“ਪਿੰਡ ਕਸੇਲ ਦੀ ਪੰਚਾਇਤ”

ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ)
ਪਿੰਡ ਕਸੇਲ ਦਾ ਵੀਰ ਸੁੱਖਜਿੰਦਰ ਸਿੰਘ,
ਨਾਲ ਛੋਟਾ ਵੀਰ ਜਗਰੂਪ ਸੂਬੇਦਾਰ ਜੀ।
ਪਿੰਡ ਕਸੇਲ ਇਨ੍ਹਾਂ ਦੀ ਅਗਵਾਈ ਹੇਠ,
ਬਣਿਆ ਸਰਪੰਚ ਬਲਜਿੰਦਰ ਸ੍ਰਦਾਰ ਜੀ।
ਲੋਕਾਂ ਨਾਲ ਜੋ ਉਹਨਾਂ ਕੀਤੇ ਨੇ ਵਾਅਦੇ,
ਪੂਰੇ ਕਰੂਗੀ ਇਹ ਨਵੀਂ ਬਣੀ ਸ੍ਰਕਾਰ ਜੀ।
ਤਨ ਮਨ ਤੇ ਧਨ ਨਾਲ ਹੋ ਕੇ ਇਕੱਠੇ ਸਾਰੇ,
ਨਸ਼ਿਆਂ ਨੂੰ ਰਲ ਕੇ ਇਹ ਦੇਣਗੇ ਮਾਰ ਜੀ।
ਇਸ ਪੰਚਾਇਤ ਤੇ ਹੈ ਆਸ ਬੜ੍ਹੀ ਲੋਕਾਂ ਨੂੰ,
ਪਿੰਡ ਵਿੱਚ ਚੰਗੀ ਸੋਚ ਦੇਣਗੇ ਉਸਾਰ ਜੀ।
ਸਮਝਣਗੇ ਸਾਰੇ ਲੋਕਾਂ ਨੂੰ ਇਹ ਬਰਾਬਰ,
ਤੇ ਲੈ ਕੇ ਆਉਣਗੇ ਪਿੰਡ  ‘ਚ ਨਿਖਾਰ ਜੀ।
ਸ਼ਿਹਤ ਸਿੱਖਿਆ ਤੇ ਲੋਕਾਂ ਦੀ ਸੁਰੱਖਿਆ ਦਾ,
ਆਲੇ  ਦੁਆਲੇ  ਕਰਨਗੇ  ਵਿਸਥਾਰ  ਜੀ।
ਮੀਆਂ ਪੁਰੀ ਲਹਿਰੀ ਹੋਰ ਕਿਹੜੀ ਗੱਲ ਆਖੇ,
ਇਹ ਸਾਰੇ ਵੀਰ ਹਨ ਬਹੁਤ ਸਮਝਦਾਰ ਜੀ।
ਸਾਬਕਾ ਸਰਪੰਚ ਨੂੰ ਵੀ ਤੁਰਨਗੇ ਨਾਲ ਲੈ ਕੇ,
ਨਹੀਂ ਇਹ ਵੇਗਣਗੇ ਕਿਸੇ ਦੀ ਜਿੱਤ ਹਾਰ ਜੀ।
ਔਖੀ ਘੜ੍ਹੀ ਵਿੱਚ ਬੰਨਣਗੇ ਸਾਰੇ ਕਤਾਰ ਜੀ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹਾ ਤਰਨ ਤਾਰਨ।
ਮੋਬਾਇਲ9815467002
Previous articleਲੇਖਕ ਪਾਠਕ ਸਾਹਿਤ ਸਭਾ ਵਲੋਂ ਯਾਦਗਾਰੀ ਸਮਾਗਮ 20 ਨੂੰ, ਕਵੀ ਦਰਬਾਰ ਵਿਚ ਕਵੀ ਆਪਣੀਆਂ ਰਚਨਾਵਾਂ ਦਾ ਪਾਠ ਕਰਨਗੇ
Next article“ਪਿੰਡ ਮੀਆਂ ਪੁਰ ਦੀ ਪੰਚਾਇਤ”