ਪਿੰਡ ਬੂਲਪੁਰ, ਟੋਡਰਵਾਲ, ਥੇ -ਵਾਲਾ , ਕਾਹਨਾਂ ਦੀਆਂ 20-25 ਮੋਟਰਾਂ ਤੋਂ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਬੀਤੀ ਰਾਤ ਆਏ ਤੇਜ਼ ਹਨੇਰੀ ਝੱਖੜ ਦਾ ਫਾਇਦਾ ਚੁੱਕਦਿਆਂ ਹੋਇਆ ਚੋਰਾਂ ਨੇ ਪਿੰਡ ਬੂਲਪੁਰ ,  ਪੱਤੀ ਸਰਦਾਰ ਨਬੀ ਬਖਸ਼, ਟੋਡਰਵਾਲ ,ਕਾਹਨਾ ਦੀਆਂ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਆਦਿ ਕੀਮਤੀ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਅਵਤਾਰ ਸਿੰਘ ਦੂਲੋਵਾਲ,ਜਗੀਰ ਸਿੰਘ ਕੌੜਾ ,ਮਾਸਟਰ ਕੇਵਲ ਸਿੰਘ,ਮਾਸਟਰ ਅਵਤਾਰ ਸਿੰਘ, ਬਲਵਿੰਦਰ ਸਿੰਘ ਲਹਿਰੀ, ਸੁਖਵਿੰਦਰ ਸਿੰਘ ਮਹਿਰੋਕ ਆਦਿ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਦੁਆਰਾ ਹਨੇਰੀ ਤੇ ਝੱਖੜ ਦਾ ਫਾਇਦਾ ਓਏ ਲਗਭਗ ਵੀ ਤੋਂ 25 ਮੋਟਰਾਂ ਤੋਂ ਸਟਾਟਰ , ਸਟਾਟਰ ਵਿਚਲਾ ਤੇਲ, ਤਾਰ ਤੇ ਕਈ ਤਰ੍ਹਾਂ ਦੀਆਂ ਲਾਈਟਾਂ ਆਦਿ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ। ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਸਬੰਧੀ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੋਈ ਨਵੀਂ ਘਟਨਾ ਨਹੀਂ ਹੈ, ਬਲਕਿ ਚੋਰਾਂ ਦੁਆਰਾ ਪਹਿਲਾਂ ਵੀ ਇਸ ਤਰ੍ਹਾਂ ਹੀ ਮੋਟਰਾਂ ਤੋਂ ਕਈ ਤਰ੍ਹਾਂ ਦਾ ਮੋਟਰਾਂ ਤੋਂ ਕੀਮਤੀ ਸਮਾਨ,ਟਰਾਂਸਫਰ ਆਦਿ ਚੋਰੀ ਕੀਤੇ ਜਾਂਦੇ ਹਨ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰੀ ਬਾਰਸ਼ ਦੇ ਬਾਵਜੂਦ ਬੀ ਕੇ ਯੂ ਪੰਜਾਬ ਵੱਲੋਂ ਟੋਲ ਪਲਾਜ਼ਾ ਤੇ ਧਰਨਾ ਜਾਰੀ, ਗੁਰਜੰਟ ਸਿੰਘ ਸਾਥੀਆਂ ਸਮੇਤ ਡਟੇ
Next articleਸੀਨੀਅਰ ਸਿਟੀਜਨ ਵੈਲਫੇ਼ਅਰ ਐਸੋਸ਼ੀਏਸ਼ਨ ਦੀ ਮੀਟਿੰਗ