ਪਿੰਡ ਭਰੋਮਜਾਰਾ ਤੋਂ ਸੁਰਿੰਦਰਪਾਲ ਸੁੰਡਾ ਸਰਪੰਚ ਚੁਣੇ ਗਏ

ਆਪਣੇ ਵਿਰੋਧੀ ਨੂੰ 117 ਵੋਟਾਂ ਨਾਲ ਦਿੱਤੀ ਮਾਤ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾਂ):- ਪੰਚਾਇਤੀ ਚੋਣਾਂ ਵਿੱਚ ਬੰਗਾ ਬਲਾਕ ਅੰਦਰ ਆਉਂਦੇ ਪਿੰਡ ਭਰੋਮਜਾਰਾ ਵਿਖੇ ਸੁਰਿੰਦਰਪਾਲ ਸੁੰਡਾ ਸਰਪੰਚ ਚੁਣੇ ਗਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੁਰਿੰਦਰਪਾਲ ਸੁੰਡਾ ਪਹਿਲੀ ਵਾਰ ਸਰਪੰਚੀ ਪਿੰਡ ਦੇ ਅੰਦਰਲੇ ਮੁਹੱਲੇ ਲੈਕੇ ਆਏ। ਇਸ ਪਿੰਡ ਵਿੱਚ ਸਰਪੰਚ ਚੋਣ ਲਈ 3 ਉਮੀਦਵਾਰ ਚੋਣ ਮੈਦਾਨ ਵਿਚ ਸਨ। ਪਿੰਡ ਦੀਆਂ ਕੁਲ 1320 ਵੋਟਾਂ ਸਨ। ਜਿਸ ਵਿੱਚੋਂ 935 ਵੋਟ ਪੋਲ ਹੋਏ। ਸੁਰਿੰਦਰ ਪਾਲ ਸੁੰਡਾ 394 ਵੋਟਾਂ ਲੈਕੇ ਜੇਤੂ ਰਹੇ। ਅਵਤਾਰ ਚੰਦ 277 ਵੋਟਾਂ ਲੈਕੇ ਦੂਸਰੇ ਸਥਾਨ ਅਤੇ ਚਿਰੰਜੀ ਲਾਲ 262 ਵੋਟਾਂ ਲੈਕੇ ਤੀਸਰੇ ਸਥਾਨ ਤੇ ਰਹੇ। ਨੋਟਾ ਨੂੰ 2 ਵੋਟਾਂ ਪ੍ਰਾਪਤ ਹੋਈਆਂ। ਪਿੰਡ ਵਿੱਚ ਕੁਲ 7 ਵਾਰਡ ਸਨ। 1 ਨੰਬਰ ਵਾਰਡ ਤੋ ਸੁਨੀਤਾ ਰਾਣੀ ਪਤਨੀ ਡਾ ਦੇਸ ਰਾਜ ਸਰਵਸੰਮਤੀ ਨਾਲ ਜੇਤੂ ਰਹੇ। ਵਾਰਡ ਨੰਬਰ 2 ਤੋਂ ਨੀਲਮ ਰਾਣੀ ਪਤਨੀ ਫਤਿਹ ਸਿੰਘ ਨੇ 82 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ। ਪ੍ਰਵੀਨ ਕੁਮਾਰੀ ਨੂੰ 62 ਵੋਟਾਂ ਮਿਲੀਆਂ।ਨੋਟਾ ਨੂੰ 3 ਵੋਟਾਂ ਮਿਲੀਆਂ। ਵਾਰਡ ਨੰ 3 ਤੋਂ ਦਲਵੀਰ ਚੰਦ 90 ਵੋਟਾਂ ਲੈਕੇ ਜੇਤੂ ਰਹੇ। ਸਤੀਸ਼ ਕੁਮਾਰ ਬੱਲੀ ਨੂੰ ਸਿਰਫ 44 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰ 4 ਤੋਂ ਮਨਿੰਦਰ ਸਿੰਘ ਸ਼ੈਲੀ ਨੇ 96 ਵੋਟਾਂ ਲੈਕੇ ਜਿੱਤ ਪ੍ਰਾਪਤ ਕੀਤੀ। ਉਸਦੇ ਵਿਰੋਧੀ ਸੰਤ ਰਾਮ ਨੂੰ ਸਿਰਫ 29 ਵੋਟਾਂ ਹੀ ਮਿਲੀਆਂ। ਨੋਟਾ ਨੂੰ 2 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰ 5 ਤੋੰ ਅਨਿਲ ਕੁਮਾਰ ਸੋਨੂੰ ਸਪੁੱਤਰ ਬਲਵੀਰ ਸਿੰਘ ਬਿਨਾਂ ਮੁਕਾਬਲਾ ਸਰਵਸੰਮਤੀ ਨਾਲ ਜੇਤੂ ਰਹੇ। ਵਾਰਡ ਨੰ 6 ਤੋਂ ਸੰਤੋਖ ਕੌਰ 63 ਵੋਟਾਂ ਲੈਕੇ ਜੇਤੂ ਰਹੇ। ਜਦੋਂਕਿ ਗੁਰਦੀਪ ਸਿੰਘ ਪੂੰਨੀ ਨੂੰ 55 ਵੋਟਾਂ ਮਿਲੀਆਂ। 1 ਵੋਟ ਰੱਦ ਪਾਈ ਗਈ। ਵਾਰਡ ਨੰ 7 ਤੋ ਮਨਜੀਤ ਕੌਰ ਬਿਨਾਂ ਮੁਕਾਬਲਾ ਸਰਵਸੰਮਤੀ ਨਾਲ ਜੇਤੂ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਖਾਂ ਦਾਨ ਕਰੋ ਤਾਂ ਜੋ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੁਨੀਆਂ ਨੂੰ ਦੇਖ ਸਕਣ – ਸੰਜੀਵ ਅਰੋੜਾ
Next articleधान उत्पादन में नुकसान का सर्वे कर राहत के लिये कदम उठाये जायें।