ਪਿੰਡ ਲੱਲੀਆਂ ਦੀ ਪੰਚੀ ਬਣੀ ਸਰਪੰਚੀ ਦਾ ਅਖਾੜਾ *ਕੁਲਵੀਰ ਸਿੰਘ ਲੱਲੀਆਂ ਬਣੇ ਵਾਰਡ ਨੰਬਰ 2 ਤੋਂ ਪੰਚ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਕਰੀਬੀ ਪਿੰਡ ਲੱਲੀਆਂ ਤੋਂ ਵਾਰਡ ਨੰੂਬਰ 2 ਤੋਂ ਪੰਚੀ ਦੀ ਚੋਣ ਉਸ ਸਮੇਂ ਸਰਪੰਚੀ ‘ਚ ਬਦਲ ਗਈ, ਜਦੋਂ ਉਮੀਦਵਾਰ ਕੁਲਵੀਰ ਸਿੰਘ ਲੱਲੀਆਂ ਨੂੰ  ਹਰਾਉਣ ‘ਚ ਕਈ ਧਿਰਾਂ ਨਿੱਤਰ ਕੇ ਸਾਹਮਣੇ ਆ ਗਈਆਂ | ਇਸ ਸੰਬੰਧ ‘ਚ ਗੱਲਬਾਤ ਕਰਦਿਆਂ ਸ੍ਰੀ ਕੁਲਵੀਰ ਸਿੰਘ ਲੱਲੀਆਂ ਨੇ ਦੱਸਿਆ ਕਿ ਉਸਨੇ ਆਪਣੇ ਪਿੰਡ ਤੇ ਵਾਰਡ ਦੀ ਭਲਾਈ ਲਈ ਕੰਮ ਕਰਨੇ ਹਨ | ਉਹ ਪਿੰਡ ਦੇ ਸਰਵਪੱਖੀ ਵਿਕਾਸ ਨੂੰ  ਤਰਜੀਹ ਦਿੰਦੇ ਹਨ | ਉਨਾਂ ਅੱਗੇ ਦੱਸਿਆ ਕਿ ਉਨਾਂ ਦੀ ਧਰਮਪਤਨੀ ਸ੍ਰੀਮਤੀ  ਕਮਲਜੀਤ ਪਾਲ ਵੀ ਵਾਰਡ ਨੰਬਰ 2 ਤੋਂ ਪਹਿਲਾਂ ਵੀ ਪਹਿਲਾਂ ਪੰਚਾਇਤ ਮੈਂਬਰ ਰਹਿ ਚੁੱਕੇ ਹਨ ਤੇ ਉਨਾਂ ਦੇ ਕਾਰਜਕਾਲ ਦੌਰਾਨ ਉਨਾਂ ਪਿੰਡ ਦੇ ਅਹਿਮ ਕੰਮਾਂ ਨੂੰ  ਨੇਪਰੇ ਚਾੜਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਤੇ ਤਾਈਵਾਨ ਵਿਚਾਲੇ ਸ਼ੁਰੂ ਹੋ ਸਕਦੀ ਹੈ ਜੰਗ, ਰਾਸ਼ਟਰਪਤੀ ਜਿਨਪਿੰਗ ਨੇ ਫੌਜੀਆਂ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ
Next articleCow as Rajyamata: Savarkar as non-Vegetarian