
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਮੋਹਣਮਾਜਰਾ ਵਿਖੇ ਲੱਗਭਗ ਅੱਧੇ ਪਿੰਡ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਪਿੰਡ ਵਾਸੀਆਂ ਹਾਹਾਕਾਰ ਮਚ ਗਈ । ਪਿੰਡ ਵਾਸੀ ਔਰਤਾਂ ਅਤੇ ਹੋਰ ਲੋਕਾਂ ਨੇ ਦੱਸਿਆ ਕੇ ਸਾਡੇ ਪਿੰਡ ਨੂੰ ਨਿੱਘੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਮਿਲਦੀ ਹੈ। ਪਰ ਗਰਮੀ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਅੱਧੇ ਪਿੰਡ ਵਿੱਚ ਜੋ ਕੇ ਪਿੰਡ ਨੇ ਉੱਚੀ ਜਗ੍ਹਾ ਤੇ ਆਪਣੇ ਮਕਾਨ ਬਣਾਏ ਹੋਏ ਹਨ। ਉੱਥੇ ਪਿਛਲੇ ਚਾਰ ਦਿਨਾਂ ਤੋਂ ਨਹੀ ਪੁੱਜ ਰਿਹਾ ਜਦੋਂ ਕੇ ਪਿਛਲੇ ਸਮੇਂ ਦੌਰਾਨ ਪਾਣੀ ਆਮ ਵਾਂਗ ਹਰ ਜਗ੍ਹਾ ਪੁੱਜਦਾ ਸੀ ।ਕੁਝ ਨਗਰ ਨਿਵਾਸੀਆਂ ਨੇ ਦੱਸਿਆ ਕੇ ਅਸੀਂ ਇਸ ਦੀ ਸ਼ਿਕਾਇਤ ਟਿਊਬਵੈੱਲ ਉਪਰੇਟਰ ਕੀਤੀ ਸੀ ।ਪਰ ਉਸ ਸਮੱਸਿਆ ਦਾ ਅਜੇ ਤੱਕ ਹੱਲ ਨਹੀਂ ਹੋ ਸਕਿਆ। ਜਦੋਂ ਲੋਕਾਂ ਦੀ ਸਮੱਸਿਆ ਸਬੰਧੀ ਵਾਟਰ ਸਪਲਾਈ ਦੇ ਜੇ ਈ ਮੋਹਿਤ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ ਵਾਰ ਫੋਨ ਤੇ ਉਨ੍ਹਾਂ ਨੇ ਫੋਨ ਚੁੱਕਣ ਦੀ ਖੇਚਲ ਨਹੀ ਕੀਤੀ। ਜਦੋਂ ਇਸ ਬਾਅਦ ਐਸ ਡੀ ਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕੇ ਇਸ ਮਸਲੇ ਦਾ ਤਰੁੰਤ ਹੱਲ ਕਰਕੇ ਪਿੰਡ ਵਾਸੀਆਂ ਨੂੰ ਪਾਣੀ ਲਗਾਤਾਰ ਜਾਰੀ ਕੀਤੀ ਜਾਵੇਗੀ।
https://play.google.com/store/apps/details?id=in.yourhost.samajweekly



