ਪਿੰਡ ਸਹੂੰਗੜਾ ਦੇ ਵੋਟਰਾਂ ਨੇ 458 ਵੋਟਾਂ ਕੇ ਡਾਕਟਰ ਹਰਭਜਨ ਸਿੰਘ ਨੂੰ ਦੂਸਰੀ ਵਾਰ ਸਰਪੰਚ ਚੁਣਿਆ

61 ਵੋਟਾ ਨਾਲ ਲਖਵੀਰ ਸਿੰਘ ਸੋਨੀ ਠੇਕੇਦਾਰ ਨੂੰ ਹਰਾ ਕੇ ਜਿੱਤ ਦਰਜ ਕੀਤੀ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਹੂੰਗੜਾ ਦੀ ਸਰਪੰਚ ਦੀ ਚੋਣ ਦਾ ਦਿਲਖਿੱਚਵਾਂ ਨਜਾਰਾ ਸ਼ਾਮ ਆਖਰੀ ਵੋਟ ਪੈਣ ਤੱਕ ਬਣਿਆ ਰਿਹਾ। ਪਿਛਲੇ ਲਗਾਤਾਰ 20 ਸਾਲਾਂ ਤੋਂ ਜੱਟ ਵੋਟ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਸਰਪੰਚ ਐਸ ਸੀ ਬਰਾਦਰੀ ਦਾ ਚੁਣਿਆ ਜਾਣਾ ਜਿੱਥੇ ਐਸ ਸੀ ਬਰਾਦਰੀ ਲਈ ਵੱਡੇ ਮਾਣ ਵਾਲੀ ਗੱਲ ਹੈ। ਉਥੇ ਦੂਸਰੇ ਪਾਸੇ ਪਿੰਡ ਦੀ ਭਾਈਚਾਰਕ ਸਾਂਝ ਦੀਆਂ ਮਜਬੂਤ ਤੰਦਾਂ ਦਾ ਵੀ ਖੁਲਾਸਾ ਕਰਦੀ ਹੈ। ਵਿੱਚ ਐਸ ਬਰਾਦਰੀ ਤੋਂ ਪਹਿਲੀ ਮਹਿਲਾ ਸਰਪੰਚ ਦੇ ਰੂਪ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ ਪਤਨੀ ਡਾਕਟਰ ਹਰਭਜਨ ਸਿੰਘ, ਸੁਖਵਿੰਦਰ ਕੌਰ ਪਤਨੀ ਸੋਖਾ ਰਾਮ, ਡਾਕਟਰ ਹਰਭਜਨ ਸਿੰਘ ਪੁੱਤਰ ਸਗਲੀ ਰਾਮ, ਰਾਜਬਲਵਿੰਦਰ ਸਿੰਘ ਪੁੱਤਰ ਰਾਵਲ ਚੰਦ ਤੋਂ ਬਾਅਦ ਹੁਣ ਦੂਸਰੀ ਵਾਰ ਫਿਰ ਤੋਂ ਡਾਕਟਰ ਹਰਭਜਨ ਸਿੰਘ ਨੂੰ ਸਰਪੰਚ ਬਣਨ ਦਾ ਮੌਕਾ ਮਿਲਿਆ ਹੈ। ਇਸ ਚੋਣ ਵਿੱਚ ਆਪਣੇ ਨੇੜਲੇ ਵਿਰੋਧੀ ਲਖਵੀਰ ਸਿੰਘ ਸੋਨੀ ਠੇਕੇਦਾਰ ਤੋਂ 61 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਲਖਵੀਰ ਸਿੰਘ ਸੋਨੀ ਨੂੰ ਕੁੱਲ ਪਈਆਂ 809 ਵੋਟਾਂ ਵਿੱਚੋਂ 397 ਵੋਟਾਂ ਪ੍ਰਾਪਤ ਹੋਈਆਂ ਤੇ ਡਾਕਟਰ ਹਰਭਜਨ ਸਿੰਘ ਨੂੰ ਆਪਣੇ ਠੰਡੇ ਮਿੱਠੇ ਸੁਭਾਅ ਤੇ ਨੇਕ ਚਰਿੱਤਰ ਦਾ ਹੋਣ ਕਰਕੇ 458 ਵੋਟਾਂ ਪ੍ਰਾਪਤ ਹੋਈਆਂ। 15 ਵੋਟਾ ਕੈਸਲ ਹੋਈਆਂ। ਇਸੇ ਤਰ੍ਹਾਂ ਹੀ ਪੰਚਾਂ ਦੀ ਚੋਣ ਵਿੱਚ ਰਸ਼ਪਾਲ ਸਿੰਘ ਪੱਪੂ ਨੇ ਗੁਰਮੇਲ ਸਿੰਘ ਨੂੰ ਹਰਾਇਆ, ਉਨਾ ਰਾਣੀ ਨੇ ਜਸਵਿੰਦਰ ਕੌਰ ਨੂੰ ਹਰਾਇਆ, ਅਜੀਤਪਾਲ ਸਿੰਘ ਨੇ ਮੋਹਣੀ ਕੌਰ ਨੂੰ ਹਰਾਇਆ, ਕੁਲਦੀਪ ਸਿੰਘ ਨੇ ਕਮਲਜੀਤ ਸਿੰਘ ਨੂੰ ਹਰਾਇਆ, ਗੁਰਪਾਲ ਕੌਰ, ਦਿਲਪ੍ਰੀਤ ਕੌਰ ਤੇ ਨਿਰਮਲ ਕੌਰ ਨਿਰਵਿਰੋਧ ਜੇਤੂ ਪੰਚ ਬਣਨ ਵਿਚ ਸਫਲ ਹੋਏ।
ਇਸ ਚੋਣ ਵਾਰੇ ਪਿੰਡ ਦੇ ਮੋਹਤਬਰਾਂ ਨੇ ਕੀ ਕਿਹਾ

ਸਾਬਕਾ ਸਰਪੰਚ ਤੇ ਨੰਬਰਦਾਰ ਸਤਨਾਮ ਸਿੰਘ ਖੇਲਾ -: ਇਹਨਾਂ ਕਿਹਾ ਕਿ ਪਿਛਲੀ ਵਾਰ 2017 ਵਿੱਚ ਸਾਡੇ ਇਸ ਜੇਤੂ ਉਮੀਦਵਾਰ ਨੂੰ ਜਾਣਬੁੱਝ ਕੇ ਹਰਾਇਆ ਗਿਆ ਸੀ। ਉਸ ਗੱਲ ਦਾ ਲੋਕਾਂ ਦੇ ਮਨਾਂ ਵਿੱਚ ਸਖਤ ਗੁੱਸਾ ਤੇ ਨਰਾਜਗੀ ਸੀ ਜੋ ਇਸ ਵਾਰ ਵੱਡੇ ਨੱਧਰ ਤੇ ਵੋਟਾਂ ਡਾਕਟਰ ਹਰਭਜਨ ਸਿੰਘ ਨੂੰ ਮਿਲੀਆਂ। ਸਾਡੇ ਪਿੰਡ ਦਾ ਹੀਰਾ ਬੰਦਾ ਹੈ ਸਰਪੰਚ ਡਾਕਟਰ ਹਰਭਜਨ ਸਿੰਘ।

ਕੀ ਕਿਹਾ ਸੰਤੋਖ ਸਿੰਘ ਖੇਲਾ ਨੇ -: ਇਹਨਾ ਕਿਹਾ ਕਿ ਡਾਕਟਰ ਹਰਭਜਨ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਮਰਪਿਤ ਇਨਸਾਨੀਅਤ ਵਾਲਾ ਇਨਸਾਨ ਹੈ। ਮਿਲਣਸਾਰ ਤੇ ਹਰ ਇਕ ਦੇ ਕੰਮ ਆਉਣ ਵਾਲਾ ਵਧੀਆ ਬੰਦਾ ਇਸ ਵਾਰ ਪਿੰਡ ਨੇ ਫਿਰ ਤੋਂ ਸਰਪੰਚ ਚੁਣਿਆ ਹੈ। ਸਾਨੂੰ ਇਸ ਨਵੇਂ ਸਰਪੰਚ ਤੋਂ ਪਿੰਡ ਦੇ ਵਿਕਾਸ ਦੀਆਂ ਢੇਰ ਸਾਰੀਆਂ ਉਮੀਦਾਂ ਹਨ।

ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ ਤੇ ਪ੍ਰਧਾਨ ਹਰਨੇਕ ਸਿੰਘ ਨੇ ਕੀ ਕਿਹਾ -: ਇਹਨਾਂ ਕਿਹਾ ਕਿ ਹਰਭਜਨ ਸਿੰਘ ਕਿੱਤੇ ਵਜੋਂ ਆਰ ਐਮ ਪੀ ਡਾਕਟਰ ਤੇ ਗੁਰਸਿੱਖ ਹੋਣ ਕਰਕੇ ਤੇ ਦੁਆਬੇ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਖਜਾਨਚੀ ਵਜੋਂ ਵੀ ਆਮ ਲੋਕਾਂ ਵਿੱਚ ਹਰਮਨ ਪਿਆਰੇ ਹਨ। ਬੇਹਦ ਮਿਲਣਸਾਰ ਤੇ ਹਰ ਸਮੇਂ ਕੰਮ ਆਉਣ ਵਾਲੇ ਵਧੀਆ ਇਨਸਾਨ ਹਨ।

ਠੇਕੇਦਾਰ ਦਿਲਬਾਗ ਸਿੰਘ ਨੇ ਕੀ ਕਿਹਾ -: ਇਹਨਾਂ ਕਿਹਾ ਕਿ ਸਾਡੇ ਪਿੰਡ ਦੀ ਭਾਈਚਾਰਕ ਸਾਂਝ ਦੀ ਇਹ ਮਜਬੂਤ ਤੰਦ ਹੀ ਕਹੀ ਜਾ ਸਕਦੀ ਹੈ ਕਿ ਜੱਟ ਭਾਈਚਾਰੇ ਨੇ ਆਪਣੀ ਵਾਰੀ ਵੀ ਸਾਡੇ ਲੋਕਾਂ ਨੂੰ ਦੋ ਵਾਰ ਸਰਪੰਚ ਬਣਾ ਕੇ ਮਾਣ ਦਿੱਤਾ। ਜਾਤੀ ਵਖਰੇਵੇਂ ਦਾ ਸਾਡੇ ਪਿੰਡ ਨਾਲ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੈ।

ਕੀ ਕਿਹਾ ਨਵੇਂ ਸਰਪੰਚ ਡਾਕਟਰ ਹਰਭਜਨ ਸਿੰਘ ਨੇ -: ਇਹਨਾ ਕਿਹਾ ਕਿ ਮੈਨੂੰ ਜੋ ਮਾਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਸੰਗਤ ਨੇ ਮਾਣ ਬਖਸ਼ਿਆ ਹੈ। ਮੈਂ ਉਹ ਮਾਣ ਕਦੀ ਵੀ ਟੁੱਟਣ ਨਹੀਂ ਦਿਆਂਗਾ। ਮੈਂ ਪਹਿਲਾਂ ਵਾਂਗ ਹੀ ਗੁਰੂ ਘਰ ਦਾ ਸੱਚਾ ਸ਼ਰਧਾਲੂ ਬਣਕੇ ਹਰ ਇਕ ਦੇ ਕੰਮ ਆਉਣ ਨੂੰ ਆਪਣਾ ਖੁਸ਼ ਨਸੀਬ ਸਮਝਾਂਗਾ। ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਦਰ ਤੇ ਆਇਆ ਕੋਈ ਵੀ ਵੀਰ ਭੈਣ ਮੇਰੇ ਤੋਂ ਕਦੀ ਵੀ ਨਰਾਜ ਹੋ ਕੇ ਵਾਪਸ ਨਹੀਂ ਜਾਵੇਗਾ। ਮੇਰੇ ਕੋਲ ਕੋਈ ਅਹੁਦਾ ਹੋਵੇ ਜਾਂ ਨਾ ਹੋਵੇ ਮੈਂ ਸਦਾ ਹੀ ਸੇਵਾ ਵਿੱਚ ਹਾਜ਼ਰ ਰਹਾਂਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਲ਼ੀ ਤੇ ਧਰੀ ਕਵਿਤਾ
Next articleਡਿਪਟੀ ਕਮਿਸ਼ਨ ਵੱਲੋਂ ਬੈਕਾਂ, ਆਮਦਨ ਕਰ, ਆਬਕਾਰੀ, ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ