ਪਿੰਡ ਚੇਤੇ ਵਿਖੇ ਸਲਾਨਾ ਜੋੜ ਮੇਲਾ ਮਨਾਇਆ

 (ਸਮਾਜ ਵੀਕਲੀ) ਦਰਬਾਰ ਬਾਬਾ ਸਿੱਧ ਚਾਨੋ ਪਿੰਡ ਚੇਤਾ ( ਸ਼ਹੀਦ ਭਗਤ ਸਿੰਘ ਨਗਰ ) ਵਿਖੇ ਸਲਾਨਾ ਜੋੜ ਮੇਲਾ ਧੰਨ ਧੰਨ ਬਾਪੂ ਈਸਰ ਦਾਸ ਜੀ ਦਾ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦਰਬਾਰ ਦੇ ਗੱਦੀ ਨਸ਼ੀਨ ਭਗਤ ਅਵਤਾਰ ਜੀ ਅਤੇ ਬਾਬਾ ਸ਼ਸ਼ੀ ਜੀ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਚਿਰਾਗ ਅਤੇ ਝੰਡੇ ਦੀ ਰਸਮ ਉਪਰੰਤ ਚੂਰੀ ਦੀ ਰਸਮ ਹੋਈ ਸ਼ਾਮ ਨੂੰ ਨਕਾਲ ਅਤੇ ਕਵਾਲ ਪਾਰਟੀਆਂ ਵਲੋਂ ਪ੍ਰੋਗਰਾਮ ਕੀਤਾ ਗਿਆ, ਮੇਲੇ ਦੇ ਦੂਸਰੇ ਦਿਨ ਸਵੇਰੇ ਗੁਲਸ਼ਨ ਕਵਾਲ ਪਾਰਟੀ ਉਪਰੰਤ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼, ਮੋਹਣ ਮਾਹੀ, ਲੱਕੀ ਬੋਸ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਬਾਬਾ ਅਵਤਾਰ ਭਗਤ ਵਲੋਂ ਆਏ ਹੋਏ ਸੰਤ ਮਹਾਂਪੁਰਸ਼ਾ ਦਾ ਸਨਮਾਨ ਕੀਤਾ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਸਰਬੱਤ ਦਾ ਭਲਾ ਟਰੱਸਟ ਵਲੋਂ ਬਠਿੰਡਾ ਵਿਖੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ” ਟਰੱਸਟ ਵੱਲੋਂ ਪਿੰਡ ਨੰਦਗੜ੍ਹ ਕੋਰੜਾ ਵਿਖੇ ਲੱਗੇਗਾ ਮੈਡੀਕਲ ਕੈਂਪ- ਪ੍ਰੋ: ਜੇ. ਐਸ. ਬਰਾੜ
Next articleਆਪਣੀ ਚਮੜੀ ਤੇ ਦਮੜੀ ਬਚਾਉਣ ਵਾਲਿਆਂ ਨੂੰ, ਭਾਜਪਾ ਦੀ ਕਮਾਨ ਸੰਭਾਲੀ ਟਕਸਾਲੀ ਕੇਡਰ ਕੀਤਾ ਨਜ਼ਰ ਅੰਦਾਜ਼: ਸੁਖਮਿੰਦਰਪਾਲ ਸਿੰਘ ਗਰੇਵਾਲ