(ਸਮਾਜ ਵੀਕਲੀ) ਪਿੰਡ ਖੋਥੜਾਂ ਵਿਖੇ ਸ੍ਰੀ ਗੁਰੂ ਰਵਿਦਾਸ ਧਰਮ-ਅਸਥਾਨ ਪ੍ਰਬੰਧਕ ਕਮੇਟੀ (ਰਜਿ:) ,ਡਾ.ਬੀ..ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ,ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਅਖੰਡ ਪਾਠਾਂ ਦੇ ਭੋਗਾਂ ਉਪਰੰਤ ਪ੍ਰਸਿੱਧ ਪ੍ਰਚਾਰਕ ਭਾਈ ਪ੍ਰੀਤ ਰਵਿਦਾਸੀਆ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ! ਰਾਤ ਦੇ ਸਮਾਗਮਾਂ ਵਿੱਚ ਬੱਚਿਆਂ ਵੱਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਉਪਰੰਤ ਕਮੇਟੀ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ । ਰਾਤ ਦੇ ਦੀਵਾਨਾਂ ਵਿੱਚ ਵਿਸ਼ਵ ਪ੍ਰਸਿੱਧ ਗੀਤਕਾਰ ਤੇ ਗਾਇਕ ਸੱਤੀ ਖੋਖੇਵਾਲੀਆ ਅਤੇ ਗਾਇਕ ਬਲਰਾਜ ਬਿਲ਼ਗਾ ਨੇ ਆਪਣੇ ਧਾਰਮਿਕ ਤੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਵਿਦੇਸ਼ਾਂ ਤੋਂ ਆਏ ਹੋਏ ਐੱਨਆਰਆਈ ਵੀਰਾਂ ਤੇ ਦਾਨੀ ਸੱਜਣਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ । ਗੁਰੂ ਕਾ ਲੰਗਰ ਤਿੰਨ ਦਿਨ ਅਤੁੱਟ ਵਰਤਾਇਆ ਗਿਆ । ਇਸ ਮੌਕੇ ਸਾਬਕਾ ਸਰਪੰਚ ਕਮਲਜੀਤ ਔਰ ਸਾਬਕਾ ਸਰਪੰਚ ਅਸ਼ੋਕ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਸੁਣਨ ਦੇ ਨਾਲ ਨਾਲ ਅਸਲ ਜ਼ਿੰਦਗੀ ਵਿੱਚ ਉਸ ਤੇ ਅਮਲ ਵੀ ਕਰਨਾ ਚਾਹੀਦਾ ਹੈ । ਇਸ ਮੌਕੇ ਸਾਬਕਾ ਸਰਪੰਚ ਕਮਲਜੀਤ ਜੀ ਨੇ ਸਟੇਜ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਨਿਭਾਈ । ਇਨ੍ਹਾਂ ਖੁਸ਼ੀਆਂ ਨੂੰ ਮਨਾਉਂਦਿਆਂ ਪ੍ਰਵੀਨ ਬੰਗਾ,ਸਾਬਕਾ ਸਰਪੰਚ ਅਸ਼ੋਕ ਕੁਮਾਰ,ਡਾ.ਮੋਹਣ ਲਾਲ,ਪ੍ਰਧਾਨ ਅਸ਼ਵਨੀ ਕੁਮਾਰ,ਸੋਮ ਨਾਥ,ਮਨੋਹਰ ਲਾਲ ਇਟਲੀ,ਧਰਮਿੰਦਰ ਸਪੇਨ,ਨਿੰਦਾ ਠੇਕੇਦਾਰ,ਰਾਮ ਲਾਲ,ਜੀਤਾ,ਨਿਰਮਲ ਕੌਰ ਪੰਚ,ਮਨੀ ਤੇ ਦੀਪਾ ਪੰਚ,ਵਰਿੰਦਰ ਕੁਮਾਰ,ਨਰੇਸ਼,ਕਾਲ਼ਾ ਮੌਲਵੀ,ਅਨਵਰ,ਸੌਰਵ, ਮਹਿੰਦਰ ਪਾਲ,ਚਾਂਦੀ ਰਾਮ ,ਸਮੂਹ ਐਨਅਆਰਅਆਈ ਤੇ ਸਮੁੱਚੇ ਕਮੇਟੀ ਮੈਂਬਰ ਹਾਜ਼ਰ ਸਨ।
HOME ਪਿੰਡ ਖੋਥੜ੍ਹਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ...