ਪਿੰਡ ਸਾਹਰੀ ਦੇ ਹਰਬੰਸ ਸਿੰਘ ਦੀ ਸੜਕ ਹਾਦਸੇ ਵਿਚ ਹੋਈ ਮੌਤ।

ਫੋਟੋ: ਹਰਬੰਸ ਸਿੰਘ ਦੀ ਫਾਈਲ ਫੋਟੋ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਜਿਲਾ ਹੁਸ਼ਿਆਰਪੁਰ ਦੇ ਪਿੰਡ ਸਾਹਰੀ ਦੇ ਹਰਬੰਸ ਸਿੰਘ ਪੁੱਤਰ ਜੀਵਨ ਰਾਮ ਉਮਰ ਕਰੀਬ 45 ਸਾਲ ,ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ । ਹਰਬੰਸ ਸਿੰਘ ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਆਪਣੇ ਮਾਪਿਆਂ ਦੇ ਘਰ ਰਹਿ ਰਹੀ  ਸੀ  ,ਉਸਦੇ ਪਤੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਦੰਦਾ ਦੇ ਡੀਪਾਰਟਮੈਂਟ ਵਿਚ ਸਹਾਇਕ ਦੇ ਤੌਰ ਤੇ ਕੰਮ ਕਰਦੇ ਸਨ। ਉਹਨਾਂ ਦੱਸਿਆ ਕਿ ਅੱਜ ਓਹ ਰੋਜ਼ਾਨਾ ਦੀ ਤਰ੍ਹਾਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਆਪਣੇ ਮੋਟਰ ਸਾਈਕਲ ਤੇ ਡਿਊਟੀ ਤੇ ਜਾ ਰਹੇ ਸਨ ਤਾਂ ਜਦੋਂ ਉਹ ਕਠਾਰ ਦੇ ਕੋਲ ਪੁੱਜੇ ਤਾਂ  ਉਹਨਾਂ ਦੇ ਮੋਟਰ ਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪੈਣ ਕਾਰਨ ਕਾਫੀ ਸੱਟ ਲਗਣ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਦੁਬਾਰਾ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲ਼ੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਤੀ ਦੀ ਗਰਮੀ ਨੂੰ ਘੱਟ ਕਰਨ ਲਈ ਪੌਦੇ ਲਾਉਣੇ ਅਤਿ ਜ਼ਰੂਰੀ : ਤਲਵਾੜ
Next articleਪੰਜਾਬ ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਪੰਜ ਸਪੈਸ਼ਲ ਅਚਨਚੇਤ ਛੁੱਟੀਆਂ ਦੀ ਸਹੂਲਤ ਦੇਣ ਦੀ ਸ਼ਲਾਘਾ