ਫਿਲੌਰ ਅੱਪਰਾ (ਸਮਾਜ ਵੀਕਲੀ) ਦੀਪਾ-ਅੱਜ ਪਿੰਡ ਕਤਪਾਲੋਂ ਦੇ ਮੈਬਰ ਪੰਚਾਇਤ ਅਤੇ ਦੁਆਬਾ ਕ੍ਰਿਕਟ ਕਮੇਟੀ ਦੇ ਪਰਸ਼ੋਤਮ ਫਿਲੌਰ ਨੇ ਪ੍ਰੈਸ ਨੂੰ ਬਿਆਨ ਦਿੰਦਿਆ ਕਿਹਾ ਹੈ ਕਿ ਨੌਜਵਾਨੀ ਲਗਾਤਾਰ ਗਲਤ ਰਾਸਤਿਆਂ ਵਿੱਚ ਗਲਤਾਨ ਹੋ ਰਹੀ ਹੈ ਇਸ ਕਰਕੇ ਨੌਜਵਾਨੀ ਨੂੰ ਬਚਾਉਣ ਲਈ ਉਹਨਾ ਨੂੰ ਚੰਗਾ ਸਭਿਆਚਾਰ, ਚੰਗਾ ਮਾਹੌਲ ਦੇਣ ਦੇਣਾ ਸਾਡੀ ਮੁੱਢਲੀ ਜਿੰਮੇਵਾਰੀ ਬਣਦੀ ਹੈ । ਨੌਜਵਾਨਾ ਜਿਹੜੇ ਅੱਜ ਗਲਤ ਰਾਸਤੇ ਅਖਤਿਆਰ ਕਰ ਚੁੱਕੇ ਨੇ ੳਹਨਾ ਨੂੰ ਵਾਪਿਸ ਮੋੜ ਕੇ ਲਿਆਉਣਾ ਅਤੇ ਉਹਨਾ ਨੂੰ ਖੇਡਾਂ ਨਾਲ ਜੋੜਨਾ ਅੱਜ ਸਮੇ ਦੀ ਮੁੱਖ ਲੋੜ ਹੈ ਅਤੇ ਸਾਡੀ ਜਿੰਮੇਵਾਰੀ ਬਣਦੀ ਹੈ । ਪਿੰਡ ਕਤਪਾਲੋਂ ਵਿੱਖੇ ਇਕ ਆਮ ਅਜਲਾਸ ਵਿੱਚ ਮਤਾ ਪਾਇਆ ਗਿਆ ਜਿਸ ਵਿੱਚ ਹੋਰ ਮੰਗਾਂ ਦੇ ਨਾਲ ਨਾਲ ਪਿੰਡ ਕਤਪਾਲੋਂ ਵਿੱਚ ਇਕ ਤਹਿਸੀਲ ਪੱਧਰੀ ਖੇਡ ਸਟੇਡੀਅਮ ਉਸਾਰਨ ਲਈ ਮੰਗ ਪੰਜਾਬ ਦੀ ਸਰਕਾਰ ਨੂੰ ਭੇਜੀ ਗਈ ਹੈ । ਪ੍ਰੈਸ ਨੂੰ ਬਿਆਨ ਦਿੰਦਿਆ ਸੋਢੀ ਸਿੰਘ ਕਿਹਾ ਕਿ ਪਿੰਡ ਵਿੱਚ ਤਹਿਸੀਲ ਪੱਧਰੀ ਖੇਡ ਸਟੇਡੀਅਮ ਬਣਾਉਣ ਲਈ ਸਮੁਚੀ ਪੰਚਾਇਤ ਵਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ ।ਸਟੇਡੀਅਮ ਬਣਾਉਣ ਲਈ ਜਿੰਨੀ ਵੀ ਜਮੀਨ ਚਾਹੀਦੀ ਹੋਵੇਗੀ ਪੰਚਾਇਤ ਵਲੋਂ ਦਿੱਤੀ ਜਾਵੇਗੀ । ਆਉਣ ਵਾਲੇ ਸਮੇ ਵਿੱਚ ਸਮੂਹ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਖੇਡ ਸਟੇਡੀਅਮ ਬਣਾਉਣ ਲਈ ਆਉਣ ਵਾਲੇ ਸਮੇ ਵਿੱਚ ਖੇਡ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ।