ਪਿੰਡ ਖੈਰੜ ਬਸੀ ਰਾਵਲ ਦੇ ਬਜ਼ੁਰਗ ਦੇ ਹੋਏ ਅੰਨੇ ਕਤਲ ਨੂੰ ਕੀਤਾ ਪੁਲਿਸ ਨੇ 24 ਘੰਟਿਆਂ ਵਿੱਚ ਕੀਤਾ ਟਰੇਸ : ਲਾਂਬਾ, ਬਾਹੀਆ, ਮੰਡ

ਪਿੰਡ ਖੈਰੜ ਰਾਵਲ ਬੱਸੀ, ਥਾਣਾ ਮਾਹਿਲਪੁਰ ਵਿਖੇ ਹੋਏ ਕਾਤਲ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਪੁਲਿਸ ਕਪਤਾਨ ਅਤੇ ਗਿ੍ਫਤਾਰ ਕਾਤਲ।ਫੋਟੋ : ਅਜਮੇਰ ਦੀਵਾਨਾ
ਪਿੰਡ ਖੈਰੜ ਰਾਵਲ ਬੱਸੀ, ਥਾਣਾ ਮਾਹਿਲਪੁਰ ਵਿਖੇ ਹੋਏ ਕਾਤਲ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਪੁਲਿਸ ਕਪਤਾਨ ਅਤੇ ਗਿ੍ਫਤਾਰ ਕਾਤਲ।ਫੋਟੋ : ਅਜਮੇਰ ਦੀਵਾਨਾ

ਹੁਸਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ  ) ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ,  ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਕਪਤਾਨ ਪੁਲਿਸ/ਤਫਤੀਸ਼  ਪਰਮਿੰਦਰ ਸਿੰਘ, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਗੜਸ਼ੰਕਰ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਇੰਚਾਰਜ ਸੀ.ਆਈ.ਏ ਸਟਾਫ ਅਤੇ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਨੰ  02/ਅਗਸਤ ਨੂੰ ਹੋਏ ਇੱਕ ਅੰਨੇ ਕਤਲ ਨੂੰ ਟਰੇਸ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ।  ਇਸ ਸਬੰਧੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ,  ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 02 ਅਗਸਤ  ਨੂੰ ਪਿੰਡ ਖੈਰੜ ਰਾਵਲ ਬੱਸੀ,ਵਿਖੇ ਘਰ ਵਿੱਚ ਇਕੱਲੇ ਰਹਿ ਰਹੇ ਵਿਅਕਤੀ ਹਰਮੇਸ਼ ਲਾਲ ਪੁੱਤਰ ਰਾਮ ਲੁਭਾਇਆ ਵਾਸੀ ਖੈਰੜ ਰਾਵਲ ਬੱਸੀ 60 ਸਾਲ ਦਾ ਅੰਨਾ ਕਤਲ ਹੋਇਆ ਸੀ, ਜਿਸਤੇ ਥਾਣਾ ਮਾਹਿਲਪੁਰ ਵਿਖੇ ਮੁਕੱਦਮਾ  ਬੀ.ਐਨ.ਐਸ ਥਾਣਾ ਮਾਹਿਲਪੁਰ ਵਿਖ਼ੇ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ। ਤੇ ਇਸ ਅੰਨੇ ਕਤਲ ਨੂੰ ਟਰੇਸ ਕਰਨ ਲਈ ਸਬ-ਡਵੀਜ਼ਨ ਗੜਸ਼ੰਕਰ ਦੀ ਲੋਕਲ ਪੁਲਿਸ ਅਤੇ ਸੀ.ਆਈ.ਏ ਸਟਾਫ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮਾਂ ਨੇ ਟੈਕਨੀਕਲ, ਸੀ.ਸੀ.ਟੀ.ਵੀ ਫੁਟੇਜ਼ ਦੀ ਮਦਦ ਨਾਲ ਅਤੇ ਖੁਫੀਆ ਸੋਰਸ ਲਗਾ ਕੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮੇ  ਵਿੱਚ 03 ਕਥਿਤ  ਦੋਸ਼ੀਆਨ ਨੂੰ 24 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ  ਉਕਤ ਮਰਨ ਵਾਲਾ ਵਿਅਕਤੀ ਹਰਮੇਸ਼ ਲਾਲ ਆਪਣੇ ਪਰਿਵਾਰ ਨਾਲ ਸਹਿਮਤੀ ਨਾ ਹੋਣ ਕਰਕੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਅਤੇ ਉਸ ਦੀ ਪਤਨੀ ਅਰਸਾ ਕਰੀਬ 08/09 ਸਾਲ ਪਹਿਲਾਂ ਆਪਣੇ 04 ਬੱਚੇ (3 ਲੜਕੀਆਂ ਅਤੇ 1 ਲੜਕਾ) ਨਾਲ ਲੈ ਕੇ ਆਪਣੇ ਪੇਕੇ ਪਿੰਡ ਰਹੱਲੀ, ਚਲੀ ਗਈ ਸੀ। ਦੌਰਾਨੇ ਤਫਤੀਸ਼ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆ ਅਤੇ ਖੁਫੀਆ ਸੋਰਸ ਲੱਗਾ ਕੇ 24 ਘੰਟਿਆਂ ਦੇ ਅੰਦਰ-ਅੰਦਰ ਮੁਕੱਦਮਾ ਟਰੇਸ ਕਰਕੇ ਅਮਰਜੀਤ ਸਿੰਘ ਅਤੇ ਸੁਨੀਲ ਕੁਮਾਰ ਪੁੱਤਰਾਨ ਰਾਮ ਪ੍ਰਕਾਸ਼, ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਵਾਸੀਆਨ ਖੈਰੜ ਰਾਵਲ ਬੱਸੀ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਉਕਤ ਕਥਿਤ  ਦੋਸ਼ੀਆਨ ਨੇ ਮੰਨਿਆ ਕਿ ਉਹ ਚੋਰੀ ਕਰਨ ਦੀ ਨੀਅਤ ਨਾਲ ਹਰਮੇਸ਼ ਲਾਲ ਉਕਤ ਦੇ ਘਰ ਵਿੱਚ ਦਾਖਲ ਹੋਏ ਸਨ ਅਤੇ ਹਰਮੇਸ਼ ਲਾਲ ਉਕਤ ਨੂੰ ਕੱਪੜੇ ਨਾਲ ਉਸਦਾ ਮੂੰਹ ਦਬਾ ਕੇ ਉਸਦਾ ਕਤਲ ਕਰ ਦਿਤਾ ਸੀ ਅਤੇ ਕਤਲ ਕਰਨ ਤੇ ਬਾਅਦ ਮੋਕਾ ਤੋ ਫਰਾਰ ਹੋ ਗਏ ਸੀ। ਜਿਸਤੇ ਉਕਤ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਚੰਦਰ ਪਾਲ ਹੈਪੀ ਦਾ ਸਨਮਾਨ ਕਰਨਾ ਵਰਲਡ ਪੀਸ ਮਿਸ਼ਨ ਨਿਊਜ਼ ਪੇਪਰ ਅਦਾਰੇ ਲਈ ਮਾਣ ਵਾਲੀ ਗੱਲ : ਬਲਵੀਰ ਸੈਣੀ
Next articleਐਸ.ਜੀ.ਪੀ.ਸੀ ਦੀਆਂ ਵੋਟਾਂ ਸਰਕਾਰੀ ਕਰਮਚਾਰੀਆਂ ਰਾਹੀ ਘਰ- ਘਰ ਜਾ ਕੇ ਬਣਾਉਣ ਦਾ ਪ੍ਰਬੰਧ ਹੋਵੇ :- ਸਿੰਗੜੀਵਾਲਾ