ਪਿੰਡ ਵਰਗਾ ਪਿੰਡ ਨਾ ਰਿਹਾ

(ਸਮਾਜ ਵੀਕਲੀ)
ਬੁੱਢੇ ਹੋ ਗਏ ਅੱਜ ਪੁੱਛੇ ਨਾ ਕੋਈ,
ਪੁੱਤ ਪ੍ਰਦੇਸ਼ੀ ਬਣ ਗਿਓ ਮੁੜੇ ਨਾ ਕੋਈ।
ਦਿਲ ਨਾ ਲੱਗੇ ਹੁਣ ਧੀ ਪੁੱਤ ਕਿੱਥੇ,
ਘਰ ਵਾਂਗ ਪਿੰਡ ਸੁੰਨਾ ਰਹਿਓਂ ਨਾ ਕੋਈ।
ਜਿੰਦਗੀ ਹੱਸ ਮੈ ਦੇਖੀ ਹੁਣ ਨਾ ਦਿੱਸੇ,
ਮਿਹਨਤ ਦੀ ਕਰ ਕੋਈ ਕਰਿਓ ਨਾ ਹੋਈ।
ਅੱਖਾਂ ਭਿੱਜ ਨੇ ਜਾਂਦੀਆਂ ਕੋਈ ਨਾ ਇੱਥੇ,
ਖੇਤਾਂ ਵੇਚ ਖ਼ਜਾਨੇ ਭਰ ਪੁੱਤ ਬਾਹਰ ਨੂੰ ਹੋਈ।
ਮਿੱਟੀ ਨਾ ਮਿੱਟੀ ਹੋਣਾ ਕੋਈ ਨਾ ਸਿੱਖਿਆ,
ਪਿੰਡ ਜੂੰਨ ਤੋਂ ਪਤਾ ਵੇ ਲੱਗ ਇੱਥੇ ਨਾ ਵੇ ਕੋਈ।
ਰਹਿਣ ਬਸੇਰਾ ਬਾਹਰੋਂ ਆ ਕੋਠੀ ਪਾ ਨੇ ਲੈਂਦੇ,
ਮਿਹਨਤ ਦੀ ਕਮਾਈ ਇੱਥੇ ਕਿਸੇ ਨਾ ਵੇ ਹੋਈ।
ਜਿੰਦਗੀ ਦੇ ਰਾਹ ਤੋਂ ਹਰ ਕੋਈ ਭਟਕਿਆ,
ਗ਼ਰੀਬੀ ਘਰ ਹੀ ਮੈਤੋਂ ਰੱਬ ਖੋਇਓ ਨਾ ਓਹੀ।
ਪੁੱਤ ਦੇ ਹੁੰਦਿਆ ਸ਼ੁੰਦਿਆ ਸਭ ਕੁਝ ਲੁੱਟ ਜੇ,
ਪਿੰਡ ਘਰ ਤੋਂ ਮੇਰਾ ਤਨ ਵੱਖ ਕਰਿਓ ਨਾ ਕੋਈ।
ਖੇਤਾਂ ਵਿੱਚ ਜੋ ਖੁਸ਼ਬੋਂ ਹਰੀਆਲ ਦਿੱਖਦੈ,
ਗੌਰਵ ਕੁਦਰਤ ਦੇ ਰੰਗਾਂ ਵਿੱਚ ਰਲਿਓ ਕੋਈ।
ਮਿੱਟੀ ਹੋ ਜਾਵਾਂ ਆਪਣੀ ਮਾਂ ਦੀ ਗੋਦ ਮੈ,
ਪਿੰਡ ਸੁੰਨਾ ਰਹਿ ਗਿਐ ਅੱਜ ਲੈ ਜਿਓ ਕੋਈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
7626818016
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਤਲੁਜ ਦਰਿਆ ਵਿਚ ਡੁੱਬੇ ਗੁਰਪ੍ਰੀਤ ਸਿੰਘ ਦੀ ਲਾਸ਼ ਐਸ ਡੀ ਆਰ ਐਫ ਦੀ ਟੀਮ ਨੂੰ ਨਹੀਂ ਲੱਭੀ,ਸਿਆਸੀ ਆਗੂ ਦੁਖ ਵੰਡਾਉਣ ਵੀ ਨਾ ਬੋਹੜੇ – ਪੀੜਤ ਪਰਿਵਾਰ ਦਾ ਦੋਸ਼
Next articleਕੰਚਨਜੰਗਾ ਐਕਸਪ੍ਰੈਸ ਰੇਲਗੱਡੀ ਨਾਲ ਟਕਰਾਈ, ਕਈ ਯਾਤਰੀ ਜ਼ਖਮੀ,