ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੇ ਸਮਾਜ ਲਈ ਪ੍ਰਰੇਨਾ ਸਰੋਤ ਹਨ:ਡਾ ਅਮਰ ਸਿੰਘ
ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) ਰਮਾਇਣ ਦੇ ਰਚੇਤਾ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ ਵਿੱਚ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸੇ ਲੜੀ ਤਹਿਤ ਅਮਰਗੜ੍ਹ ਦੇ ਨੇੜਲੇ ਪਿੰਡ ਮੂਲਾਬੱਧਾ ਵਿਖੇ ਵੀ ਰਾਸ਼ਟਰੀ ਭਗਵਾਨ ਵਾਲਮੀਕਿ ਸਭਾ,ਪਿੰਡ ਦੇ ਨੌਜਵਾਨਾਂ ਤੇ ਨਗਰ ਨਿਵਾਸੀਆਂ ਵੱਲੋਂ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਰਾਸ਼ਟਰੀ ਭਗਵਾਨ ਵਾਲਮੀਕਿ ਸਭਾ ਮਾਲੇਰਕੋਟਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਬਾ ਮੂਲਾਬੱਧਾ ਨੇ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਤੋਂ ਉਪਰੰਤ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਤ੍ਰਿਕਾਲਦਰਸੀ ਸਨ। ਉਨ੍ਹਾਂ ਨੇ ਸਾਨੂੰ ਸਮਾਜ ਵਿਚ ਵਧ ਰਹੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਸੀਮਾਵਾਂ ਵਿਚ ਰਹਿਣਾ ਸਿਖਾਇਆ ਹੈ। ਉਹ ਕੇਵਲ ਵਾਲਮੀਕ ਸਮਾਜ ਲਈ ਹੀ ਨਹੀਂ ਸਗੋਂ ਸਮੁੱਚੇ ਮਾਨਵਤਾ ਦੇ ਸਤਿਕਾਰਯੋਗ ਹਨ, ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਹਨ ਅਤੇ ਉਨ੍ਹਾਂ ਦੇ ਗਿਆਨ ਦੀ ਰੌਸ਼ਨੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ।ਇਸ ਮੌਕੇ ਬਾਬਾ ਦਾਰਾ ਸਿੰਘ ਕੁਟੀਆ ਵਾਲੇ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਪ੍ਰਭਜੋਤ ਸਿੰਘ ਪੀ ਏ,ਕਾਂਗਰਸੀ ਆਗੂ ਚੇਤੰਨ ਸਿੰਘ ਚੌਦਾਂ,ਯੂਥ ਆਗੂ ਪ੍ਰਿਤਪਾਲ ਰੂਬਲ ਨਾਰੀਕੇ,ਗੁਰਮੀਤ ਸਿੰਘ ਮੂਲਾਬੱਧਾ,ਰਾਜ ਸਿੰਘ ਲਾਂਗੜੀਆਂ, ਸਰਪੰਚ ਅੰਮ੍ਰਿਤਪਾਲ ਸਿੰਘ ਮੁਹਾਲਾ, ਠੇਕੇਦਾਰ ਕੇਸਰ ਸਿੰਘ ਚੌਦਾਂ, ਕਰਨੈਲ ਸਿੰਘ ਮੂਲਾਬੱਧਾ, ਸ਼ਮਸ਼ੇਰ ਸਿੰਘ,ਹਰੀ ਰਾਮ ਮੁਹਾਲਾ, ਸਮਾਜ ਸੇਵੀ ਗੁਰਮੀਤ ਸਿੰਘ ਬਾਗੜੀਆਂ ਤੋਂ ਇਲਾਵਾ ਹੋਰ ਵੀ ਸੰਗਤਾਂ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਹਰਿੰਦਰ ਸਿੰਘ ਬਿੱਟੂ ਅਮਰਗੜ੍ਹ ਨੇ ਬਾਖੂਬੀ ਨਿਭਾਈ।ਇਜ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly