ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਮਾਹਿਲ ਗਹਿਲਾਂ ਵਿੱਚ ਅੱਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਮਿਸ਼ਨਰੀ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਮਿਸ਼ਨਰੀ ਗਾਇਕ ਜੀਵਨ ਮਹਿਮੀ ਅਤੇ ਉਨ੍ਹਾਂ ਦੇ ਸਾਥੀ ਗਾਇਕਾਂ ਨੇ ਬਹੁਤ ਹੀ ਰੰਗ ਬੰਨ੍ਹਿਆ ਬਾਬਾ ਸਾਹਿਬ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਲੀ ਮਿਸ਼ਨ ਦੀ ਗੱਲ ਕੀਤੀ ਹੈ ਜਿਵੇਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ, ਕਬੀਰ ਸਾਹਿਬ ਜੀ ਨੇ ਅਤੇ ਗੁਰੂ ਨਾਨਕ ਦੇਵ ਜੀ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਫ ਉਹੀ ਗਾਇਆ। ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲੋਕਾਂ ਦੀ ਭਲਾਈ ਦੀ ਗੱਲ ਕੀਤੀ ਹੈ ਅਤੇ ਤਥਾਗਤ ਬੁੱਧ ਜੀ ਆਪਣੀ ਬਾਣੀ ਵਿੱਚ ਵੀ ਸਾਫ਼ ਲਿਖਿਆ ਹੈਂ ਕਿ ਮਾਨਵ ਮਾਨਵ ਇੱਕ ਸਮਾਨ, ਤੇਰੇ ਭਾਣੇ ਸਰਬੱਤ ਦਾ ਭਲਾ ਮੰਗ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਮੰਨੂ ਸਿਮਰਤੀ ਸਾੜ ਕੇ ਆਪਣਾ ਸੰਵਿਧਾਨ ਲਿਖ ਕੇ ਸਭ ਇਨਸਾਨਾ ਨੂੰ ਇੱਕ ਸਮਾਨ ਕਰ ਦਿੱਤਾ। ਇਸ ਲਈ ਜੀਵਨ ਮਹਿੰਮੀ ਨੇ ਕਈ ਟੌਪਿਕ ਛੇੜੇ ਅਤੇ ਬੇਖੌਫ਼ ਹੋ ਕੇ ਮੇਰੀ ਫੋਟੋ ਰੱਖ ਕੇ ਕੜਾਹ ਵੰਡੀ ਜਾਂਦੇ ਹੋ ਦਿੱਲੀ ਵਾਲੇ ਰਾਸਤੇ ਨੂੰ ਕਿਉਂ ਨਹੀਂ ਤੁਰਦੇ ਕਿਉਂ ਕਿ ਬੇਗਮਪੁਰਾ ਤਾਈਓਂ ਵਸਣਾ ਹੈ। ਜੀਵਨ ਮਹਿਮੀ ਨੇ ਬਹੁਤ ਜੋਸ ਨਾਲ ਗਾਇਆ ਅਤੇ ਟਾਇਮ ਦਾ ਪਤਾ ਨਹੀਂ ਲੱਗਾ। ਇਸ ਮੌਕੇ ਸੁਰਿੰਦਰ ਛਿੰਦਾ, ਸੁਰਜੀਤ ਸੀਤਾ ਪੋਸਟ ਮੈਨ, ਅਵਤਾਰ ਚੰਦ ਏ ਐਸ ਆਈ, ਸੰਦੀਪ ਸਿੰਘ ਸਰਪੰਚ, ਪ੍ਰਸ਼ੋਤਮ ਲਾਲ, ਜਤਿੰਦਰ ਜੱਸੀ ਖਮਾਚੋ, ਨੰਬਰਦਾਰ ਚਰਨਜੀਤ ਸੱਲ੍ਹਾ ਅਤੇ ਬਹੁਤ ਸਾਰੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਹਾਜ਼ਰ ਸਨ।ਐਨ ਆਰ ਆਈ ਮਾਹਿਲ ਗਹਿਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਬਾਬਾ ਸਾਹਿਬ ਦਾ ਪ੍ਰੋਗਰਾਮ ਕਰਨ ਵਿੱਚ ਅਤੇ ਖਾਣੇ ਦਾ ਲੰਗਰ ਅਟੁੱਟ ਵਰਤਿਆ।ਮਾਨ ਸਨਮਾਨ ਵੀ ਕੀਤਾ ਗਿਆ।
ਪਿੰਡ ਮਾਹਿਲ ਗਹਿਲਾਂ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਤੇ ਜੀਵਨ ਮਹਿੰਮੀ ਨੇ ਆਪਣੇ ਮਹਾਂਪੁਰਸ਼ਾਂ ਦੇ ਮਿਸ਼ਨ ਗਾ ਕੇ ਮਿਸ਼ਨਰੀ ਹੋਣ ਦਾ ਸਬੂਤ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj