HOME ਪਿੰਡ ਗੰਭੀਰਪੁਰ ਲੋਅਰ ਦੇ ਤਰੁਣ ਚੌਧਰੀ ਤੇ ਵਰੁਣ ਚੌਧਰੀ ਨੇ ਜਿੱਤੇ ਇਨਾਮ

ਪਿੰਡ ਗੰਭੀਰਪੁਰ ਲੋਅਰ ਦੇ ਤਰੁਣ ਚੌਧਰੀ ਤੇ ਵਰੁਣ ਚੌਧਰੀ ਨੇ ਜਿੱਤੇ ਇਨਾਮ

3

ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)   ਰੂਪਨਗਰ ਜ਼ਿਲ੍ਹੇ ਦੇ ਪਿੰਡ ਗੰਭੀਰਪੁਰ ਲੋਅਰ ਦੇ ਤਰਨ ਚੌਧਰੀ ਅਤੇ ਵਰੁਣ ਚੌਧਰੀ ਸਪੁੱਤਰ ਸ੍ਰੀ ਸਤਨਾਮ ਸਿੰਘ ਨੇ ਪਿਛਲੇ ਦਿਨੀੰ ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ ਵਿਖੇ ਹੋਏ ਭਾਰਤੀ ਮਾਨਕ ਬਿਊਰੋ ਕੰਪੀਟੀਸ਼ਨ ਵਿੱਚ ਭਾਗ ਲਿਆ। ਜਿਸ ਵਿੱਚ ਕਿ ਅਣਗਿਣਤ ਲੱਖਾਂ ਬੱਚਿਆਂ ਨੇ ਆਪਣੀ ਭਾਗੀਦਾਰੀ ਦਰਜ ਕਰਵਾਈ ਸੀ। ਇਸ ਮੌਕੇ ਤਰੁਣ ਚੌਧਰੀ  ਨੇ ਪਹਿਲਾ ਸਥਾਨ ‘ਤੇ ਆ ਕੇ 5000/- ਰੁਪਏ ਦਾ ਇਨਾਮ ਅਤੇ ਵਰੁਣ ਚੌਧਰੀ ਨੇ ਦੂਜੇ ਸਥਾਨ ‘ਤੇ ਆ ਕੇ 2000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਭਾਰਤ ਦੇ ਸਾਬਕਾ ਕੈਬਨਿਟ ਮੰਤਰੀ ਯੁਵਾ ਮਾਮਲੇ , ਖੇਡ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ ਨੇ ਇਹਨਾਂ ਦੋਵਾਂ ਵਿਦਿਆਰਥੀਆਂ ਨੂੰ ਸਨਮਾਨ – ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਦੋਵੇਂ ਵਿਦਿਆਰਥੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪਰ ਲੋਅਰ ਦੇ ਵਿੱਚ ਪੜ੍ਹ ਚੁੱਕੇ ਹਨ ਤੇ ਪਹਿਲਾਂ ਵੀ ਪੜ੍ਹਾਈ ਦੇ ਨਾਲ਼ – ਨਾਲ਼ ਹੋਰ ਗਤੀਵਿਧੀਆਂ ਵਿੱਚ ਬਹੁਤ ਹੋਣਹਾਰ ਹਨ। ਇਸ ਮੌਕੇ ਇਹਨਾਂ ਦੇ ਅਧਿਆਪਕਾਂ ਨੇ ਇਹਨਾਂ ਨੂੰ ਤੇ ਇਨ੍ਹਾਂ ਦੇ ਮਾਤਾ – ਪਿਤਾ ਸਤਨਾਮ ਸਿੰਘ ਤੇ ਜੋਤੀ ਦੇਵੀ ਨੂੰ ਵਧਾਈ ਦਿੱਤੀ। ਇਸ ਮੌਕੇ ਸਤਨਾਮ ਸਿੰਘ , ਜੋਤੀ ਦੇਵੀ , ਮਾਸਟਰ ਸੰਜੀਵ ਧਰਮਾਣੀ  , ਸੰਸਾਰ ਚੰਦ (ਦਾਦਾ) ,ਸਰਬਜੀਤ ਕੌਰ (ਦਾਦੀ) ,ਮਨਜੀਤ ਸਿੰਘ (ਚਾਚਾ) , ਸ਼ਾਲੂ ਮੈਮ (ਕੋਚ) , ਫੌਰਨ ਚੰਦ (ਗਾਈਡ )  ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿਟੀ ਵਿੱਚ ਰੋਲ ਦਿੱਤਾ
Next articleबोधिसत्व डॉ. बाबासाहेब अम्बेडकर पब्लिक स्कूल, चिमूर (चंद्रपूर ) का दौरा किया, स्कूल स्थापित करने का संकल्प लिया