ਫਿਲੌਰ/ ਅੱਪਰਾ (ਜੱਸੀ)(ਸਮਾਜ ਵੀਕਲੀ)-ਅੱਜ ਨਜ਼ਦੀਕੀ ਪਿੰਡ ਛੋਕਰਾਂ ਵਿਖੇ ਸ. ਅਵਤਾਰ ਸਿੰਘ ਪ੍ਰਧਾਨ ਜਿਲਾ ਜਲੰਧਰ ਦੁਆਬਾ ਜੋਨ ਤੇ ਸੀਨੀਅਰ ਅਕਾਲੀ ਆਗੂਦੇ ਗ੍ਰਹਿ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ. ਪੀ ਦੇ ਹੱਕ ’ਚ ਇੱਕ ਭਰਵੀਂ ਮੀਟਿੰਗ ਹੋਈ। ਇਸ ਮੌਕੇ ਸ੍ਰੀਮਤੀ ਭਾਵਨਾ ਖਹਿਰਾ ਪਤਨੀ ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਫਿਲੌਰ, ਮਹਿੰਦਰ ਸਿੰਘ ਕੇ. ਪੀ ਦੀ ਬੇਟੀ ਰੁਪਾਲੀ ਕੇ. ਪੀ ਤੇ ਮਹਿੰਦਰ ਸਿੰਘ ਕੇ. ਪੀ ਦੀ ਭੈਣ ਮਹਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਅਕਾਲੀ ਦਲ ਹਮੇਸਾ ਹੀ ਗਰੀਬਾਂ ਦੇ ਹੱਕ ’ਚ ਤੇ ਸਰਮਾਏਦਾਰਾਂ ਦੇ ਵਿਰੋਧ ’ਚ ਰਹੀ ਹੈ। ਸ੍ਰੀਮਤੀ ਭਾਵਨਾ ਖਹਿਰਾ ਤੇ ਰੁਪਾਲੀ ਕੇ. ਪੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਤੋਂ ਬਿਨਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਪੂੰਜੀਪਤੀਆਂ ਤੇ ਸਰਮਾਏਦਾਰਾਂ ਦੀ ਚਿੰਤਾ ਹੈ, ਜਦਕਿ ਅਕਾਲੀ ਦਲ ਸਿਰਫ ਤੇ ਸਿਰਫ ਸ਼ੋਸ਼ਿਤ ਤੇ ਦੱਬੇ ਕੁਚਲੇ ਸਮਾਜ ਦੇ ਹੱਕਾਂ ਦੀ ਗੱਲ ਕਰਦੀ ਹੈ। ਉਨਾਂ ਕਿਹਾ ਕਿ ਭਾਜਪਾ, ਆਪ ਤੇ ਕਾਂਗਰਸ ਪਾਰਟੀਆਂ ਰਾਜਨੀਤਿਕ ਲਾਹਾ ਲੈਣ ਲਈ ਗਰੀਬਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ। ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਛੋਕਰ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨੇ ਹਮੇਸ਼ਾ ਹੀ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਸ ਮੌਕੇ ਹਰਪ੍ਰੀਤ ਕੌਰ, ਗੁਰਬਖਸ਼ ਕੌਰ, ਹਰਬੰਸ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਪੂਨਮ ਰਾਣੀ, ਪੰਮ, ਛਿੰਦੋ, ਜਸਵੀਰ ਕੌਰ, ਰਾਣੀ ਪਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਪਿੰਡ ਛੋਕਰਾਂ ’ਚ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ. ਪੀ ਦੇ ਹੱਕ ’ਚ ਸ੍ਰੀਮਤੀ ਭਾਵਨਾ ਖਹਿਰਾ, ਰੁਪਾਲੀ ਕੇ. ਪੀ ਤੇ ਮਹਿੰਦਰ ਕੌਰ ਨੇ ਕੀਤਾ ਚੋਣ ਪ੍ਰਚਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ