ਪਿੰਡ ਖਾਨਖਾਨਾ ਦੇ ਐਨ ਆਰ ਆਈ ਵੀਰਾਂ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪਿੰਡ ਖਾਨਖਾਨਾ ਦੇ ਐਨ ਆਰ ਆਈ ਵੀਰ ਸ੍ਰੀ ਚਰਨਜੀਤ ਚੰਨੀ ਧੀਰ ਸਪੁੱਤਰ ਲਾਲਾ ਹਰਬੰਸ ਲਾਲ ਧੀਰ ਕੈਨੇਡਾ (ਚੰਨੀ ਬੈਂਕਅਟ ਹਾਲ ਟਰਾਂਟੋ), ਸ ਬਲਕਾਰ ਸਿੰਘ ਰਾਏ ਸਪੁੱਤਰ ਸ ਸੁੱਚਾ ਸਿੰਘ ਰਾਏ (ਕੈਨੇਡਾ) , ਸ੍ਰੀ ਰੋਸ਼ਨ ਲਾਲ ਸਪੁੱਤਰ ਸ੍ਰੀ ਰਾਮ ਕ੍ਰਿਸ਼ਨ ਕੈਨੇਡਾ,ਸ੍ਰੀ ਜਗਜੀਵਨ ਲਾਲ ਜੀਵਾ ਸਪੁੱਤਰ ਸ੍ਰੀ ਰਾਮ ਕ੍ਰਿਸ਼ਨ, ਸ੍ਰੀ ਸੁੱਚਾ ਬੱਧਣ ਸਪੁੱਤਰ ਸ੍ਰੀ ਕਰਮਾ ਬੱਧਣ ਯੂ ਐਸ ਏ, ਸ ਗੁਰਪ੍ਰੀਤ ਸਿੰਘ ਰਾਏ ਸਪੁੱਤਰ ਸ ਅਜੀਤ ਸਿੰਘ ਰਾਏ,ਸ ਅਵਤਾਰ ਸਿੰਘ ਰਾਏ ਸਪੁੱਤਰ ਸ ਸੁੱਚਾ ਸਿੰਘ ਰਾਏ, ਸ੍ਰੀ ਮਹਿੰਦਰ ਭੱਟੀ ਜਰਮਨ,ਸ੍ਰੀ ਦਵਿੰਦਰ ਰਾਮ ਸਪੁੱਤਰ ਸ੍ਰੀ ਗੁਰਮੀਤ ਰਾਮ, ਮਿਸਤਰੀ ਬਲਵੀਰ ਜੀ ਮੁੱਖ ਸੇਵਾਦਾਰ ਦਰਬਾਰ ਸਾਈਂ ਮੌਲੇ ਸ਼ਾਹ ਪਿੰਡ ਖਾਨਖਾਨਾ ਅਤੇ ਪਿੰਡ ਦੇ ਹੋਰ ਐਨ ਆਰ ਵੀਰਾਂ ਦੇ ਸਹਿਯੋਗ ਨਾਲ ਪਿੰਡ ਖਾਨਖਾਨਾ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਗਈ। ਐਨ ਆਰ ਆਈ ਵੀਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ ਦੇ ਪੜ੍ਹਦੇ ਦੋ ਵਿਦਿਆਰਥੀਆਂ ਦੇ ਪਿਤਾ ਜੀ ਦੀ ਬੇਵਕਤੀ ਮੌਤ ਹੋ ਗਈ। ਜਿਸ ਵਿੱਚ ਕਿਰਨ ਪੁੱਤਰੀ ਭੁਪਿੰਦਰ ਸਿੰਘ ਕਲਾਸ ਦਸਵੀਂ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਰਾਮ ਹਨ। ਪਿੰਡ ਦੇ ਐਨ ਆਰ ਆਈ ਵੀਰ ਇਸ ਦੁਖ ਦੀ ਘੜੀ ਵਿੱਚ ਵਿਦਿਆਰਥੀਆਂ ਦੇ ਨਾਲ ਹਨ। ਉਹਨਾਂ ਨੇ ਸਨੇਹਾ ਦਿਤਾ ਹੈ ਕਿ ਵਿਦਿਆਰਥੀਆਂ ਹਰ ਸੰਭਵ ਮਦਦ ਕੀਤੀ ਜਾਵੇਗੀ।ਪਿੰਡ ਦੇ ਐਨ ਆਰ ਆਈ ਵੀਰ ਨੇ ਦੱਸਿਆ ਕਿ ਇਹ ਦੋਨੋਂ ਪਿੰਡ ਦੇ ਹੋਣਹਾਰ, ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀ ਹਨ। ਉਹਨਾਂ ਨੇ ਦੱਸਿਆ ਕਿ ਕਿਰਨ ਨੂੰ ਐਨ ਆਰ ਆਈ ਵੀਰਾਂ ਵਲੋਂ 100000ਰੁਪਏ (ਇੱਕ ਲੱਖ ਰੁਪਏ)ਦੀ ਐਫ ਡੀ, ਅਤੇ ਗੁਰਪ੍ਰੀਤ ਸਿੰਘ ਨੂੰ 25000 ਰੁਪਏ (ਪੱਚੀ ਹਜ਼ਾਰ ਰੁਪਏ)ਦੀ ਰਾਸ਼ੀ ਪੜ੍ਹਾਈ ਲਈ ਦਿੱਤੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਹੈ ਕਿ ਅੱਗੇ ਵੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇਗੀ। ਪਰ ਵਿਦਿਆਰਥੀਆਂ ਨੂੰ ਇਹ ਅਪੀਲ ਜ਼ਰੂਰ ਹੈ ਕਿ ਉਹ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ ਤੋਂ ਹੀ ਕਰਨ । ਸਕੂਲ ਵਿੱਚ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਹੂਲਤ ਮੌਜੂਦ ਹੈ। ਐਨ ਆਰ ਆਈ ਵੀਰਾਂ ਨੇ ਨਾਲ ਹੀ ਪੰਜਾਬ ਸਰਕਾਰ ਮੁੱਖ  ਮੰਤਰੀ ਪੰਜਾਬ ਸ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਕਿ ਉਹ ਸਕੂਲ ਦੀਆਂ ਸੀਨੀਅਰ ਸੈਕੰਡਰੀ ਪੋਸਟਾਂ ਦੀ ਜਲਦੀ ਤੋਂ ਜਲਦੀ ਮਨਜ਼ੂਰੀ ਦੇਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਚੱਲ ਸਕੇ। ਇਹਨਾਂ ਐਨ ਆਰ ਆਈ ਵੀਰਾਂ ਦੁਆਰਾ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਲਗਭਗ 40000 ਰੁਪਏ (ਚਾਲੀ ਹਜ਼ਾਰ ਰੁਪਏ) ਦੇ ਬੂਟੇ ਵੀ ਲਗਵਾਏ ਗਏ। ਤਾਂ ਕਿ ਪੰਜਾਬ ਵਿੱਚ ਚੰਗੇ ਵਾਤਾਵਰਣ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਲੋਕਾਂ ਨੂੰ ਸ਼ੁੱਧ ਹਵਾ ਮਿਲ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLiving Kidney Donation exhibition through art
Next articleਪ੍ਰਸਿੱਧ ਬੁਲਾਰੇ ਸਤਪਾਲ ਖਡਿਆਲ ਮਲੇਸੀਆ ਤੋਂ ਵਤਨ ਪਰਤੇ,ਸਰਕਾਰਾਂ ਨੇ ਸਾਡੇ ਵਰਗੇ ਅਨੇਕਾਂ ਹੁਨਰਮੰਦ ਲੋਕਾਂ ਨੂੰ ਰੋਲ ਕੇ ਵੋਟ ਬੈਂਕ ਲਈ ਲੋਕਾਂ ਨੂੰ ਲਾਭ ਦਿਤੇ – ਖਡਿਆਲ