ਪਿੰਡ ਸੱਲ੍ਹਾ ਚ ਨਗਰ ਕੀਰਤਨ ਸਜਾਇਆ ਗਿਆ ਅਤੇ ਕਿੱਕਬਾਕਸਿੰਗ ਖਿਡਾਰਣ ਨੂੰ ਸਨਮਾਨਿਤ ਕੀਤਾ ਗਿਆ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਸੱਲ੍ਹਾ ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ । ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਜੀ ਤੋਂ ਆਰੰਭ ਹੋਇਆ ਅਤੇ ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਸਤਿਨਾਮ ਵਾਹਿਗੁਰੂ ਜੀ ਦੇ ਅਲਾਹੀ ਬਾਣੀ ਦੇ ਜਾਪ ਸੰਗਤਾਂ ਵੱਲੋਂ ਕੀਤੇ ਜਾ ਰਹੇ ਸਨ। ਅਮਰਜੀਤ ਸਿੰਘ ਭਰੋਲੀ ਜੀ ਦਾ ਢਾਡੀ ਜੱਥਾ ਗੁਰਬਾਣੀ ਦੇ ਅਰਥਾਂ ਸਮੇਤ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਜੋੜਦਾ ਸੀ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮਾਸਟਰ ਸੁਖਦੇਵ ਸਿੰਘ ਗਰਚਾ ਜੀ ਨੇ ਇਸ ਸ਼ੁਭ ਮੌਕੇ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿੱਕਬਾਸਿੰਗ ਖਿਡਾਰਣ ਮੁਸਕਾਨ ਨੂੰ ਗੋਲਡ ਮੈਡਲ ਜਿੱਤ ਕੇ ਹੁਣੇ ਹੀ ਹੋਈਆਂ ਖੇਡਾਂ ਵਤਨ ਦੇਸ਼ ਪੰਜਾਬ ਜ਼ਿਲ੍ਹਾ ਲੁਧਿਆਣਾ ਵਿਖੇ ਤੋਂ ਸਾਡੇ ਹਲਕੇ ਦੀ ਸ਼ਾਨ ਇੰਟਰਨੈਸ਼ਨਲ ਕਿੱਕਬਾਸਿੰਗ ਖਿਡਾਰਣ ਮੁਸਕਾਨ ਨੂੰ ਆਪਣੇ ਵੱਲੋਂ ਸਨਮਾਨਿਤ ਕਰਦਾਂ ਹਾਂ। ਇਸ ਲੜਕੀ ਦੀਆਂ ਬਹੁਤ ਪ੍ਰਾਪਤੀਆਂ ਹਨ ਇਹ ਖੇਡਾਂ ਵਿੱਚੋਂ ਵੀ ਅਤੇ ਪੜ੍ਹਾਈ ਵਿੱਚੋਂ ਮਾਸਟਰ ਡਿਗਰੀ ਕਰ ਰਹੀ ਹੈ। ਇਸ ਲਈ ਮੇਰਾ ਬੱਚਿਆਂ ਨੂੰ ਕਹਿਣਾ ਹੈ ਕਿ ਤੁਸੀਂ ਵੀ ਇਸ ਲੜਕੀ ਵਾਂਗ ਕੁਝ ਕਰਕੇ ਦਿਖਾਓ ਤੁਹਾਡਾ ਵੀ ਸਨਮਾਨ ਕੀਤਾ ਜਾਵੇਗਾ। ਇਸ ਤਰ੍ਹਾਂ ਦੂਸਰੇ ਦਿਨ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ, ਪੰਜ ਬਲਾਕ ਪ੍ਰਧਾਨ ਕਾਂਗਰਸ ‘ਚ ਹੋਏ ਸ਼ਾਮਲ ਪ੍ਰਤਾਪ ਬਾਜਵਾ ਤੇ ਰਾਣਾ ਗੁਰਜੀਤ ਨੇ ਕੀਤਾ ਸਨਮਾਨਿਤ
Next article“ਚਿਲਡਰਨ ਡੇ” ਮੌਕੇ ਪੀੜਤ ਲੜਕੀ ਦਾ ਡਾਇਲਸਿਸ ਕਰਵਾ ਕੇ ਸਕੂਨ ਦਾ ਅਨੁਭਵ ਕੀਤਾ – ਲਾਇਨ ਆਂਚਲ ਸੰਧੂ ਸੋਖਲ