ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖੁਰਦ ਦੇ ਐਸੀ ਮੁਹੱਲੇ ਦੇ ਵਿੱਚ ਛੱਪੜ ਨੇ ਲਗਭਗ 30-35 ਸਾਲ ਹੋ ਗਏ ਹਨ ਕਿ ਮੁਹੱਲਾ ਵਾਸੀਆਂ ਲਈ ਸਿਰਦਰਦ ਬਣਿਆ ਹੋਇਆ ਹੈ ਇਹ ਛੱਪੜ ਕਿਉਂਕਿ ਇਸ ਛੱਪੜ ਨੇਂ ਵਿਰਾਟ ਰੂਪ ਧਾਰਨ ਕੀਤਾ ਹੋਇਆ ਹੈ ਮੁਹੱਲੇ ਵਿੱਚ ਪਾਣੀ ਜਿਸ ਤਰ੍ਹਾਂ ਵਰਸਾਤ ਦਾ ਪਾਣੀ ਖੜ੍ਹ ਜਾਂਦਾ ਹੈ ਉਸ ਤਰ੍ਹਾਂ ਹੀ 24 ਘੰਟੇ ਖੜ੍ਹਾ ਰਹਿੰਦਾ ਹੈ ਇਸ ਦੇ ਕਰਕੇ ਲੋਕਾਂ ਦੇ ਘਰਾਂ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਸ਼ਹਿਰ ਪੱਖੋਂ ਬਹੁਤ ਬਿਮਾਰੀ ਲੱਗਣਾ ਜਿਵੇਂ ਕਿ ਹਰ ਵੇਲੇ ਡੇਂਗੂ, ਮਲੇਰੀਆ ਅਤੇ ਹੋਰ ਖਤਰਨਾਕ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਸੱਪਾਂ ਜਿਹੇ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ ਸੱਪ ਲੋਕਾਂ ਦੇ ਘਰ ਵੜ ਜਾਂਦੇ ਹਨ। ਇਸ ਕਰਕੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਸਾਡਾ ਮੁਢਲਾ ਫਰਜ਼ ਬਣਦਾ ਹੈ। ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖੀਏ। ਇਹ ਪਹਿਲਾ ਫਰਜ਼ ਸਰਕਾਰਾਂ ਦਾ ਹੈ। ਪਿਛਲੇ ਟਾਇਮ ਵਿੱਚ ਸਰਕਾਰਾਂ ਨੇ ਇਸ ਵਾਰੇ ਨਹੀਂ ਸੋਚਿਆ ਪਰ ਡਾ ਸੁਖਵਿੰਦਰ ਸੁੱਖੀ ਮੌਕੇ ਦਾ ਕੈਬਨਿਟ ਮੰਤਰੀ ਐਮ ਐਲ ਏ ਹਲਕਾ ਬੰਗਾ ਨੇ ਆਸ਼ਵਾਸਨ ਦਿਵਾਇਆ ਹੈ ਕਿ ਛੱਪੜ ਦਾ ਕੋਈ ਨਾ ਕੋਈ ਹੱਲ ਕੰਢਿਆਂ ਜਾਵੇਗਾ ਉਨ੍ਹਾਂ ਨੇ ਬੀ ਡੀ ਓ ਨੂੰ ਖ਼ਾਸ ਕਰਕੇ ਕਿਹਾ ਹੈ ਕਿ ਤੁਸੀਂ ਇਸ ਮਸਲੇ ਦਾ ਹੱਲ ਕੱਢਣਾ ਹੈ। ਹੁਣ ਪੂਰੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਇੱਕੋ ਇੱਕ ਆਸ ਡਾ ਸੁਖਵਿੰਦਰ ਸੁੱਖੀ ਐਮ ਐਲ ਏ ਹਲਕਾ ਬੰਗਾ ਤੇ ਬਣੀ ਹੋਈ ਹੈ ਕਿ ਉਹ ਛੱਪੜ ਦਾ ਹੱਲ ਕਰਨਗੇ ਜਾਂ ਪਾਣੀ ਅੰਡਰ ਗਰਾਉਂਡ ਕਰਕੇ ਦੇਣਗੇ। ਇਹ ਅਪੀਲ ਹਰਪ੍ਰੀਤ ਕੁਮਾਰ ਸਰਪੰਚ, ਚਰਨਜੀਤ ਸਿੰਘ ਨੰਬਰਦਾਰ, ਰਾਮ ਪਾਲ ਬੰਗਾ, ਊਸ਼ਾ ਰਾਣੀ ਪੰਚ, ਸੁਰਜੀਤ ਕੁਮਾਰ ਪੰਚ, ਕਿਰਨਾਂ ਰਾਣੀ ਪੰਚ, ਅਮਨਦੀਪ ਕੌਰ ਪੰਚ, ਧਰਮਿੰਦਰ ਸਿੰਘ ਪੰਚ, ਕਸ਼ਮੀਰ ਰਾਮ, ਅੰਮ੍ਰਿਤ ਲਾਲ ਨੰਬਰਦਾਰ, ਪਲਵਿੰਦਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਵਾਲੀਆ, ਸੁਰਜੀਤ ਸੀਤਾ, ਹਰਭਜਨ ਸਿੰਘ ਬੈਂਸ, ਗਿਆਨੀ ਚੂਹੜ ਸਿੰਘ, ਸੋਹਣ ਲਾਲ, ਅਮਰੀਕ ਲਾਲ,ਰਾਜੂ,ਮਨੀ ਕੁਮਾਰ ਅਤੇ ਨਗਰ ਨਿਵਾਸੀ ਔਰਤਾਂ ਵੀ ਸ਼ਾਮਲ ਸਨ।
ਪਿੰਡ ਸੱਲ੍ਹਾ ਕਲਾਂ ਅਤੇ ਸੱਲ ਖੁਰਦ ਐਸੀ ਮੁਹੱਲੇ ਦੇ ਵਿੱਚ ਛੱਪੜ ਨੇ ਧਾਰਿਆ ਵਿਰਾਟ ਰੂਪ ਇਸ ਲਈ ਡਾ ਸੁਖਵਿੰਦਰ ਸੁੱਖੀ ਤੇ ਆਸਾ ਰੱਖੀਆਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj