀ ਦਾ ਤਿੰਨ ਦਿਨ ਤੱਕ ਚੱਲਣ ਵਾਲਾ ਸਲਾਨਾ ਜੋੜ ਮੇਲਾ ਅੱਜ ਤੋਂ ਸ਼ੁਰੂ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ :- ਬੱਬੀ ਇੱਥੋਂ ਨਜ਼ਦੀਕੀ ਪਿੰਡ ਤੱਖਰਾਂ ਖੋਖਰਾਂ ਦਾ ਸਲਾਨਾ ਜੋੜ ਮੇਲਾ 27 28 29 ਅਗਸਤ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ। ਸਦੀਆਂ ਪੁਰਾਣਾ ਇਹ ਉਹ ਮੇਲਾ ਹੈ ਜੋ ਸੰਤ ਬਾਬਾ ਸੁੰਦਰ ਦਾਸ ਜੀ ਨੇ ਆਪਣੇ ਹੱਥੀ ਸ਼ੁਰੂ ਕਰਵਾਇਆ ਸੀ। ਪੁਰਾਤਨ ਸਮੇਂ ਤੋਂ ਹੀ ਬਾਬਾ ਸੁੰਦਰ ਦਾਸ ਜੀ ਇਲਾਕੇ ਤੇ ਦੂਰ ਦੂਰ ਦੇ ਪਹਿਲਵਾਨਾਂ ਨੂੰ ਇਸ ਮੇਲੇ ਦੇ ਵਿੱਚ ਬੁਲਾਉਂਦੇ ਸਨ ਕੁਸ਼ਤੀਆਂ ਹੁੰਦੀਆਂ ਸਨ ਤੇ ਪਹਿਲਵਾਨਾਂ ਨੂੰ ਇਨਾਮ ਵੰਡੇ ਜਾਂਦੇ ਸਨ ਸਮੁੱਚਾ ਪਿੰਡ ਤਿਆਰੀਆਂ ਵਿੱਚ ਰੁੱਝ ਜਾਂਦਾ ਸੀ।
     ਉਸੇ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਪਿੰਡ ਵਾਸੀਆਂ ਵੱਲੋਂ ਇਹ ਮੇਲਾ ਹਰ ਸਾਲ ਧੂਮ ਧਾਮ ਦੇ ਨਾਲ ਪਿੰਡ ਤੱਖਰਾਂ ਨਿਵਾਸੀਆਂ ਤੇ ਇਲਾਕੇ ਦੀ ਸੰਗਤ ਵੱਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। 27 ਤਰੀਕ ਨੂੰ ਭੋਗ ਪੈਂਣਗੇ 28 29 ਤਰੀਖ ਨੂੰ ਖੁੱਲਾ ਦੀਵਾਨ ਸੱਜਦਾ ਹੈ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਆ ਕੇ ਹਾਜ਼ਰੀ ਭਰਦੇ ਹਨ ਤੇ ਸੰਗਤਾਂ ਨੂੰ ਇਤਿਹਾਸ ਸੁਣਾਉਂਦੇ ਹਨ। 28 ਤਰੀਕ ਨੂੰ ਛੋਟੀਆਂ ਕੁਸ਼ਤੀਆਂ ਹੁੰਦੀਆਂ ਹਨ ਤੇ 29 ਤਰੀਕ ਨੂੰ ਵੱਡੇ ਮੱਲ ਬਾਬਾ ਸੁੰਦਰ ਦਾਸ ਸਟੇਡੀਅਮ ਦਾ ਸ਼ਿੰਗਾਰ ਬਣਨਗੇ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਤੇ ਦੇਸ਼ ਵਿਦੇਸ਼ ਦੀ ਸੰਗਤ ਪਹਿਲਵਾਨਾਂ ਲਈ ਦਿਲ ਖੋਲ ਕੇ ਇਨਾਮਾਂ ਦੀ ਵੰਡ ਕਰਦੀ ਹੈ। ਜਿਸ ਵਿੱਚ ਬੁਲਟ ਮੋਟਰਸਾਈਕਲ ਛੋਟੇ ਮੋਟਰਸਾਈਕਲ ਝੋਟੀਆਂ ਮੱਝਾਂ ਸੋਨੇ ਦੀਆਂ ਮੁੰਦਰੀਆਂ ਚੈਨੀਆਂ ਗੁਪਤ ਮਾਇਆ ਦੇਸੀ ਘਿਓ ਹੋਰ ਬੜੇ ਇਨਾਮ ਸਨਮਾਨ ਪਹਿਲਵਾਨਾਂ ਨੂੰ ਦਿੱਤੇ ਜਾਂਦੇ ਹਨ। ਦੂਰ ਦੁਰਾਡਿਓ ਆ ਕੇ ਪਹਿਲਵਾਨ ਇਸ ਮੇਲੇ ਵਿੱਚ ਬਾਬਾ ਜੀ ਦੀ ਹਾਜਰੀ ਭਰਨ ਲਈ ਇਕੱਤਰ ਹੁੰਦੇ ਹਨ ਇਸ ਦੇ ਨਾਲ ਹੀ ਪੁਰਾਤਨ ਲੋਕ ਸਾਜਾਂ ਨੂੰ ਜੀਵਤ ਰੱਖਦਿਆਂ ਹੋਇਆਂ ਚੌਤਰਿਆ ਦੇ ਉੱਪਰ ਪੁਰਾਤਨ ਸਾਜ ਅਲਗੋਯੇ ਦੋ ਤਾਰਾ ਢੱਡ ਸਾਰੰਗੀ ਬੁੱਧਕੂ ਆਦਿ ਦੇ ਨਾਲ ਲੋਕ ਕਿਸੇ ਪੁਰਾਤਨ ਸਮੇਂ ਅਨੁਸਾਰ ਸੁਣਾਉਣ ਲਈ ਅਖਾੜੇ ਲਗਾਏ ਜਾਂਦੇ ਹਨ ਪੁਰਾਣੇ ਬਜ਼ੁਰਗ ਹੀ ਨਹੀਂ ਨਵੀਂ ਪੀੜੀ ਵੀ ਇਹਨਾਂ ਅਖਾੜਿਆਂ ਦਾ ਆਨੰਦ ਮਾਣਦੀ ਹੈ ਆਉਣ ਵਾਲੀ ਸੰਗਤ ਦੇ ਲਈ ਗੁਰੂ ਕੇ ਲੰਗਰ ਪਾਣੀ ਦੀਆਂ ਛਬੀਲਾਂ ਹੋਰ ਸੇਵਾਵਾਂ ਨਗਰ ਨਿਵਾਸੀ ਬੜੇ ਚਾਅ ਦੇ ਨਾਲ ਨਿਭਾਉਂਦੇ ਹਨ।
    ਇਸ ਮੌਕੇ ਗੁਰਮੀਤ ਸਿੰਘ ਸਰਪੰਚ ਗੁਰਮੀਤ ਸਿੰਘ ਪੀਟਰ ਹੈਪੀ ਤੱਖਰਾਂ ਅਵਤਾਰ ਸਿੰਘ ਮੈਂਬਰ ਪੰਚਾਇਤ ਭੀਮ ਸਿੰਘ ਮਿਸਤਰੀ ਅਵਤਾਰ ਤਾਰੀ ਨਾਇਬ ਸਿੰਘ ਗੁਰਦੇਵ ਸਿੰਘ ਤੇ ਨਗਰ ਨਿਵਾਸੀਆਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਤੇ ਇਸ ਮੇਲੇ ਦੇ ਵਿੱਚ ਬਾਬਾ ਸੁੰਦਰ ਦਾਸ ਜੀ ਦੇ ਦਰ ਉੱਤੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰੋ ਵੱਡੇ ਤੇ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਲਈ ਪੁੱਜੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ -ਵਿਅੰਗ
Next articleਜਿੰਦਗੀ