ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ ਜੋ ਧਾਰਮਿਕ ਖਿੱਤੇ ਵਜੋਂ ਜਾਣਿਆ ਜਾਂਦਾ ਹੈ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਸਮਾਗਮ ਮੇਲੇ ਆਦਿ ਚਲਦੇ ਹੀ ਰਹਿੰਦੇ ਹਨ ਮੌਜੂਦਾ ਸਮੇਂ ਭਾਦੋਂ ਮਹੀਨੇ ਦੇ ਸਬੰਧ ਵਿੱਚ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਵਿੱਚ ਛਿੰਝ ਮੇਲੇ ਸ਼ੁਰੂ ਹੁੰਦੇ ਹਨ ਜੋ ਗੁਗਾ ਮਾੜੀ ਦੇ ਪ੍ਰਮੁੱਖ ਦਿਨ ਨੂੰ ਰੱਖ ਕੇ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਹੀ ਨਜ਼ਦੀਕੀ ਪਿੰਡ ਸਿਹਾਲਾ ਵਿੱਚ ਵੀ ਗੁੱਗਾ ਮਾੜੀ ਨਾਲ ਸੰਬੰਧਿਤ ਪੁਰਾਤਨ ਸਮੇਂ ਤੋਂ ਇੱਕ ਵਿਸ਼ਾਲ ਛਿੰਝ ਮੇਲਾ ਲੱਗਦਾ ਆ ਰਿਹਾ ਹੈ ਇਸ ਮੇਲੇ ਦੇ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਪੱਧਰ ਤੱਕ ਦੇ ਪਹਿਲਵਾਨ ਕੁਸ਼ਤੀ ਦੰਗਲ ਵਿੱਚ ਹਿੱਸਾ ਲੈਂਦੇ ਹਨ ਪਿੰਡ ਸਿਹਾਲਾ ਦੇ ਵਿੱਚ ਆਉਣ ਵਾਲੀ ਇੱਕ ਸਤੰਬਰ ਨੂੰ ਛਿੰਝ ਮੇਲਾ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਅੱਜ ਗੁਗਾ ਮਾੜੀ ਉੱਪਰ ਨਗਰ ਨਿਵਾਸੀਆਂ ਨੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਜਿਸ ਵਿੱਚ 1 ਸਤੰਬਰ ਨੂੰ ਹੋਣ ਵਾਲੇ ਸਿੰਘ ਮੇਲੇ ਸਬੰਧੀ ਵਿਚਾਰਾਂ ਸੁਝਾ ਸਾਂਝੇ ਕੀਤੇ ਗਏ। ਇਸ ਮੌਕੇ ਲੰਬੜਦਾਰ ਜੋਗਿੰਦਰ ਪਾਲ, ਪਰਮਜੀਤ ਪੰਚ, ਅਸ਼ਵਨੀ ਕੁਮਾਰ ਪੰਚ, ਬਰਿੰਦਰ ਦਿਓਲ ਪੰਚ, ਲਖਬੀਰ ਬਾਠ, ਗੁਰਪ੍ਰੀਤ ਸਿੱਧੂ, ਚੰਦਰਪਾਲ ਰਾਣਾ, ਰਾਣਾ ਰਾਜਕੁਮਾਰ, ਕਿੰਦਾ ਸਿਹਾਲਾ, ਜਸਕਰਨ ਸਿੰਘ ਦਿਓਲ, ਗੁਰਬਚਨ ਸਿੰਘ ਸਿੱਧੂ, ਮੇਵਾ ਸਿੰਘ ਸਿੱਧੂ, ਪਹਿਲਵਾਨ ਮੋਹਨ ਸਿੰਘ, ਮਨਜੀਤ ਸਿੰਘ ਫੌਜੀ, ਭੀਮ ਫੌਜੀ, ਨਰਿੰਦਰ ਪਾਲ ਰਾਣਾ, ਗੱਗੀ ਰਾਣਾ, ਸਤੀਸ਼ ਰਾਣਾ, ਮਨੋਜ ਕੁਮਾਰ ਰਾਣਾ, ਜਤਨ ਰਾਣਾ ਤੇ ਹੋਰ ਨਗਰ ਨਿਵਾਸੀਆਂ ਨੇ ਇਸ ਮੀਟਿੰਗ ਦੇ ਵਿੱਚ ਹਿੱਸਾ ਲੈ ਕੇ ਇਕੱਤਰ ਹੋ ਕੇ ਛਿੰਝ ਮੇਲਾ ਕਰਾਉਣ ਸਬੰਧੀ ਗੱਲਬਾਤ ਕੀਤੀ। ਇਹ ਜਾਣਕਾਰੀ ਪਿੰਡ ਸਿਹਾਲਾ ਦੇ ਨੌਜਵਾਨ ਸਮਾਜ ਸੇਵੀ ਨੀਰਜ਼ ਸਿਆਲਾ ਨੇ ਸਾਂਝੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



