ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪਿਛਲੇ ਦਿਨੀਂ ਪਿੰਡ ਧੁਲੇਤਾ ਵਿਖੇ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਸਰਪੰਚ ਦੇ ਕਹਿਣ ਤੇ ਪ੍ਰਸ਼ਾਸਨ ਨੇ ਕਮਿਊਨਿਟੀ ਹਾਲ ਜਿਥੇ ਮਤਾਂ ਪੁਆਇਆ ਸੀ ਉਥੇ ਜੇ ਸੀ ਬੀ ਚਲਾਕੇ ਕੰਧਾਂ ਠਹਿ ਡੇਰੀ ਕਰ ਦਿੱਤੀਆਂ ਸਨ ਅਤੇ ਪੁਲਿਸ ਬਸਪਾ ਵਰਕਰਾਂ ਨੂੰ ਚੁੱਕ ਕੇ ਦੁਸਾਂਝ ਕਲਾਂ ਵਿਖੇ ਲੈ ਗਈ ਸੀ ਉਸ ਜਗ੍ਹਾ ਤੇ ਸੰਤ ਕੁਲਵੰਤ ਰਾਮ ਜੀ ਸ੍ਰੀ ਗੁਰੂ ਰਵਿਦਾਸ ਸੰਤ ਸਮਾਜ ਪੰਜਾਬ ਦੇ ਪ੍ਰਧਾਨ ਪਹੁੰਚੇ ਅਤੇ ਦੁੱਖ ਜ਼ਾਹਿਰ ਕੀਤਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਲੱਗਦੇ ਜਗ੍ਹਾ ਤੇ ਬਲਡੋਜਰ ਚਲਾਇਆ ਹੈ ਅਤੇ ਬਸਪਾ ਵਰਕਰਾਂ ਨੂੰ ਤੇ ਪਿੰਡ ਧੁਲੇਤਾ ਦੇ ਵਰਕਰਾਂ ਨੂੰ ਪੁਲਿਸ ਚੁੱਕਕੇ ਲੈ ਗਈ ਸੀ।ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਨੇ ਕਿਹਾ ਹੈ ਕਿ ਪਹਿਲਾਂ ਮੈਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਗਤ ਨੂੰ ਇੱਕਠੇ ਹੋਵੋ ਫਿਰ ਮੈਂ ਦੇਖਦਾ ਹਾਂ ਕਿ ਕਮਿਊਨਟੀ ਹਾਲ ਕੌਣ ਨਹੀਂ ਬਣਨ ਦਿੰਦਾ। ਜਦੋਂ ਤੱਕ ਇਸ ਕਮਿਊਨਿਟੀ ਹਾਲ ਤੇ ਲੈਂਟਰ ਨਹੀਂ ਪੈਵੇਗਾ ਅਸੀਂ ਸੰਤ ਸਮਾਜ ਇੱਥੇ ਹੀ ਬੈਠਾ ਰਹੇਗਾ।ਖੁਸੀ ਰਾਮ ਸਰਪੰਚ ਜੀ ਨੇ ਸੰਤ ਕੁਲਵੰਤ ਰਾਮ ਭਰੋਮਜਾਰਾ ਜੀ ਦਾ ਇਥੇ ਆਉਣ ਤੇ ਧੰਨਵਾਦ ਕੀਤਾ ਅਤੇ ਸ ਅਵਤਾਰ ਸਿੰਘ ਕਰੀਮਪੁਰੀ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪ ਆਕੇ ਮੌਕ਼ਾ ਸੰਭਾਲ ਲਿਆ ਅਤੇ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਰਕਾਰ ਨੂੰ ਮੂੰਹ ਲੋੜ ਜਵਾਬ ਦੇਣ। ਖੁਸ਼ੀ ਰਾਮ ਸਰਪੰਚ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਧ ਸੰਗਤ ਮਿਲ਼ ਰਹੀਏ ਮਾਧੋ ਜੈਸੇ ਮਧਮ ਮਖੀਰਾ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਹੈ ਸਾਨੂੰ ਸੰਗਤਾਂ ਨੂੰ ਏਕਾ ਕਰਨਾ ਚਾਹੀਦਾ ਹੈ ਅਤੇ ਬਾਕੀ ਸੰਤਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਸੰਤ ਆਤਮਾ ਰਾਮ ਅੱਪਰਾ ਦੇ ਮੁੱਖ ਸੰਚਾਲਕ ਸ੍ਰੀ ਟਹਿਲ ਦਾਸ ਅੱਪਰਾ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਿੰਡ ਧੁਲੇਤਾ ਵਿਖੇ ਪਹੁੰਚ ਕੇ ਸੰਤ ਕੁਲਵੰਤ ਰਾਮ ਜੀ ਨੇ ਸੰਗਤ ਨੂੰ ਪਹਿਲਾਂ ਆਪ ਏਕਾ ਕਰਨਾ ਚਾਹੀਦਾ ਹੈ ਸੰਤ ਕੁਲਵੰਤ ਰਾਮ ਜੀ ਵਾਂਗ ਬਾਕੀ ਸੰਤਾਂ ਮਹਾਪੁਰਸ਼ਾਂ ਨੂੰ ਸੱਦਾ ਦਿੱਤਾ –ਖੁਸੀ ਰਾਮ ਬਸਪਾ ਆਗੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


