ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੰਗਾ ਹਲਕੇ ਦੇ ਪਿੰਡ ਸਰਹਾਲ ਕਾਜੀਆਂ ਦੇ ਮਿਸ਼ਨਰੀ ਪਰਿਵਾਰ ਦੇ ਬਹੁਜਨ ਵਲੰਟੀਅਰ ਫੋਰਸ ਤੇ ਬਸਪਾ ਦੋ ਯੋਧੇ ਰਾਮ ਲਾਲ ਜੀ ਜਸਲ ਜੀ ਨਾਮੁਰਾਦ ਬਿਮਾਰੀ ਨਾਲ ਜੁਝਦੇ ਹੋਏ ਕਲ ਬੇਵਕਤੀ ਪਰਿਵਾਰ ਨੂੰ ਭਰੀ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ ਅਜ ਬਸਪਾ ਲੀਡਰਸ਼ਿਪ ਸਮੇਤ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਪਰਿਵਾਰ ਨਾਲ ਅਸਿਹ ਦੁਖਦਾਈ ਸਮੇਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਬੀ ਐਸ ਪੀ ਪੰਜਾਬ ਤੇ ਵਿਧਾਨਸਭਾ ਹਲਕਾ ਬੰਗਾ ਦੀ ਲੀਡਰਸ਼ਿਪ ਵਲੋਂ ਪਾਰਟੀ ਦੇ ਨੀਲੇ ਝੰਡੇ ਨਾਲ ਸਨਮਾਨ ਕਰਦੇ ਹੋਏ ਵਿਛੜੇ ਸਾਥੀ ਨੂੰ ਵਿਦਾਇਗੀ ਦਿੱਤੀ ਜਿਸ ਵਿੱਚ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ,ਜੈ ਪਾਲ ਸੁੰਡਾਂ,ਚਰਨਜੀਤ ਮੰਢਾਲੀ, ਪ੍ਰਕਾਸ਼ ਚੰਦ ਫਰਾਲਾ , ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ ਆਦਿ ਬਸਪਾ ਦੇ ਮਿਸ਼ਨਰੀ ਵਰਕਰ ਅਤੇ ਆਗੂ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj