ਪ੍ਰਧਾਨ ਬਾਬਾ ਗੁਰਸੇਵਕ ਸਿੰਘ ਅਤੇ ਸਰਪੰਚ ਜਗਦੀਪ ਸਿੰਘ ਕਾਲਾ ਨੇ ਸਮੂਹ ਦਾਨੀਆਂ ਅਤੇ ਸੰਗਤਾਂ ਦਾ ਕੀਤਾ ਧੰਨਵਾਦ
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਮੂਹ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਘਵੱਦੀ ਦੇ ਨਹਿਰ ਪੁੱਲ ਤੇ ਹੋਲਾ ਮਹੱਲਾ ਮੇਲੇ ਨੂੰ ਮੁੱਖ ਰੱਖਦਿਆਂ ਇੱਕ ਹਫਤਾ ਦੇ ਕਰੀਬ ਸੰਗਤਾਂ ਦੀ ਸਹੂਲਤ ਲਈ ਗੁਰੂ ਦਾ ਲੰਗਰ ਚਲਾਇਆ ਗਿਆ । ਜਿਸ ਦੀ ਆਰੰਭਤਾ 9 ਮਾਰਚ ਨੂੰ ਹੋਈ ਸੀ ਜਦਕਿ ਇਸਦੀ ਸੰਪੂਰਨਤਾ ਅੱਜ ਹੋਈ ਹੈ। ਇਹ ਗੁਰੂ ਦਾ ਲੰਗਰ 100 ਸਾਲ ਤੋਂ ਪਰਾਣਾ ਪਿੰਡ ਘਵੱਦੀ ਦੇ ਵੱਡੇ ਵਡੇਰਿਆਂ ਬਜ਼ੁਰਗਾਂ ਵੱਲੋਂ ਲਾਇਆ ਜਾਂਦਾ ਆ ਰਿਹਾ ਹੈ, ਜਿਸ ਦੀ ਰਿਵਾਇਤ ਹੁਣ ਵੀ ਜਾਰੀ ਹੈ।ਇਸ ਵਿੱਚ ਹੋਲਾ ਮੁਹੱਲਾ,ਗੁਰਦੁਆਰਾ ਰਾੜਾ ਸਾਹਿਬ ਅਤੇ ਹੋਰ ਆਲੇ ਦੁਆਲੇ ਨੂੰ ਆਉਣ ਅਤੇ ਜਾਣ ਵਾਲੀਆਂ ਸੰਗਤਾਂ ਦੇ ਸਹੂਲਤ ਲਈ ਪ੍ਰਸ਼ਾਦਾ , ਦਾਲ,ਰੋਟੀ ਚਾਹ ਪਕੌੜੇ ਆਦਿ ਦਾ ਲੰਗਰ ਲਾਇਆ ਗਿਆ। ਇਸ ਲੰਗਰ ਲਈ ਜਿੱਥੇ ਪਿੰਡ ਦੇ ਪ੍ਰਮੁੱਖ ਪਤਵੰਤਿਆਂ ਨੇ ਤਨ ਮਨ ਧਨ ਸਹਾਇਤਾ ਕੀਤੀ ਉਥੇ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਵੀਰਾਂ ਨੇ ਵੀ ਦਿਲ ਖੋਲ ਕੇ ਧਨ ਦੀ ਸੇਵਾ ਕੀਤੀ। ਇਹ ਲੰਗਰ ਸੰਗਤਾਂ ਦੀ ਸਹੂਲਤ ਲਈ ਹਰ ਸਾਲ ਇੱਕ ਹਫਤੇ ਤੋਂ ਵੱਧ ਸਮੇਂ ਲਈ ਲਾਇਆ ਜਾਂਦਾ ਹੈ । ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਲੰਗਰ ਲਈ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ । ਇਸ ਮੌਕੇ ਗੁਰਦੁਵਾਰਾ ਕਮੇਟੀ ਦੇ ਪ੍ਰਧਾਨ ਬਾਬਾ ਗੁਰਸੇਵਕ ਸਿੰਘ ਅਤੇ ਸਾਬਕਾ ਸਰਪੰਚ ਜਗਦੀਪ ਸਿੰਘ ਕਾਲਾ ਨੇ ਆਈਆਂ ਸਮੂਹ ਸੰਗਤਾਂ, ਦਾਨੀ ਵੀਰਾ ਅਤੇ ਐਨਆਰ ਆਈ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨਾਂ ਨੇ ਇਸ ਵਡਮੁੱਲੇ ਕਾਰਜ ਨੂੰ ਸਫਲ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ । ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਫੌਜੀ, ਅੰਮ੍ਰਿਤ ਸਿੰਘ ਰੋਮੀ ,ਜੀਤੀ ਪੰਚ , ਪ੍ਰਧਾਨ ਜੋਰਾ ਸਿੰਘ , ਡਾਕਟਰ ਬਲਵਿੰਦਰ ਸਿੰਘ ਨੀਲਾ, ਪ੍ਰਧਾਨ ਸਵਰਨ ਸਿੰਘ ਫੌਜੀ, ਰਾਜਾ ਫੌਜੀ, ਲਾਲ ਸਿੰਘ, ਚੌਧਰੀ ਪਰਮਜੀਤ ਸਿੰਘ , ਹਰਚੰਦ ਸਿੰਘ, ਪੱਪੀ ਬਾਬਾ ਬੂਟਾ ਸਿੰਘ ਜਰਮਨ ,ਦਰਸ਼ਨ ਸਿੰਘ ਫੌਜੀ, ਲੰਬੜਦਾਰ ਕਮਲਜੀਤ ਸਿੰਘ ਸੁਖਵਿੰਦਰ ਸਿੰਘ ਟੀਟੂ,ਬਲਜੀਤ ਸਿੰਘ ਪਾਂਡੀ ,ਹਰਜੀਤ ਸਿੰਘ ਇਲੈਕਟਰੀਸਨ ,ਕੁਲਦੀਪ ਸਿੰਘ ਥਾਣੇਦਾਰ, ਗੁਰਪ੍ਰੀਤ ਸਿੰਘ ਗੋਪੀ, ਕੁਲਵਿੰਦਰ ਸਿੰਘ ਥਾਣੇਦਾਰ ,ਪ੍ਰਧਾਨ ਅਮਰੀਕ ਸਿੰਘ ,ਹਰਦਿਆਲ ਸਿੰਘ ਮੀਤਾ , ਜਗਦੀਪ ਸਿੰਘ ਆਸਟਰੇਲੀਆ, ਗੁਰਨਾਮ ਸਿੰਘ ਕਨੇਡਾ, ਸਰਬਜੀਤ ਸਿੰਘ , ਰਾਜ ਸਿੰਘ ਕਨੇਡਾ, ਹਰਭਜਨ ਸਿੰਘ ਗਿੱਲ, ਹਰਵਿੰਦਰ ਸਿੰਘ ਗਿੱਲ ਰਣਧੀਰ ਸਿੰਘ ਧੀਰਾ , ਦਵਿੰਦਰ ਸਿੰਘ, ਜਗਦੀਪ ਸਿੰਘ, ਅਕਾਲ ਕਰਨ, ਚੌਧਰੀ, ਚਰਨਜੀਤ ਸਿੰਘ, ਕਾਲਾ ਹਲਵਾਈ, ਪ੍ਰੀਤ ਪੰਚ, ਭਰਪੂਰ ਸਿੰਘ ਕਲਕੱਤਾ, ਕੁਲਦੀਪ ਸਿੰਘ, ਗਗਨ ਕਾਰਗੋ, ਸੁਰਜੀਤ ਸਿੰਘ ਪੰਚ, ਡਾਕਟਰ ਗੁਰਜੀਤ ਸਿੰਘ ਖਜਾਨਚੀ ,ਪ੍ਰਧਾਨ ਰਾਜੂ , ਗੁਰਮੀਤ ਸਿੰਘ ਗੀਤੀ ਸਰਪੰਚ ,ਅਮਰਿੰਦਰ ਸਿੰਘ, ਲਖਬੀਰ ਸਿੰਘ ਲਖੀ ਜਸਬੀਰ ਸਿੰਘ ਜੱਸੀ , ਮੋਹਣਾ ਫੌਜੀ ਆਦਿ ਇਲਾਕੇ ਦੇ ਪਤਵੰਤੇ ਇਸ ਲੰਗਰ ਦੀ ਸੇਵਾ ਦੌਰਾਨ ਵੱਡੀ ਗਿਣਤੀ ਵਿੱਚ ਹੋਰ ਲੋਕਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਸਰਪੰਚ ਜਗਦੀਪ ਸਿੰਘ ਕਾਲਾ ਨੇ ਆਖਿਆ ਕਿ ਅਗਲੇ ਵਰ੍ਹੇ ਇਸ ਗੁਰੂ ਦੇ ਲੰਗਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਹੋਰ ਵੱਡੇ ਪੱਧਰ ਤੇ ਚਲਾਇਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj