ਪਿੰਡ ਪੱਲੀ ਉੱਚੀ ਦਾ ਤੀਆਂ ਦਾ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਨਵਾਸਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਮੇਲਾ ਪੰਜਾਬੀ ਲੋਕ ਗਾਇਕ ਸੋਨੀ ਸਰੋਆ (ਜਿਲਾਂ ਵਾਈਸ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ) ਦੀ ਅਗਵਾਈ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਾਨੌ ਸ਼ੌਕਤ ਨਾਲ ਪਿੰਡ ਪੱਲੀ ਉੱਚੀ ਵਿਖੇ ਕਰਵਾਇਆ ਗਿਆ। ਉੱਘੇ ਸਮਾਜ ਸੇਵਕ ਤੇ ਸਾਬਕਾ ਸਰਪੰਚ ਗੁਰਦਾਵਰ ਸਿੰਘ ਨੇ ਰੀਬਨ ਕੱਟਕੇ ਸਟੇਜ ਦਾ ਉਦਘਾਟਨ ਕੀਤਾ। ਤੀਆ ਦੇ ਮੇਲੇ ਦੀ ਆਰੰਭਤਾ ਜਾਗੋ ਤੋ ਕੀਤੀ ਉਪਰੰਤ ਸਟੇਜ ਦੀ ਸ਼ੁਰੂਆਤ ਅਦਾਕਾਰਾ ਤੇ ਐਕਰ ਨੈਨਸੀ ਅਰੋੜਾ ਨੇ ਬੱਚਿਆਂ ਤੋ ਧਾਰਮਿਕ ਸ਼ਬਦ ਰਾਹੀਂ ਕਰਵਾਈ। ਮੇਲੇ ਦੌਰਾਨ ਪਿੰਡ ਦੀਆਂ ਸੁਹਾਗਣਾ, ਮੁਟਿਆਰਾਂ,ਬੀਬੀਆਂ ਅਤੇ ਬੱਚਿਆ ਵਲੋ ਸੱਭਿਆਚਾਰਕ ਗੀਤਾਂ ਤੇ ਗਿੱਧਾ ਭੰਗੜਾ ਅਤੇ ਬਾ ਕਮਾਲ ਕੋਰਿਓਗ੍ਰਾਫੀ ਕੀਤੀ ਗਈ। ਆਖਰ ਵਿਚ ਗਿੱਧਾ ਅਤੇ ਬੋਲੀਆਂ ਰਾਹੀ ਪਿੰਡ ਦੀਆਂ ਬੀਬੀਆਂ ਭੈਣਾ ਨੇ ਖੂਬ ਰੌਣਕਾਂ ਲਾਈਆਂ। ਮੇਲਾ ਔਰਗੇਨਾਈਜਰ ਸੋਨੀ ਸਰੋਆ ਨੇ ਸਮੁੱਚੇ ਨਗਰ ਦਾ ਧੰਨਵਾਦ ਕੀਤਾ ਦਾਨੀ ਸੱਜਣਾਂ ਅਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦਾਵਰ ਸਿੰਘ (ਸਾਬਕਾ ਸਰਪੰਚ) ਗੁਰਮੀਤ ਸਿੰਘ (ਬਲਾਕ ਪ੍ਰਧਾਨ ਨਵਾਂਸ਼ਹਿਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਮਲਕੀਤ ਸਿੰਘ ਢੱਕ, ਮਿਸਤਰੀ ਦਰਸ਼ਨ ਰਾਮ, ਬਿੰਦਰ ਮਿਸਤਰੀ, ਪਰਮਜੀਤ ਪੰਮਾ, ਦਲਜੀਤ ਕੌਰ, ਬਿੰਦਰਾ, ਮੌਨਿਕਾ ਰਾਏ, ਮੰਨਤ ਰਾਏ, ਸਿੰਮੀ, ਕੁਲਵਿੰਦਰ ਕੌਰ, ਸਰਬਜੀਤ ਕੌਰ, ਤਾਨੀਆ, ਮੰਨਤ ਰਾਏ, ਰਿਤਿਕਾ ਸੋਨੀ, ਅੰਜਲੀ, ਸੁਹਾਨੀ, ਹਰਲੀਨ, ਦੀਪਿਕਾ, ਪਰੀ, ਭੂਮਿਕਾ, ਰਜਨੀ, ਅਨੂੰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਲਿਤ ਅੱਤਿਆਚਾਰ ਲਈ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਨਾ ਭੇਜਣਾ ਉੱਚ ਸਿਆਸੀ ਦਬਾਅ ਦਾ ਇਸ਼ਾਰਾ ਕਰਦਾ – ਪੇਂਡੂ ਮਜ਼ਦੂਰ ਆਗੂ
Next articleਸਰਕਾਰੀ ਹਸਪਤਾਲਾਂ ਵਿਚ ਆਭਾ ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਹੋਵੇਗੀ ਓ.ਪੀ.ਡੀ. ਰਜਿਸਟ੍ਰੇਸ਼ਨ – ਸਿਵਲ ਸਰਜਨ