HOME ਪਿੰਡ ਜੰਡਿਆਲਾ ਮੰਜਕੀ ਗੁਰਦੁਆਰਾ ਬਾਬਾ ਸਿੱਧ ਤੋਂ -ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ...

ਪਿੰਡ ਜੰਡਿਆਲਾ ਮੰਜਕੀ ਗੁਰਦੁਆਰਾ ਬਾਬਾ ਸਿੱਧ ਤੋਂ -ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

2
ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਚੌਥੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਪਿੰਡ ਜੰਡਿਆਲਾ ਮੰਜਕੀ ਪੱਤੀ ਰਾਮ ਕੀ  ਵੱਲੋਂ ਸੰਗਤ ਦੇ ਸਹਿਯੋਗ ਨਗਾਰਿਆਂ, ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ  ਗੁਰਦੁਆਰਾ ਸਾਹਿਬ ਵਿੱਚ ਫੁੱਲਾਂ ਨਾਲ ਸਜਾਵਟ ਕੀਤੀ ਗਈ। ਅੱਜ ਅਰਦਾਸ ਉਪਰੰਤ  ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਪਾਲਕੀ ਵਿੱਚ ਸੁਸ਼ੋਭਿਤ ਕੀਤਾ  ਇਸ ਮੌਕੇ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ। ਨਗਰ ਕੀਰਤਨ ਦਾ ਪਿੰਡ  ਦੇ ਗੁਰਦੁਆਰੇ  ‘ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਵੱਖ-ਵੱਖ ਥਾਵਾਂ ‘ਤੇ ਸਭਾ-ਸੁਸਾਇਟੀਆਂ ਅਤੇ ਸੰਗਤ ਨੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪੇ ਦੇ ਕੇ ਸ਼ਰਧਾ ਪ੍ਰਗਟਾਈ।ਨਿਊ ਰਿ- ਪਬਲਿਕ ਮਾਡਲ ਸਕੂਲ  ਪਿੰਡ ਜੰਡਿਆਲਾ ਮੰਜਕੀ ਪੱਤੀ ਰਾਮ ਕੀ ਦੇ ਬੱਚਿਆਂ ਨੇ ਬੈਂਡ ਦੀ ਸੇਵਾ ਨਿਭਾਈ।  ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ।ਇਸ ਮੌਕੇ ਜੱਥੇਦਾਰ ਦਸਮੇਸ਼ ਤਰਨਾ ਦਲ ਮਹਾਕਾਲ ਬਾਬਾ ਹਰਸਾਹਿਬ ਸਿੰਘ ਛਾਉਣੀ ਨਿਹੰਗ ਸਿੰਘਾਂ ਜੰਡਿਆਲਾ ਮੰਜਕੀ ਅਤੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਜੀ ਨੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀ ਵਿਸ਼ਵ ਭਰ ਵਿੱਚ ਵਸਦੀ ਸੰਗਤ ਨੂੰ ਵਧਾਈ ਦਿੰਦਿਆਂ ਸਮੂਹ ਸੰਗਤ ਨੂੰ ਗੁਰੂ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸੇਵਾ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਆਖਿਆ। ਤਿੰਨ ਦਿਨ ਗੁਰੂ ਜੀ ਦਾ ਲੰਗਰ  ਅਤੁੱਟ ਵਰਤਾਇਆ ਗਿਆ ਇਸ ਮੌਕੇ ਤੇ  ਜਥੇਦਾਰ ਦਸ਼ਮੇਸ਼ ਤਰਨਾਦਲ ਮਹਾਂਕਾਲ ਬਾਬਾ ਹਰਸਾਹਿਬ ਸਿੰਘ ਜੀ, ਸੁਖਦੇਵ ਸਿੰਘ, ਦਿਲਬਾਗ ਸਿੰਘ ਨੰਬਰਦਾਰ, ਰੇਸ਼ਮ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਜੁਝਾਰ ਸਿੰਘ, ਪੰਥਪ੍ਰੀਤ ਸਿੰਘ, ਬਾਰਾ ਸਿੰਘ, ਗ੍ਰੰਥੀ ਸਿੰਘ ਮਨਦੀਪ ਸਿੰਘ, ਦਸ਼ਮੀਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿੰਡਾਂ ਦੇ ਵਿਕਾਸ ਲਈ ਸਰਪੰਚਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ
Next articleਸਰਕਾਰ ਪਿੰਡਾਂ ਦੀਆਂ ਸੜਕਾਂ ਲਈ 663 ਕਰੋੜ ‘ਤੇ ਚੱਬੇਵਾਲ ਦੇ ਲਈ 35.93 ਕਰੋੜ ਖਰਚੇਗੀ – ਡਾ ਇਸਾਂਕ ਕੁਮਾਰ