ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਆਧਾਰਿਤ 15ਵੀਂ ਪੁਸਤਕ ਪ੍ਰਤੀਯੋਗਤਾ ਮਿਤੀ 25 ਅਗਸਤ 2024 ਦਿਨ ਐਤਵਾਰ ਸਮਾਂ ਸਵੇਰੇ 10 ਵਜੇ ਤੋਂ 11 ਵਜੇ ਤੱਕ ਸਥਾਨ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਝਿੰਗੜਾਂ ਵਿਖੇ ਕਰਵਾਈ ਜਾ ਰਹੀ ਹੈ। ਜਿਸ ਵਿੱਚ ਦੋ ਗਰੁੱਪ ਪਹਿਲੇ ਗਰੁੱਪ ਵਿੱਚ 6ਵੀਂ ਕਲਾਸ ਤੋਂ 12ਵੀਂ ਕਲਾਸ ਦੇ ਬੱਚੇ ਅਤੇ ਦੂਜੇ ਗਰੁੱਪ ਵਿੱਚ 12ਵੀਂ ਕਲਾਸ ਤੋਂ ਬਾਅਦ ਤੇ 40 ਸਾਲ ਦੀ ਉਮਰ ਤੱਕ ਦੇ ਵਿਦਿਆਰਥੀ ਪ੍ਰਤੀਯੋਗਤਾ ਵਿੱਚ ਭਾਗ ਲੈ ਸਕਦੇ ਹਨ।
*ਦੋਹਾਂ ਗਰੁੱਪਾਂ ਨੂੰ
ਪਹਿਲਾਂ ਇਨਾਮ 50,000/-
ਦੂਜਾ ਇਨਾਮ 30,000/-
ਤੀਜਾ ਇਨਾਮ 20,000/-*
ਦੋਹਾਂ ਗਰੁੱਪਾਂ ਦੀ ਸਾਂਝੀ ਮੈਰਿਟ ਲਿਸਟ ਵਿੱਚ ਪਹਿਲੇ 250 ਬੱਚਿਆਂ ਨੂੰ 1000 ਰੁਪਏ ਇਨਾਮ ਦਿੱਤਾ ਜਾਵੇਗਾ।
ਪ੍ਰਤੀਯੋਗਤਾ ਲਈ ਪੇਪਰ ਦੀ ਤਿਆਰੀ ਲਈ ਕਿਤਾਬ ਡਾਕਟਰ ਭੀਮ ਰਾਓ ਅੰਬੇਡਕਰ ਸਟੱਡੀ ਸੈਂਟਰ ਪਿੰਡ ਝਿੰਗੜਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਤਾਬ ਦਾ ਮੁੱਲ ਸਿਰਫ 50 ਰੁਪਏ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly