ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਅਜੀਤ ਦੇ ਬਾਨੀ ਸੰਪਾਦਕ ਸਵ ਡਾਕਟਰ ਸਾਧੂ ਸਿੰਘ ਹਮਦਰਦ ਦੀ ਨਿੱਘੀ ਯਾਦ ਚ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵੱਲੋਂ ਪਿੰਡ ਦੇ ਖੇਡ ਸਟੇਡੀਅਮ ਚ ਕਰਵਾਇਆ 19ਵਾਂ ਫੁੱਟਬਾਲ ਟੂਰਨਾਮੈਂਟ ਨਿੱਘੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ ।ਇਸ ਮੌਕੇ ਯਾਦਗਾਰੀ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਾ ਯੋਜਨਾ ਬੋਰਡ ਨਵਾਂ ਸ਼ਹਿਰ, ਸਰਪੰਚ ਨੀਲਮ ਰਾਣੀ, ਪੰਚਾਇਤ ਮੈਂਬਰ, ਕਲੱਬ ਦੇ ਅਹੁਦੇਦਾਰ, ਜਨਰਲ ਸਿੰਘ ਪੱਲੀ ਝਿੱਕੀ ਪ੍ਰਧਾਨ ਜ਼ਿਲਾ ਫੁੱਟਬਾਲ ਐਸੋਸੀਏਸ਼ਨ ,ਐਨ ਆਰ ਆਈ ਸਤਵਿੰਦਰ ਸਿੰਘ ਪਿੰਦਾ , ਬਲਵੀਰ ਸਿੰਘ ਝਿੱਕਾ ਇਸ਼ੋਰੈਂਸ ਪੁਆਇੰਟ ਬੰਗਾ, ਗੁਰਪ੍ਰੀਤ ਸਿੰਘ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ ਨੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਦਿਲਕਸ਼ ਟਰੋਫੀਆਂ ਭੇਟ ਕੀਤੀਆਂ। ਜੇਤੂ ਅਤੇ ਉਪ ਜੇਤੂ ਟੀਮਾਂ ਚ ਕਲੱਬ ਕੈਟਾਗਰੀ ਦੇ ਜੇਤੂ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ, ਉੱਪ ਜੇਤੂ ਟੀਮ ਸ਼ੇਰੇ ਪੰਜਾਬ ਫੁਟਬਾਲ ਕਲੱਬ ਰੋਪੜ, ਪਿੰਡ ਪਧਰੀ ਫੁੱਟਬਾਲ ਏ’ ਜੇਤੂ ਪਿੰਡ ਧਮਾਈ ਅਤੇ ਉਪ ਜੇਤੂ ਮਜਾਰਾ ਡੀਂਗਰੀਆਂ, ਪਿੰਡ ਪੱਧਰੀ ਫੁੱਟਬਾਲ ਬੀ ਦੇ ਜੇਤੂ ਪਿੰਡ ਮੂਸਾਪੁਰ ਅਤੇ ਉਪ ਜੇਤੂ ਪਿੰਡ ਲਧਾਣਾ ਉੱਚਾ ਸ਼ਾਮਿਲ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਬਿੱਟੂ, ਉਪ ਪ੍ਰਧਾਨ ਲਖਵੀਰ ਸਿੰਘ ਕਾਕਾ, ਜਨਰਲ ਸਕੱਤਰ ਡਾਕਟਰ ਅਮਰੀਕ ਸਿੰਘ ਸੋਡੀ, ਉਪ ਜਨਰਲ ਸਕੱਤਰ ਰਾਮ ਲੁਭਾਇਆ ਜੇਈ ਮੁੱਖ ਖਜਾਨਚੀ ਨਵਜੀਤ ਸਿੰਘ ਜੀਵਨ, ਉਪ ਖਜਾਨਚੀ ਵਿਕਰਮ ਸਿੰਘ ਵਿੱਕੀ, ਮੈਂਬਰ ਹਰਪ੍ਰੀਤ ਸਿੰਘ ਹਰੀਆ, ਗੁਰਜੀਤ ਸਿੰਘ ਐਡਵੋ, ਸਨੀ ਕੁਮਾਰ ਭੀਮਾ, ਜਗਤਾਰ ਸਿੰਘ, ਅਮਨਪ੍ਰੀਤ ਸਿੰਘ ਬੱਬੂ, ਹਰਪ੍ਰੀਤ ਸਿੰਘ ਤੋਂ ਇਲਾਵਾ ਐਨ ਆਰ ਆਈ ਮਹਿਮਾਨ ਪ੍ਰਭਜੋਤ ਸਿੰਘ ਜੋਤੀ ਯੂ ਕੇ ,ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਰਾਜਾ ਤੇ ਅਮਰੀਕ ਸਿੰਘ ਵਾਰੀਆ ,ਠੇਕੇਦਾਰ ਸੁਰਿੰਦਰ ਪਾਲ ਸਾਬਕਾ ਸਰਪੰਚ ,ਬਲਵੀਰ ਸਿੰਘ ਸੈਣੀ ,ਨਰਿੰਦਰ ਸਿੰਘ ਨਿਧੀ ਸਾਬਕਾ ਸਰਪੰਚ ਲੁਧਿਆਣਾ ਛਿੱਕਾ ਪ੍ਰਧਾਨ ਟਰੱਕ ਯੂਨੀਅਨ, ਮੈਡਮ ਦਲਜੀਤ ਕੌਰ ਸਰਪੰਚ ਮਜਾਰਾ ਡੀਗਰੀਆਂ , ਮਾਂ ਸਤੀਸ਼ ਕੁਮਾਰ ,ਮਲਕੀਤ ਦੇਖੋ ਸਿੰਘ ਪਪਾ, ਸਾਬਕਾ ਸਰਪੰਚ ਮਹਿੰਦਰ ਸਿੰਘ ਗਿੱਲ ,ਬਲਵੀਰ ਸਿੰਘ, ਨਿਰੰਜਨ ਸਿੰਘ ,ਬਰਜਿੰਦਰ ਕੁਮਾਰ ਲਧਾਣਾ ਉੱਚਾ ,ਸਨੀ ਕੁਮਾਰ , ਮਾਂ ਸੰਤੀਸ਼ ਕੁਮਾਰ , ਬਲਵੀਰ ਕੁਮਾਰ ਰਾਜਾ, ਪੰਚ ਫੁਲਾ ਰਾਣੀ, ਜਸਪਾਲ ਲਧਾਣਾ ,ਗੁਰਮੁਖ ਸਿੰਘ, ਨਿਰੰਜਨ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ ਸ਼ਮਾ ਲਧਾਣਾ ਝਿੱਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj