ਮੀਂਆ ਜਾਵੇਦ ਅਹਿਮਦ ਨਾਇਕ ਦੀ ਅਗਵਾਈ ਹੇਠ ਅਦਾ ਕੀਤੀ ਗਈ ਨਮਾਜ਼; ਠੰਢੇ ਜਲ ਅਤੇ ਕੋਲਡ ਡਰਿੰਕ ਦੀਆਂ ਲਗਾਈਆਂ ਛਬੀਲਾਂ
ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਸਨਅਤੀ ਖੇਤਰ ਦੇ ਨਜ਼ਦੀਕੀ ਪਿੰਡ ਰੈਲ ਮਾਜਰਾ ਦੀ ਮਸਜਿਦ ਵਿਖੇ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਈਦ-ਉਲ-ਜ਼ੁਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਧੂਮਧਾਮ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਮੀਂਆ ਜਾਵੇਦ ਅਹਿਮਦ ਨਾਇਕ ਦੀ ਅਗਵਾਈ ਹੇਠ ਸਵੇਰੇ ਠੀਕ 7:30 ਵਜੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਈਦ ਦੀ ਵਿਸ਼ੇਸ਼ ਨਮਾਜ਼ ਅਦਾ ਕੀਤੀ ਗਈ। ਨਮਾਜ਼ ਤੋਂ ਉਪਰੰਤ ਮੀਂਆ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਨੂੰ ਤਿਆਗ, ਅਟੁੱਟ ਵਿਸ਼ਵਾਸ, ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦਾ ਮੂਲ ਸੰਦੇਸ਼ ਦਿੰਦਾ ਹੈ। ਉਨ੍ਹਾਂ ਪ੍ਰੇਰਨਾ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਅੰਦਰਲੇ ਸਵਾਰਥ, ਅਹੰਕਾਰ ਅਤੇ ਬੁਰੀਆਂ ਆਦਤਾਂ ਦਾ ਤਿਆਗ ਕਰਕੇ ਹਮੇਸ਼ਾ ਦੂਸਰਿਆਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ (ਅੱਲ੍ਹਾ) ਦੇ ਦਿਖਾਏ ਹੋਏ ਨੇਕ ਰਸਤੇ ਉੱਪਰ ਚੱਲਣਾ ਚਾਹੀਦਾ ਹੈ। ਨਮਾਜ਼ ਦੀ ਰਸਮ ਪੂਰੀ ਹੋਣ ਤੋਂ ਬਾਅਦ ਸਾਰਿਆਂ ਨੇ ਇੱਕ-ਦੂਸਰੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸ਼ੁਭ ਦਿਹਾੜੇ ‘ਤੇ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਸੰਗਤਾਂ ਲਈ ਕੋਲਡ ਡਰਿੰਕ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਵਿਸ਼ੇਸ਼ ਤੌਰ ‘ਤੇ ਲਗਾਈਆਂ ਗਈਆਂ। ਇਸ ਧਾਰਮਿਕ ਸਮਾਗਮ ਦੌਰਾਨ ਜਗਤਾਰ ਖ਼ਾਨ, ਪੰਚ ਬਹਾਦਰ ਖ਼ਾਨ, ਦਿਲਬਾਗ ਮੁਹੰਮਦ, ਅਮਾਨਤ ਖ਼ਾਨ, ਮੋਹਿਤ ਖ਼ਾਨ, ਪਾਲਾ ਖ਼ਾਨ, ਗਿੱਟੂ ਖ਼ਾਨ, ਸ਼ਾਦੀ ਰਾਮ, ਰਕੇਸ਼ ਖ਼ਾਨ, ਸ਼ਮੀਰ ਖ਼ਾਨ, ਸਾਹਿਲ ਖ਼ਾਨ, ਮੰਗਾ, ਗੋਪੀ ਖ਼ਾਨ, ਅਜਮੇਰ, ਹਮੀਦ ਖ਼ਾਨ, ਹਬੀਬ ਖ਼ਾਨ, ਸਲੀਮ, ਪੱਪੂ ਖ਼ਾਨ, ਰਫ਼ੀਕ ਖ਼ਾਨ, ਇਕਬਾਲ ਮੁਹੰਮਦ, ਰੂਪ ਖ਼ਾਨ, ਲਾਲੀ ਖ਼ਾਨ, ਸਦੀਕ ਖ਼ਾਨ ਅਤੇ ਸ਼ਰੀਫ਼ ਖ਼ਾਨ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



