ਬ੍ਰਮਿੰਘਮ ਵਿਖੇ ਪਿੰਡ ਵਿਰਕਾਂ ਦਾ ਮੇਲਾ 4 ਅਗਸਤ ਨੂੰ
(ਸਮਾਜ ਵੀਕਲੀ)- ਫਗਵਾੜਾ ਦੇ ਲਾਗੇ ਪਿੰਡ ਵਿਰਕ ਜਿਲ੍ਹਾ ਜਲੰਧਰ ਦੀ ਯੂ.ਕੇ. ਨਿਵਾਸੀ ਸੰਗਤ ਵਲੋਂ ਤਪੱਸਵੀ ਤੇ ਮਹਾਂ ਕਿਰਤੀ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 115ਵੀਂ ਬਰਸੀ ਬਾਬਾ ਸੰਗ ਗੁਰਦਵਾਰਾ, ਸੇਂਟ ਪੋਲਜ਼, ਰੋਡ, ਸਮੈਥਿੱਕ, ਬ੍ਰਮਿੰਘਮ B66 1EE ਵਿਖੇ ਧਾਰਮਿੱਕ ਜੋੜ ਮੇਲਾ ਸ਼ੁਕਰਵਾਰ 2 ਅਗਸਤ ਤੋਂ ਐਤਵਾਰ 4 ਅਗਸਤ ਤੱਕ ਮਨਾਇਆ ਜਾ ਰਿਹਾ ਹੈ।
ਸ਼ੁਕਰਵਾਰ 2 ਅਗਸਤ ਨੂੰ ਸਵੇਰੇ 11 ਵਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ ਜਿਨ੍ਹਾ ਦੇ ਭੋਗ ਐਤਵਾਰ ਸਵੇਰੇ 9 ਵਜੇ ਪਾਏ ਜਾਣਗੇ। ਉਪਰੰਤ ਕੀਰਤਨ, ਕਥਾ, ਢਾਡੀ ਜੱਥਾ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਨੂੰ ਨਿਰੋਲ ਕੀਰਤਨ, ਸੰਤ ਬਾਬਾ ਫੂਲਾ ਸਿੰਘ ਜੀ ਦੀ ਜੀਵਨੀ ਅਤੇ ਸਿੱਖ ਇਤਿਹਾਸ ਸਰਵਣ ਕਰਾਉਣਗੇ।
ਯੂ.ਕੇ. ਵਿੱਚ ਪਹਿਲਾ ਸੰਤ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਧਾਰਮਿੱਕ ਜੋੜ ਮੇਲਾ ਗੁਰੂ ਨਾਨਕ ਪ੍ਰਕਾਸ਼ ਗੁਰਦਵਾਰਾ, ਹਾਰਨਲ ਲੇਨ ਵਿਸਟ, ਕਵੈਂਟਰੀ ਹੋਇਆ ਸੀ ਜੋ ਅਕਾਲ ਚੈਨਲ ਤੇ ਦਿਖਾਇਆ ਗਿਆ ਸੀ। 2018 ਦਾ ਧਾਰਮਿੱਕ ਜੋੜ ਮੇਲਾ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਛਿਹੀ ਵੇ, ਸਲੋਹ ਮਨਾਇਆ ਗਿਆ ਜਿਸ ਸਮੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਸਲੋਹ ਸ਼ਹਿਰ ਨੂੰ ਹੋਰ ਵੀ ਸੁੰਦਰ ਬਨਾਉਣ ਲਈ 550 ਦਰਖਤ ਲਗਵਾਏ ਗਏ ਸਨ ਜਿਨ੍ਹਾਂ ਵਿਚੋਂ ਦੋ ਦਰਖਤ ਲਗਵਾਉਣ ਦੀ ਸੇਵਾ ਵਿਰਕ ਪਿੰਡ ਨਿਵਾਸੀਆਂ ਵਲੋਂ ਹੋਈ ਸੀ।
ਇਸੇ ਹੀ ਜੋੜ ਮੇਲੇ ਸਮੇ ਬਰਤਾਨੀਆ ਦੇ ਪਹਿੱਲੇ ਦਸਤਾਰਧਾਰੀ ਮੈਂਬਰ ਔਫ ਪਾਰਲੀਆਮੈਂਟ ਤਨਮਨਜੀਤ ਸਿੰਘ ਢੇਸੀ ਜੀ ਵਲੋਂ ਖੱਤ ਰਾਹੀਂ ਸੁਨੇਹਾ ਭੇਜਿਆ ਗਿਆ ਸੀ ਜਿਸ ਵਿੱਚ ਉਨ੍ਹਾ ਨੇ ਲਿਿਖਆ ਸੀ ਕਿ ਇਸ ਤਰਾਂ ਦੇ ਧਾਰਮਿੱਕ ਪ੍ਰੋਗਰਾਮ ਕਰਵਾਉਣੇ ਬਹੁੱਤ ਜਰੂਰੀ ਹਨ ਤਾਂ ਕਿ ਬਰਤਾਨੀਆ ਦੇ ਸਿੱਖ ਆਪਣੇ ਪਿਛੋਕੜ , ਧਰਮ ਅਤੇ ਇਤਿਹਾਸ ਨਾਲ ਜੁੜੇ ਰਿਹ ਸਕਣ।
ਪਿਛਲੇ ਹੋ ਰਹੇ ਇਸ ਧਾਰਮਿੱਕ ਜੋੜ ਮੇਲੇ ਸਮੇ ਬਰਤਾਨੀਆ ਦਾ ਪਰਸਿੱਧ ਭਾਈ ਰਸਾਲ ਸਿੰਘ ਮਲਕੀਤ ਸਿੰਘ ਜੀ ਹੁਣਾ ਦੇ ਢਾਡੀ ਜੱਥੇ ਨੇ ਦੋ ਵਾਰ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਜਦੋਂ ਵੀ ਪਿੰਡ ਵਿਰਕ ਵਲੋਂ ਇਹ ਸਮਾਗਮ ਬਾਬਾ ਸੰਗ ਗੁਰਦਵਾਰਾ ਸਾਹਿਬ ਕਰਵਾਇਆ ਗਿਆ ਹੈ ਹਰ ਸਾਲ ਵਿਰਕਾਂ ਦੀ ਸੰਗਤ ਨੇ ਗੁਰਦਵਾਰਾ ਸਾਹਿਬ ਦੀ ਇਮਾਰਤ ਲਈ ਯੋਗਦਾਨ ਪਾਇਆ ਹੈ।
ਪ੍ਰਬੰਧਕਾਂ ਵਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਆਪਾਂ ਮਹਾਂਪੁਰਸ਼ ਸੰਤ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਧਾਰਮਿੱਕ ਜੋੜ ਮੇਲੇ ਵਿੱਚ ਜੁੜ ਕੇ, ਗੁਰਬਾਨੀ ਸੁਣ ਕੇ, ਸੰਗਤ ਕਰਕੇ, ਸੇਵਾ ਕਰਕੇ, ਕੀਰਤਨ ਕਥਾ ਢਾਡੀ ਵਾਰਾਂ ਸੁਣ ਕੇ ਮਹਾਂਪੁਰਸ਼ਾ ਦਾ ਅਸ਼ੀਰਵਾਦ ਪ੍ਰਾਪਤ ਕਰੀਏ।