ਪਿੰਡ ਸਾਹਲੋਂ ਵਿਖੇ ਲੱਖਾਂ ਦੀ ਲਾਗਤ ਨਾਲ ਬਣਨ ਵਾਲੇ ਅੰਬੇਡਕਰ ਭਵਨ ਦਾ ਨੀਂਹ ਪੱਥਰ ਸਥਾਪਤ

ਗਰੀਬ ਤੇ ਲੋੜਵੰਦ ਲੋਕ ਲੜਕੀਆਂ ਦੀਆਂ ਸ਼ਾਦੀਆਂ ਤੇ ਹੋਰ ਸਮਾਗਮ ਕਰਕੇ ਉਠਾ ਸਕਣਗੇ ਲਾਭ—–ਡਾਕਟਰ ਸੁੱਖੀ

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਗ੍ਰਾਮ ਪੰਚਾਇਤ ਪਿੰਡ ਸਾਹਲੋਂ ਦੇ ਸੁਹਿਰਦ ਯਤਨਾ ਸਦਕਾ ਅਤੇ ਬੰਗਾ ਦੇ ਵਿਧਾਇਕ ਤੇ ਕਨਵੇਅਰ ਦੇ ਚੇਅਰਮੈਨ ਕੈਬਨਿਟ ਰੈਂਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦੀ ਸੁਚੱਜੀ ਅਗਵਾਈ ਹੇਠ ਪਿੰਡ ਸਾਹਲੋਂ ਵਿਖੇ ‘ਡਾਕਟਰ ਅੰਬੇਡਕਰ ਭਵਨ’ ਦੀ ਉਸਾਰੀ ਦਾ ਨੀਂਹ ਪੱਥਰ ਡਾਕਟਰ ਸੁਖਵਿੰਦਰ ਸੁੱਖੀ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ‘ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸੁੱਖੀ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਨੇ ਆਪਣਾ ਸਾਰਾ ਜੀਵਨ ਨਾ ਸਿਰਫ ਦੇਸ਼ ਦੱਬੇ ਕੁਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ‘ਤੇ ਲਗਾਇਆ ਬਲਕੇ ਭਾਰਤ ਦੇ ਕਨੂੰਨ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇ ਕੇ ਔਰਤਾਂ ਤੇ ਮਰਦਾਂ ਵਿੱਚਲਾ ਫਰਕ ਦੂਰ ਕੀਤਾ। ਜਿਸ ਦੀ ਬਦੌਲਤ ਅੱਜ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹੀ ਨਹੀਂ ਬਲਕਿ ਆਪਣੀ ਮਿਹਨਤ ਨਾਲ ਇੱਕ ਕਦਮ ਅੱਗੇ ਹਨ। ਉਹਨਾ ਪਿੰਡ ਦੀ ਸਫਾਈ ਤੇ ਬੇਹਤਰੀ ਲਈ ਕੰਮ ਕਰਨ ਵਾਲੇ ਵਿਅਕਤੀਆਂ ਦਾ ਡੱਟਕੇ ਸਾਥ ਦੇਣ ਦਾ ਵਾਅਦਾ ਕੀਤਾ ਉਹਨਾ ਹੋਰ ਵਾਅਦਾ ਕੀਤਾ ਕਿ ਇਸ ਭਵਨ ਦੀ ਉਸਾਰੀ ‘ਤੇ ਜਿੰਨੇ ਪੈਸੇ ਪਿੰਡ ਵਾਸੀ ਖੁਦ ਇਕੱਠੇ ਕਰਕੇ ਲਗਾਉਂਣਗੇ ਉੱਨੇ ਹੀ ਸਰਕਾਰ ਪਾਏਗੀ। ਡਾ. ਸੁੱਖੀ ਨੇ ਬਲਾਕ ਅਧਿਕਾਰੀਆਂ ਨੂੰ ਭਵਨ ਦੀ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਹਨਾ ਵਾਅਦਾ ਕੀਤਾ ਕਿ ਇਹ ਭਵਨ ਇੱਕ ਸਾਲ ਤੱਕ ਤਿਆਰ ਕਰਵਾ ਕੇ ਲੋਕ ਅਰਪਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਹਰਮੇਸ਼ ਭਾਰਤੀ ਨੇ ਮਹਿਮਾਨਾ ਦਾ ਨਗਰ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਤੇ ਪਿੰਡ ਦੀਆਂ ਸਮੱਸਿਆਵਾਂ ਨੂੰ ਆਪਣੇ ਮਹਿਬੂਬ ਨੇਤਾ ਦੇ ਸਾਹਮਣੇ ਨਸ਼ਰ ਕੀਤਾ। ਇਸ ਮੌਕੇ ਪਿੰਡ ਦੀ ਪੰਚਾਇਤ, ਪਤਵੰਤੇ ਸੱਜਣਾ ਅਤੇ ਸਾਹਲੋਂ ਸੇਵਾ ਸੁਸਾਇਟੀ ਦੇ ਅਹੁਦੇਦਾਰਾਂਯੂਥ ਨੇ ਡਾ. ਸੁੱਖੀ ਜੀ ਨੂੰ ਮੰਗ ਪੱਤਰ ਭੇਂਟ ਕੀਤਾ। ਜੱਥੇਦਾਰ ਗੁਰਮੇਲ ਸਿੰਘ ਨੇ ਸਭ ਦਾ ਸਮਾਗਮ ਵਿੱਚ ਪੁੱਜਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਮਿਸ਼ਨਰੀ ਗਾਇਕ ਪਟਵਾਰੀ ਹਰੀ ਕ੍ਰਿਸ਼ਨ ਨੇ ਮਿਸ਼ਨਰੀ ਗੀਤਾਂ ਰਾਹੀਂ ਸਮੇਂ ਨੂੰ ਰੋਕੀ ਰੱਖਿਆ। ਇਸ ਮੌਕੇ ਪੰਚਾਇਤ ਮੈਂਬਰ ਦਵਿੰਦਰ ਵਿੱਕੀ, ਪਰਮਜੀਤ ਸਿੰਘ ਨੀਟੂ ਵੰਦਨਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੀਬੀਆਂ ਭੈਣਾ, ਨੌਜਵਾਨ ਵੀਰ, ਬਜ਼ੁਰਗ ਤੇ ਬੱਚੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋੜਵੰਦਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਪੈਂਨਸ਼ਨ ਚੈੱਕ।
Next articleਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ਾਂ ਨਾਲ ਸਾਡੀ ਭਾਈਚਾਰਕ ਸਾਂਝ ਨਹੀਂ ਟੁੱਟਣੀ –ਧਰਮਪਾਲ ਤਲਵੰਡੀ ਜੱਟਾਂ