ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਚੱਕ ਕਲਾਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਗ੍ਰਾਮ ਸਭਾ ਵੈਲਫੇਅਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਨਾਇਆ ਗਿਆ ਜਿਸ ਵਿੱਚ ਅੰਬੇਡਕਰ ਚੌਂਕ ਵਿਖੇ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਬੁੱਤਾਂ ਤੇ ਫੁੱਲ ਮਲਾਵਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਰਮੇਸ਼ ਸਿੰਘ ਚੱਕ ਕਲਾਲ ਅਤੇ ਬੀਬੀ ਜਸਵੀਰ ਕੌਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਜੀਵਨੀ ਨਾਲ ਸਬੰਧਤ ਚਾਨਣਾ ਪਾਇਆ ਗਿਆ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਬਿੱਟੂ ਮੈਂਬਰ ਪੰਚਾਇਤ ਸ਼੍ਰੀ ਮਤੀ ਸੁਮਨ ਰਾਣੀ ਮੈਂਬਰ ਪੰਚਾਇਤ ਸੁਰਜੀਤ ਸਿੰਘ ਸੋਢੀ ਸਾਬਕਾ ਪੰਚ ਜਰਨੈਲ ਸਿੰਘ ਜੱਸੀ ਜਗਦੀਸ਼ ਫੌਜੀ ਬਲਵਿੰਦਰ ਫੌਜੀ ਪ੍ਰਿੰਸ ਅਜੇ ਵਰਮਾ ਦਿਲਬਾਗ ਬਾਗ਼ੀ ਮਨਪ੍ਰੀਤ ਮੰਨਾ ਕੇਵਲ ਰਾਮ ਧਰਮਜੀਤ ਟੋਨੀ ਹਰਮੇਸ਼ ਸਿੰਘ ਪ੍ਰਧਾਨ ਗ੍ਰਾਮ ਸਭਾ ਹਨੀ ਕੁਮਾਰ ਬੀਬੀ ਜਸਵੀਰ ਕੌਰ ਮਾਤਾ ਜੀਤੋ ਹਰਬੰਸ ਕੌਰ ਪਰਮਿੰਦਰ ਕੌਰ ਸੱਤਿਆ ਦੇਵੀ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly