HOME ਪਿੰਡ ਕਾਹਮਾ ਵਾਸੀਆਂ ਅਤੇ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ...

ਪਿੰਡ ਕਾਹਮਾ ਵਾਸੀਆਂ ਅਤੇ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਲਈ ਛਵ ਵਾਹਨ ਗੱਡੀ ਸੇਵਾ ਕੀਤੀ

7
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਕਾਹਮਾ ਜਿਸ ਦੇ ਵਿੱਚ ਵਿਲਜ਼ ਯੂਥ ਕਲੱਬ ਕਾਹਮਾ ਦੇ ਵੱਡੇ ਉਦਮਾਂ ਦੇ ਸਦਕਾ ਸਰਪਰਸ ਹਰਦੇਵ ਸਿੰਘ ਕਾਹਮਾ ਮੁੱਖ ਪ੍ਰਬੰਧਕ ਸਤਨਾਮ ਸਿੰਘ ,ਪ੍ਰਧਾਨ ਗੁਰਨਾਮ ਸਿੰਘ ਅਤੇ ਪੂਰੇ ਕਲੱਬ ਦੇ ਮੈਂਬਰਾਂ ਦੇ ਉੱਦਮ ਸਦਕਾ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਪਿੰਡ ਕਾਹਮੇ ਦੇ ਲਈ ਛਵ ਵਾਹਨ ਖਰੀਦਿਆ ਗਿਆ ਜਿਸ ਦੀਆਂ ਵੱਡੀਆਂ ਸੇਵਾਵਾਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਭਰਾਵਾਂ ਨੇ ਰਲ ਕੇ ਕੀਤੀਆਂ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਛਵ ਵਾਹਨ ਪਿੰਡ ਦੇ ਲਈ ਹੀ ਵਰਤਿਆ ਜਾਵੇਗਾ ਜਿਸ ਦਾ ਕਿਸ ਦੇ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਜੇ ਕੋਈ ਵਿਅਕਤੀ ਆਪਣੇ ਮਰਜੀ ਨਾਲ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਸ ਦੀ ਬਕਾਇਦਾ ਪਰਚੀ ਕੱਟ ਕੇ ਉਸ ਨੂੰ ਦੇ ਦਿੱਤੀ ਜਾਵੇਗੀ ਇਸ ਦੇ ਵਿੱਚ ਦਾਨੀਆਂ ਸੱਜਣਾ ਦੇ ਨਾਮ ਇਸ ਤਰ੍ਹਾਂ ਹਨ ਜਿਨਾਂ ਨੇ ਸਹਿਯੋਗ ਦਿੱਤਾ ਸ਼ਮਸ਼ਾਨ ਭੂਮੀ ਸੁਧਾਰ ਕਮੇਟੀ, ਕਾਹਮਾ ਕਨੇਡਾ ਐਸੋਸੀਏਸ਼ਨ, ਹਰਦੇਵ ਸਿੰਘ ਕਾਹਮਾ, ਠੇਕੇਦਾਰ ਹਰਪਾਲ ਸਿੰਘ ਕਾਹਮਾ,ਮੰਗਤ ਸਿੰਘ ਕਨੇਡਾ, ਸ਼੍ਰੀਮਤੀ ਹਰਭਜਨ ਕੌਰ ਪਤਨੀ ਮਹਿੰਦਰ ਸਿੰਘ ਸੋਡੇ ਵਾਲੇ, ਸੁਖਦੇਵ ਸਿੰਘ ਬਾਰੀ, ਇੰਦਰਜੀਤ ਸਿੰਘ,ਬਲਵਿੰਦਰ ਸਿੰਘ ਬੱਲੀ, ਅਰਸ਼ਪਾਲ ਸਿੰਘ ਕਨੇਡਾ ਪੁੱਤਰ ਸਤਨਾਮ ਸਿੰਘ ਕਾਹਮਾ, ਅਜਮੇਰ ਸਿੰਘ ਗੁੱਡੂ; ਗੁਰਸ਼ਰਨ ਸਿੰਘ ਕਨੇਡਾ ਛੰਨਾ ,ਅਵਤਾਰ ਸਿੰਘ ਕਾਲਾ ਦੋਆਬਾ ਜੇ ਸੀ ਬੀ, ਗੁਦਾਵਰ ਸਿੰਘ ਮੈਂਬਰ ਬਲਾਕ ਸੰਮਤੀ, ਇਕਬਾਲ ਸਿੰਘ ਉਸਮਾਨਪੁਰੀ,  ਮਨਪ੍ਰੀਤ ਸਿੰਘ ਜਰਮਨੀ ਜਰਨੈਲ ਸਿੰਘ ਸਾਬਕਾ ਪੰਚ , ਤਰਸੇਮ ਸਿੰਘ ਸਾਬਕਾ ਪੰਚ ਪਰਿਵਾਰ ਵੱਲੋਂ, ਕੁਲਵਿੰਦਰ ਲਾਲ ਜਰਮਨੀ, ਰਣਜੀਤ ਸਿੰਘ ਪੁੱਤਰ ਸੰਤੋਖ ਸਿੰਘ, ਬਲਵੀਰ ਸਿੰਘ ਫੋਰਮੈਨ, ਮਾਸਟਰ ਸ਼੍ਰੀ ਕੁਲਵਿੰਦਰ ਲਾਲ, ਜਗਵਿੰਦਰ ਸਿੰਘ ਪੁੱਤਰ ਥੰਮਣ ਸਿੰਘ, ਕਸ਼ਮੀਰ ਸਿੰਘ ਪੰਚ, ਠੇਕੇਦਾਰ ਮਨਜੀਤ ਸਿੰਘ ਪੁਤਰ ਬਲਦੇਵ ਸਿੰਘ, ਕੁਲਵਿੰਦਰ ਸਿੰਘ ਲੇਹਲ ਕਨੇਡਾ, ਠੇਕੇਦਾਰ ਸ਼੍ਰੀ ਰਾਮ ਪ੍ਰਕਾਸ਼ ਸਾਬਕਾ ਪੰਚ, ਬਲਵਿੰਦਰ ਸਿੰਘ ਗੋਗਾ ਹਲਵਾਈ, ਮਨਜੀਤ ਸਿੰਘ ਪੇਟਰ ਸ਼੍ਰੀ ਗੁਰਮੇਲ ਰਾਮ, ਹੈਪੀ ਯੂ ਏ.ਈ,ਅਜੀਤ ਸਿੰਘ ਸੁੰਘੜਾ ਦੇ, ਜੋਗਿੰਦਰ ਸਿੰਘ ਦਾੜੂ ਦੇ,ਸਾਧੂ ਸਿੰਘ ਜੈਲਦਾਰ,ਸਮੂਹ ਕਮੇਟੀ ਵਿਲਜ਼ ਯੂਥ ਕਲੱਬ ਕਾਹਮਾ ਨੇ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੀਹਲ ਗੋਤ ਦਾ ਸਤੀ ਮੇਲਾ 1 ਮਾਰਚ ਨੂੰ ਹੋਵੇਗਾ
Next articleਡਾ: ਕੋਟਨਿਸ ਚੈਰੀਟੇਬਲ ਹਸਪਤਾਲ ਵੱਲੋਂ ਐਕਿਊਪੰਕਚਰ ਅਤੇ ਡੈਂਟਲ ਕੈਂਪ ਭਲਕੇ