HOME ਪਿੰਡ ਢੇਸੀਆਂ ਕਾਹਨਾਂ (ਜਲੰਧਰ) ਤੋਂ ਸ੍ਰੀਮਤੀ ਸੁਮਨ ਰਾਣੀ ਜੀ ਸਰਪੰਚੀ ਦੀ ਚੋਣ...

ਪਿੰਡ ਢੇਸੀਆਂ ਕਾਹਨਾਂ (ਜਲੰਧਰ) ਤੋਂ ਸ੍ਰੀਮਤੀ ਸੁਮਨ ਰਾਣੀ ਜੀ ਸਰਪੰਚੀ ਦੀ ਚੋਣ ਜਿੱਤੇ।

6

ਸਰਪੰਚ ਸ੍ਰੀਮਤੀ ਸੁਮਨ ਰਾਣੀ ਜੀ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 296 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।

ਫਿਲੌਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ, ਗੋਰਾ ਢੇਸੀ ) ਪਿੰਡ ਢੇਸੀਆਂ ਕਾਹਨਾਂ (ਜਲੰਧਰ) ਤੋਂ ਸਰਬ ਸਾਂਝੇ ਉਮੀਦਵਾਰ ਸ੍ਰੀਮਤੀ ਸੁਮਨ ਰਾਣੀ ਜੀ (ਪਤਨੀ ਸ੍ਰੀ ਮਨਦੀਪ ਕੁਮਾਰ ਬਿੱਟਾ ਜੀ) ਸਰਪੰਚੀ ਦੀ ਚੋਣ ਜਿੱਤ ਗਏ ਨੇ, ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 474 ਵੋਟਾਂ ਨਾਲ ਹਰਾ ਕੇ ਬਹੁਤ ਵੱਡੀ ਜਿੱਤ ਦਰਜ ਕੀਤੀ ਹੈ। ਸਰਪੰਚ ਸੀ੍ਮਤੀ ਸੁੰਮਨ ਰਾਣੀ ਜੀ ਨੂੰ 935 ਵੋਟਾਂ ਪਈਆਂ ਅਤੇ ਉਹਨਾਂ ਦੇ ਵਿਰੋਧੀ ਉਮੀਦਵਾਰ ਨੂੰ 639 ਵੋਟਾਂ ਪਈਆਂ। ਇਸ ਤੋ ਪਹਿਲਾਂ ਸਰਪੰਚੀ ਦੀ ਚੋਣ ਵਿੱਚ ਸਵਰਗੀ ਸੀ੍ਮਤੀ ਜਗੀਰੋ ਮਹੇ ਨੇ 237 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਵੋਟਰਾਂ ਅਤੇ ਸਪੋਟਰਾ ਵਲੋਂ ਉਸ ਤੋਂ ਵੀ ਵੱਡੀ ਲੀਡ ਨਾਲ ਸ੍ਰੀਮਤੀ ਸੁਮਨ ਰਾਣੀ ਜੀ ਨੂੰ ਪਿੰਡ ਢੇਸੀਆਂ ਕਾਹਨਾਂ ਦੇ ਸਰਪੰਚ ਨਿਯੁਕਤ ਕੀਤਾ ਹੈ। ਸਰਪੰਚ ਸ੍ਰੀਮਤੀ ਸੁਮਨ ਰਾਣੀ ਜੀ ਨੇ ਵੋਟਰਾਂ ਅਤੇ ਸਪੋਟਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾ ਦੀ ਬਦੋਲਤ ਅੱਜ ਉਹ ਪਿੰਡ ਢੇਸੀਆਂ ਕਾਹਨਾਂ ਦੇ ਸਰਪੰਚ ਬਣੇ ਨੇ। ਉਹਨਾਂ ਵਿਸ਼ਵਾਸ ਦੁਆਇਆ ਹੈ ਕਿ ਪਿੰਡ ਦਾ ਹਰ ਕੰਮ ਪਹਿਲ ਦੇ ਅਧਾਰਿਤ ਕੀਤਾ ਜਾਵੇਗਾ। ਅਤੇ ਢੇਸੀਆਂ ਕਾਹਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੰਤਰਰਾਸ਼ਟਰੀ ਮਾਈ ਟ੍ਰੀ ਦਿਵਸ ਤੇ ਰੋੜਮਜਾਰਾ ਦੇ ਸ਼ਿਵ ਮੰਦਿਰ ‘ਚ ਬੂਟੇ ਲਗਾਏ
Next articleਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਏ ਜਾਂਦੇ ਲਾਇਵ ਪ੍ਰੋਗਰਾਮ ਨੇ ਪੰਜਾਬੀਅਤ ਦੇ ਖੂਬ ਰੰਗ ਬਿਖੇਰੇ – ਸੂਦ ਵਿਰਕ