HOME ਪਿੰਡ ਜੀਂਦੋਵਾਲ ਵਲੋਂ 11 ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ

ਪਿੰਡ ਜੀਂਦੋਵਾਲ ਵਲੋਂ 11 ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ

1
ਟੀਮਾਂ ਨਾਲ ਜਾਣ ਪਹਿਚਾਣ ਕਰਦੇ ਹੋਏ ਪ੍ਰਬੰਧਕ ਟੀਮਾਂ ਦੇ ਨਾਲ।

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ ਜੀਂਦੋਵਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਐਨਆਰਆਈ ਵੀਰਾਂ, ਗ੍ਰਾਂਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਵਿੱਚ 11 ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਚੌਥੇ ਦਿਨ ਦਾ ਪਹਿਲਾ ਨਵਾਂਸ਼ਹਿਰ ਤੇ ਚੱਕ ਫੁੱਲੂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਚੱਕ ਫੁੱਲੂ ਦੀ ਟੀਮ ਨੇ ਮੈਚ ਜਿੱਤ ਲਿਆ। ਦੂਜਾ ਮੈਚ ਸੜੋਆ ਤੇ ਸੋਨਾ ਦੀਆਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਜੇਤੂ ਸੜੋਆ ਦੀ ਟੀਮ ਰਹੀ। ਤੀਜਾ ਮੈਚ ਮੰਗੂਵਾਲ ਤੇ ਉੱਚਾ ਲਧਾਣਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ 3-0 ਨਾਲ ਉੱਚਾ ਲਧਾਣਾ ਦੀ ਟੀਮ ਜੇਤੂ ਰਹੀ। ਚੌਥਾ ਮੈਚ ਜੀਂਦੋਵਾਲ ਅਤੇ ਮਾਲੋਮਜਾਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਜੀਂਦੋਵਾਲ ਦੀ ਟੀਮ 1-0 ਨਾਲ ਜੇਤੂ ਰਹੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੀ ਏ ਜੇਤੂ ਟੀਮ ਨੂੰ 41000 ਰੁਪਏ ਤੇ ਸੁੰਦਰ ਟਰਾਫੀ ਅਤੇ ਉੱਪ ਜੇਤੂ ਟੀਮ ਨੂੰ 31000 ਰੁਪਏ ਨਕਦ ਦਿੱਤੇ ਜਾਣਗੇ। ਇਸੇ ਤਰਾਂ ਬੀ ਟੀਮ ਦੇ ਜੇਤੂਆਂ 8100 ਅਤੇ ਉਪ ਜੇਤੂ ਨੂੰ 6100 ਰੁਪਏ ਨਕਦ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇਸੇ ਤਰਾਂ ਹੋਰ ਵੀ ਲੱਖਾਂ ਦੇ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੇ ਅਖੀਰਲੇ ਦਿਨ ਅਥਲੈਟਿਕ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਨਾਮ ਤਕਸੀਮ ਕੀਤੇ ਜਾਣਗੇ। ਇਸ ਮੌਕੇ ਨੰਬਰਦਾਰ ਅਮਰੀਕ ਸਿੰਘ ਪ੍ਰਧਾਨ ਕਮੇਟੀ, ਜਸਪ੍ਰੀਤ ਸਿੰਘ ਪੰਚ, ਭੁਪਿੰਦਰ ਸਿੰਘ ਭਿੰਦਾ, ਅਮਰਜੀਤ ਸਿੰਘ ਸੈਕਟਰੀ, ਲਖਬੀਰ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਪੂੰਨੀ, ਸੁਖਨਿੰਦਰ ਸਿੰਘ ਬਿੱਟਾ, ਸੰਤ ਰਾਮ, ਕੁਲਦੀਪ ਸਿੰਘ, ਕਮਲਜੀਤ ਸਿੰਘ ਬਾਬਾ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਦੀਪਕ ਧੱਦਾ, ਸ਼ਰਨਜੀਤ ਸਿੰਘ, ਮਨਹਾਜ ਅਲੀ, ਨਿਤਿਸ਼, ਅਭਿਨਾਸ਼ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ ਨੰਬਰਦਾਰ, ਅਮਰੀਕ ਸਿੰਘ ਸੋਢੀ, ਰੌਣਕੀ ਸਿੰਘ, ਰਾਜਵਿੰਦਰ ਸਿੰਘ ਰਾਜਾ, ਜੋਗਾ ਸਿੰਘ ਸਰਪੰਚ, ਹਰਦਿਆਲ ਸਿੰਘ ਪੰਚ, ਹਰਦੀਪ ਕੌਰ ਪੰਚ, ਮਨਜੀਤ ਕੌਰ ਪੰਚ, ਕਮਲਜੀਤ ਕੌਰ ਪੰਚ ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਪਿੰਡ ਥਾਦੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਵੱਲੋਂ ਲਗਾਇਆ ਜਾ ਰਿਹਾ ਹੈ।
Next articleਫਿਨਲੈਂਡ ਨੂੰ ਹਰਾਕੇ ਕੈਨੇਡਾ ਨੇ ਵਰਲਡ ਜੂਨੀਅਰ ਹਾਕੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ