ਜਲੰਧਰ, (ਸਮਾਜ ਵੀਕਲੀ) (ਜੱਸਲ)-ਪੰਚਾਇਤੀ ਚੋਣਾਂ ਦੌਰਾਨ ਪਿੰਡ ਮੋਖੇ ਜਲੰਧਰ ਦੀ ਸ੍ਰੀਮਤੀ ਜਸਵੀਰ ਕੌਰ ਸੁਪਤਨੀ ਸੁਰਿੰਦਰ ਸਿੰਘ ਨਵੀਂ ਸਰਪੰਚ ਚੁਣੀ ਗਈ ਹੈ। ਸ੍ਰੀਮਤੀ ਜਸਵੀਰ ਕੌਰ ਨੇ 242 ਵੋਟਾਂ ਹਾਸਿਲ ਕੀਤੀਆਂ। ਵਿਰੋਧੀ ਧਿਰ ਦੇ ਉਮੀਦਵਾਰ ਨੂੰ ਸਿਰਫ 206 ਵੋਟਾਂ ਹਾਸਲ ਹੋਈਆਂ। ਵਾਰਡ ਨੰਬਰ -01 (ਐਸ.ਸੀ.)ਤੋਂ ਸ਼੍ਰੀ ਸੰਤੋਸ਼ ਕੁਮਾਰ (ਬਿੱਲਾ) ਸਪੁੱਤਰ ਡਾ. ਦੌਲਤ ਰਾਮ (ਫੌਜੀ) ਜੇਤੂ ਰਹੇ। ਵਾਰਡ ਨੰਬਰ- 02 (ਐਸ.ਸੀ. -ਮਹਿਲਾ) ਤੋਂ ਸ੍ਰੀਮਤੀ ਸਤਵਿੰਦਰ ਕੌਰ ਸੁਪਤਨੀ ਪਰਮਜੀਤ ਜੱਸਲ ਜੇਤੂ ਰਹੇ। ਵਾਰਡ ਨੰਬਰ 03(ਐਸ.ਸੀ. ਪੁਰਸ਼) ਤੋਂ ਸ੍ਰੀ ਮਹਿੰਦਰ ਸਿੰਘ ਫੌਜੀ ਬਿਨਾਂ ਮੁਕਾਬਲਾ ਚੁਣੇ ਗਏ। ਵਾਰਡ ਨੰਬਰ 04(ਜਨਰਲ- ਪੁਰਸ਼) ਤੋਂ ਨਰਿੰਦਰ ਕੁਮਾਰ ਜੇਤੂ ਰਹੇ। ਵਾਰਡ ਨੰਬਰ 05(ਜਨਰਲ -ਮਹਿਲਾ) ਤੋਂ ਸ਼੍ਰੀਮਤੀ ਬਲਜਿੰਦਰ ਕੌਰ ਸੁਪਤਨੀ ਸੁਖਵਿੰਦਰ ਕੁਮਾਰ ਨੂੰ ਪ੍ਰੀਜਾਇਡਿੰਗ ਅਫਸਰ -ਕਮ -ਸਹਾਇਕ ਰਿਟਰਨਿੰਗ ਅਫਸਰ ਸ੍ਰੀਮਾਨ ਰਾਕੇਸ਼ ਚੰਦਰ ਜੀ ਵੱਲੋਂ ਜੇਤੂ ਐਲਾਨਿਆ ਗਿਆ। ਵੋਟਾਂ ਦੀ ਗਿਣਤੀ ਅਮਨ- ਅਮਾਨ ਨਾਲ ਹੋਣ ਤੋਂ ਬਾਅਦ ਜੇਤੂ ਉਮੀਦਵਾਰਾਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ। ਕੁੱਲ ਵੋਟਾਂ 454 (225 ਪੁਰਸ਼+229 ਔਰਤਾਂ ) ਪਈਆਂ। ਜਿਨਾਂ ਵਿੱਚੋਂ 6 ਸਰਪੰਚੀ ਅਤੇ 08 ਪੰਚਾਂ ਦੀਆਂ ਵੋਟਾਂ ਰੱਦ ਹੋਈਆਂ। ਕੁੱਲ ਮਿਲਾ ਕੇ ਮੋਖੇ ਪਿੰਡ ਦੀ ਚੋਣ ਪ੍ਰਕਿਰਿਆ ਪੂਰੇ ਸ਼ਾਂਤਮਈ ਢੰਗ ਨਾਲ ਹੋਈ। ਨਵੀਂ ਪੰਚਾਇਤ ਬਣਨ ‘ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਚੋਣ ਜਿੱਤਣ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਡੇਰਾ ਸੰਤ ਸਰਵਣ ਦਾਸ ਜੀ ,ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ। ਅੱਜ ਜਿੱਤ ਪ੍ਰਾਪਤੀ ਦੀ ਖੁਸ਼ੀ ਵਿੱਚ ਸ੍ਰੀਮਤੀ ਜਸਵੀਰ ਕੌਰ ਸਰਪੰਚ ਦੇ ਗ੍ਰਹਿ ਵਿਖੇ ਕੇਕ ਵੀ ਕੱਟਿਆ ਗਿਆ। ਨਵੀਂ ਚੁਣੀ ਗਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਨਿਵਾਸੀ ਵੋਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ,ਜਿਨ੍ਹਾਂ ਨੇ ਆਪਣਾ ਇੱਕ -ਇੱਕ ਕੀਮਤੀ ਵੋਟ ਪਾ ਕੇ ਸਾਨੂੰ ਮਾਣ ਬਖਸ਼ਿਆ ਹੈ। ਅਸੀਂ ਵੀ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਪਿੰਡ ਦੇ ਵਿਕਾਸ ਤੇ ਸੁਧਾਰ ਲਈ ਹਰ ਸੰਭਵ ਯਤਨ ਕਰਾਂਗੇ। ਇਹ ਸਭ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਦਿੱਤੇ ਸੰਵਿਧਾਨਿਕ ਅਧਿਕਾਰਾਂ, ਹੱਕਾਂ ਕਰਕੇ ਹੀ ਸੰਭਵ ਹੋਇਆ ਹੈ। ਬਾਬਾ ਸਾਹਿਬ ਜੀ ਨੂੰ ਵੀ ਅਸੀਂ ਕੋਟਿਨ -ਕੋਟਿ ਪ੍ਰਣਾਮ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly