ਪਿੰਡ ਸੁੰਨੜਾ ਰਾਜਪੂਤ ਨੇੜੇ ਫਗਵਾੜਾ ਵਿਖੇ ਸੋਢੀ ਰਾਣਾ ਨੇ ਪ੍ਰੋਗਰਾਮ ਪੇਸ਼ ਕੀਤਾ

ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਿਤੀ 2 ਫਰਵਰੀ 2025 ਨੂੰ ਪਿੰਡ ਸੁੰਨੜਾਂ ਰਾਜਪੂਤ ਨੇੜੇ ਫਗਵਾੜਾ ਵਿਖੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਪੰਜਾਬ ਦੇ ਨਿਰਦੇਸ਼ਕ ਮਾਣਯੋਗ ਸੋਢੀ ਰਾਣਾ ਦੀ ਪੁਸਤਕ ‘ਸੱਚ ਆਖਿਆਂ ਭਾਂਬੜ ਮੱਚਦਾ ਹੈ” ਤੇ ਵਿਚਾਰ ਗੋਸ਼ਟੀ ਹੋਈ। ਇਸ ਪ੍ਰੋਗਰਾਮ ਵਿੱਚ ਬਰਾਸ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਦੇਸ ਰਾਜ ਛਾਜਲੀ ਅਤੇ ਅੰਬੇਡਕਰੀ ਦੀਪ ਦੇ ਸੰਪਾਦਕ ਦਰਸ਼ਨ ਸਿੰਘ ਬਾਜਵਾ ਨੇ ਪਰਚਾ ਪੜ੍ਹਿਆ। ਉੱਘੇ ਸਾਹਿਤਕਾਰ ਐਡਵੋਕੇਟ ਸੰਤੋਖ ਲਾਲ ਵਿਰਦੀ ਅਤੇ ਉਹਨਾਂ ਦੀ ਪਤਨੀ ਬੰਸੋ ਦੇਵੀ ਜੀ, ਲੇਖਕ ਚਮਨ ਲਾਲ ਚਣਕੋਆ ਜੀ, ਅਮਰਜੀਤ ਅਮਰੀ ਜੀ, ਅੰਬੇਡਕਰਵਾਦੀ ਚੇਤਨਾ ਮੰਚ ਪੰਜਾਬ ਤੋਂ ਹਾਕਮ ਸਿੰਘ ਨੂਰ ਅਤੇ ਹਰਪਾਲ ਸਿੰਘ ਰਾਮਪੁਰਾ,ਮਾਸਟਰ ਕਿਰਨਦੀਪ ਆਦਿਲ ਇਕਾਈ ਜਲਾਲਾਬਾਦ,ਨਛੱਤਰ ਪਾਲ ਫਗਵਾੜਾ ਹੋਰਾਂ ਨੇ”ਸੱਚ ਆਖਿਆ ਭਾਂਬੜ ਮੱਚਦਾ ਹੈ” ਕਿਤਾਬ ਦੇ ਹਰ ਇੱਕ ਨਿਬੰਧਾਂ ਉੱਪਰ ਵਿਦਵਾਨਾਂ ਨੇ ਡੂੰਘੀ ਵਿਚਾਰ ਚਰਚਾ ਕੀਤੀ ਤੇ ਸ਼ਲਾਘਾ ਕੀਤੀ। ਵਿਚਾਰ ਗੋਸ਼ਟੀ ਪ੍ਰੋਗਰਾਮ ਅੰਬੇਡਕਰਵਾਦੀ ਚੇਤਨਾ ਮੰਚ ਪੰਜਾਬ ਅਤੇ ਨਿਰਮਲ ਕੁਮਾਰ ਬੀ ਆਰ ਅੰਬੇਡਕਰ ਸਭਾ ਸੁੰਨੜਾਂ ਰਾਜਪੂਤ ਵੱਲੋਂ ਆਯੋਜਿਤ ਕੀਤਾ ਗਿਆ। ਵੱਖ ਵੱਖ ਪਿੰਡਾਂ ਤੋਂ ਪਤਵੰਤੇ ਸੱਜਣ ਪਹੁੰਚੇ। ਮੰਗਲ ਭਾਰਤੀ ਜੀ ਵੱਲੋਂ ਕਿਤਾਬਾਂ ਦੀ ਸਟਾਲ ਲਗਾਈ ਗਈ। ਪ੍ਰੋਗਰਾਮ ਸਫਲ ਰਿਹਾ,ਕਿਤਾਬ ਦੀ ਪ੍ਰਸ਼ੰਸ਼ਾ ਕੀਤੀ ਗਈ ਅਤੇ ਵੱਧ ਤੋਂ ਵੱਧ ਪਿੰਡਾਂ ਵਿੱਚ ਵੱਖ ਵੱਖ ਕਿਤਾਬਾਂ ਨੂੰ ਲੜੀ ਤਹਿਤ ਲੋਕਾਂ ਤੱਕ ਲਿਜਾਉਣ ਦਾ ਫੈਸਲਾ ਲਿਆ ਗਿਆ।

Previous articleਵਜ਼ੀਫ਼ਾ ਵੰਡ ਸਮਾਗਮ ਕਰਵਾਇਆ ਗਿਆ
Next articleਪਿੰਡ ਲਧਾਣਾ ਉੱਚਾ ਵਿਖੇ ਫੁੱਟਬਾਲ ਦੇ ਮੈਚ ਹੋਏ ਅਤੇ ਵੱਖ ਵੱਖ ਖਿਡਾਰੀਆਂ ਨੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ