ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਮਾਹਲ ਗਹਿਲਾਂ ਰੈਸਲਿੰਗ ਦੇ ਟੂਰਨਾਮੈਂਟ ਤੇ ਹਰਭਜਨ ਲਾਖਾ ਐਕਸ ਐਮ ਪੀ ਸਪੋਰਟਸ ਕਲੱਬ ਕਰਨਾਣਾ ਦੇ ਬੱਚਿਆਂ ਨੇ ਵੇਟ ਲਿਫਟਿੰਗ ਵਿਚ ਸੋ ਲਿਫਟਾ ਲਗਵਾਈਆਂ, ਇਸ ਸਮੇਂ ਲੜਕੀਆਂ ਅਤੇ ਲੜਕਿਆਂ ਨੇ ਸੋ ਲਿਫਟਾ ਲਗਵਾਈਆਂ, ਮਾਹਿਲ ਗਹਿਲਾਂ ਰੈਸਲਿੰਗ ਕਮੇਟੀ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਬੱਚਿਆਂ ਨੂੰ ਇੱਕ ਇੱਕ ਟਰਾਫੀ ਅਤੇ ਇੱਕ ਇੱਕ ਕਿੱਲੋ ਬਦਾਮ ਵੀ ਦਿੱਤੇ , ਇਸ ਸਮੇਂ ਨਾਮਵਰ ਨੈਸ਼ਨਲ ਕੋਚ ਜਗਦੀਸ਼ ਕੁਮਾਰ ਵੀ ਬੱਚਿਆਂ ਨਾਲ ਮਾਹਿਲ ਗਹਿਲਾਂ ਪਹੁੰਚੇ ਅਤੇ ਵੇਟਲਿਫਟਰ ਲੜਕੇ ਅਤੇ ਲੜਕੀਆਂ ਦੀਆਂ ਸੋ ਲਿਫਟਾ ਲਗਵਾਈਆਂ, ਅਤੇ ਸਪੋਰਟਸ ਕਮੇਟੀ ਵਲੋਂ ਨੈਸ਼ਨਲ ਕੋਚ ਸਾਹਿਬ ਜਗਦੀਸ਼ ਕੁਮਾਰ, ਕੁਲਦੀਪ ਸਿੰਘ ਰਾਣਾ ਏਸ਼ੀਆ ਚੈਂਪੀਅਨ, ਮਨਜੀਤ ਕੁਮਾਰ ਏ ਐਸ ਆਈ ਵੇਟ ਲਿਫਟਿੰਗ ਕੋਚ, ਜਗਦੀਪ ਹੀਰ , ਰਾਜੂ ਭਲਵਾਨ, ਅਤੇ ਅਮਰਜੀਤ ਗੁਰੂ ਕਾਮਨਵੈਲਥ ਸਿਲਵਰ ਮੈਡਲ ਦਾ ਵੀ ਸਨਮਾਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj