ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪੀ ਐਂਚ ਸੀ ਸੂੱਜੋ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਐਸ ਐਂਚ ਸੀ ਪਿੰਡ ਝਿੱਕਾ ਲਧਾਣਾ ਵਿਖੇ ਅੱਜ ਮਾਂ ਦੇ ਦੁੱਧ ਦੀ ਮਹੱਤਤਾ ਵਾਰੇ ਜਾਗਰੂਕ ਕੈਂਪ ਲਗਾਇਆ ਗਿਆ । ਜਿਸ ਵਿੱਚ ਮੈਡਮ ਸੁਖਵਿੰਦਰ ਕੌਰ ਐਲ ਐਚ ਵੀ ਝਿੱਕਾ ਲਧਾਣਾ ਜੀ ਨੇ ਮਾਵਾਂ ਨੂੰ ਦੱਸਿਆ ਕਿ ਜਨਮ ਤੋਂ ਬਾਅਦ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਮਾਂ ਆਪਣੀ ਛਾਤੀ ਦਾ ਪਹਿਲਾ ਗਾੜਾ ਪੀਲੇ ਰੰਗ ਦਾ ਦੁੱਧ ਜ਼ਰੂਰ ਪਿਲਾਵੇ, ਜਿਸਨੂੰ ਕਲਾਸਟਰੱਸ ਕਹਿੰਦੇ ਹਨ। ਇਹ ਦੁੱਧ ਬੱਚੇ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਛੇ ਮਹੀਨਿਆਂ ਤੱਕ ਮਾਂ ਦਾ ਦੁੱਧ ਪਿਲਾਉਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ਤੇ ਮੈਡਮ ਸੁਖਵਿੰਦਰ ਕੌਰ ਐਲ ਐਚ ਵੀ, ਸੁਰਿੰਦਰ ਕੌਰ ਆਂਗਨਵਾੜੀ ਵਰਕਰ, ਮਨੀਸ਼ਾ ਏ ਐਨ ਐਮ, ਸਪਨਾ ਦੇਵੀ ਆਸ਼ਾ ਵਰਕਰ, ਕੁਲਦੀਪ ਕੌਰ ਆਂਗਨਵਾੜੀ ਵਰਕਰ, ਮੋਨਿਕਾ ਅਤੇ ਸ਼ਿੰਦੋ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly