ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਮਾਹਿਲ ਗਹਿਲਾਂ ਵਿੱਚ ਡਾ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ ਇਸ ਮੌਕੇ ਤੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ। ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਭਰਪੂਰ ਆਪਣਾਂ ਮਿਸ਼ਨਰੀ ਪ੍ਰੋਗਰਾਮ 6 ਵਜੇ ਤੋਂ 8 ਵਜੇ ਤੱਕ ਰਾਤ ਨੂੰ ਮਿਸ਼ਨਰੀ ਗਾਇਕ ਜੀਵਨ ਮਹਿਮੀ ਅਤੇ ਸੱਤਿਅਮ ਬੋਧ ਜੀ ਪੇਸ਼ ਕਰਨਗੇ। ਇਹ ਪ੍ਰੋਗਰਾਮ ਡਾ ਅੰਬੇਡਕਰ ਵੈੱਲਫੇਅਰ ਸੁਸਾਇਟੀ,ਐਨ ਆਰ ਆਈ ਪਿੰਡ ਮਾਹਿਲ ਗਹਿਲਾਂ ਵਾਲੇ ਪ੍ਰੋਗਰਾਮ ਕਰਵਾ ਰਹੇ ਹਨ ਇਹ ਪ੍ਰੋਗਰਾਮ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਮਾਹਿਲ ਗਹਿਲਾਂ ਵਿਖੇ ਹੋਵੇਗਾ ਅਤੇ ਲੰਗਰ ਵੀ ਅਟੁੱਟ ਵਰਤੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj