ਇੰਟਰਨੈਸ਼ਨਲ ਪੰਥਕ ਢਾਡੀ ਭਾਈ ਮੇਜਰ ਸਿੰਘ ਖਾਲਸੇ ਦੇ ਜਥੇ ਨੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀਆਂ ਵਾਰਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ


ਕਪੂਰਥਲਾ, (ਸਮਾਜ ਵੀਕਲੀ) ( ਕੌੜਾ) – ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਲਾਨਾ ਜੋੜ ਮੇਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਪ੍ਰਵਾਸੀ ਭਾਰਤੀ, ਇਲਾਕਾ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਬੂਲਪੁਰ ਵਿਖੇ ਬਾਬਾ ਹਰਜੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਰਹੁੱਨਮਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸ਼੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ।ੳਪਰੰਤ ਸੁੰਦਰ ਦੀਵਾਨ ਸਜਾਏ ਗਏ।ਜਿਸ ਵਿਚ ਅੰਤਰਰਾਸ਼ਟਰੀ ਪੰਥਕ ਢਾਡੀ ਜਥਾ ਭਾਈ ਮੇਜਰ ਸਿੰਘ ਖਾਲਸਾ ਨੇ ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਆਖਿਆ ਕਿ ਸਿੱਖ ਕੌਮ ਹਜ਼ਾਰਾਂ ਸਾਲ ਤੋਂ ਲੋਕ ਭਲਾਈ ਲਈ ਕੁਰਬਾਨੀਆਂ ਕਰਦੀ ਆ ਰਹੀ ਹੈ।ਮਹਾਨ ਤਪੱਸਵੀ ਸੂਰਬੀਰ ਯੋਧਾ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਬਾਦ ਵਾਲਿਆਂ ਨੇ ਵੀ ਉਸ ਸਮੇਂ ਦੇ ਜਾਲਮਾਂ ਨਾਲ ਟਾਕਰਾ ਲੈਂਦੇ ਸਮੇਂ ਸ਼ਹੀਦੀ ਦਿੱਤੀ।ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਪਰਿਵਾਰ ਗੁਰਸਿੱਖ ਅਤੇ ਭਗਤੀ ਸੇਵਾ ਸਿਮਰਨ ਕਰਨ ਵਾਲਾ ਸੀ।ਉਨ੍ਹਾਂ ਗੁਰੁ ਦੀ ਅਥਾਹ ਸੇਵਾ ਕੀਤੀ।ਬਾਬਾ ਬੀਰ ਸਿੰਘ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਬੂਲਪੁਰ ਵਿਖੇ ਵੀ ਤਪੱਸਿਆ ਕੀਤੀ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੁ ਵਾਲੇ ਬਣਿਆ।ਭਾਈ ਲਖਵਿੰਦਰ ਸਿੰਘ ਲੱਖਾ ਅਤੇ ਕਸ਼ਮੀਰ ਸਿੰਘ ਮਹਿਰਵਾਲਾ ਕਵੀਸ਼ਰੀ ਜਥੇ ਨੇ ਆਪਣੀਆਂ ਕਵਿਤਾਵਾਂ ਰਾਹੀਂ ਸੰਤ ਬਾਬਾ ਬੀਰ ਸਿੰਘ ਜੀ ਦਾ ਇਤਿਹਾਸ ਸੰਗਤਾਂ ਦੇ ਸਨਮੁੱਖ ਕੀਤਾ।ਇਸ ਦੌਰਾਨ ਗੁਰੂ ਘਰ ਦੀਆਂ ਇਮਾਰਤਾਂ ਲਈ ਸਹਿਯੋਗ ਦੇਣ ਵਾਲੀਆਂ ਤੇ ਸਮਾਗਮ ਨੂੰ ਸਫਲ ਬਣਾਉਣ ਵਾਲੀਆਂ ਸ਼ਖ਼ਸੀਅਤਾਂ
ਗੁਰੁ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਕਰਦਿਆਂ ਸਵਰਨ ਸਿੰਘ ਚੰਦੀ ਨੇ ਆਏ ਸੰਤ ਮਹਾਂਪੁਰਸ਼, ਮਹਾਨ ਸ਼ਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲੀ ਮੱਦਦ ਕਰਨ ਵਾਲਿਆਂ ਨੂੰ ਜੀ ਆਇਆਂ ਕਹਿੰਦਿਆਂ ਧੰਨਵਾਦ ਕੀਤਾ।ਇਸ ਮੌਕੇ ਤੇ ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਮਹਿਰੋਕ, ਮੁਖਤਿਆਰ ਸਿੰਘ ਮੁਬੰਈ, ਗੁਲਜ਼ਾਰ ਸਿੰਘ ਮੁਬੰਈ, ਅਵਤਾਰ ਸਿੰਘ ਕੈਨੇਡਾ,ਸੋਹਣ ਸਿੰਘ ਧੰਜੂ, ਨੰਬਰਦਾਰ ਗੁਰਸ਼ਰਨ ਸਿੰਘ, ਬਲਦੇਵ ਸਿੰਘ ਕੌੜਾ , ਸਰਪੰਚ ਮਨਿੰਦਰ ਕੌਰ ,ਸੁਖਵਿੰਦਰ ਸਿੰਘ ਪ੍ਰਧਾਨ, ਵਾਇਸ ਪ੍ਰਧਾਨ ਮਲਕੀਤ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਸਿੰਘ ਆੜਤੀਆ , ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਚੰਦੀ, ਸਾਧੂ ਸਿੰਘ , ਤੇਜਿੰਦਰਪਾਲ ਸਿੰਘ, ਠੇਕੇਦਾਰ ਹਰਿੰਦਰਜੀਤ ਸਿੰਘ,ਮਾ. ਦੇਸ ਰਾਜ, ਕੇਵਲ ਸਿੰਘ (ਤਿੰਨੇ ਸਾਬਕਾ ਬਲਾਕ ਸਿੱਖਿਆ ਅਧਿਕਾਰੀ), ਪਰਮਿੰਦਰ ਸਿੰਘ ਜੋਸਨ,ਕੇਵਲ ਸਿੰਘ , ਅਵਤਾਰ ਸਿੰਘ, ਤਰਨਜੀਤ ਸਿੰਘ, ਜਗਜੀਤ ਸਿੰਘ, ਮਾਸਟਰ ਗੁਰਬਚਨ ਸਿੰਘ, ਕੇਵਲ ਸਿੰਘ ਫ਼ੌਜੀ, ਰਣਜੀਤ ਸਿੰਘ ਥਿੰਦ, ਗੁਰਮੁੱਖ ਸਿੰਘ, ਸਾਧੂ ਸਿੰਘ ਧੰਜੂ, ਨਰਿੰਦਰਜੀਤ ਸਿੰਘ, ਨਰੰਜਣ ਸਿੰਘ ਧੰਜੂ, ਦਾਰਾ ਸਿੰਘ ਪਟਵਾਰੀ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly