ਕਪੂਰਥਲਾ, (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਗ੍ਰਾਮ ਪੰਚਾਇਤ ਬੂਲਪੁਰ ਦੁਆਰਾ ਵਿਕਾਸ ਕਾਰਜਾਂ ਦੀ ਆਰੰਭਤਾ ਸਰਪੰਚ ਦਲਜੀਤ ਕੌਰ ਦੀ ਅਗਵਾਈ ਵਿੱਚ ਸ਼ੁਰੂ ਹੋ ਗਏ ਹਨ।ਇਹਨਾਂ ਵਿਕਾਸ ਕਾਰਜਾਂ ਦੀ ਆਰੰਭਤਾ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਮੈਂਟ ਟਰੱਸਟ ਕਪੂਰਥਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸੱਜਣ ਸਿੰਘ ਚੀਮਾ, ਮਹੁੰਮਦ ਰਫ਼ੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਸਰਪੰਚ ਦਲਜੀਤ ਕੌਰ ਬੂਲਪੁਰ, ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ, ਬਲਵਿੰਦਰ ਸਿੰਘ ਪੰਚ,ਕੇਵਲ ਸਿੰਘ ਥਿੰਦ ਗੁਰਮੁੱਖ ਸਿੰਘ,ਗੁਰਪ੍ਰੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਸੌਂਦ ਠੱਟਾ ਨਵਾਂ, ਗੁਰਦੁਆਰਾ ਕਮੇਟੀ ਪ੍ਰਧਾਨ ਸੁਖਵਿੰਦਰ ਸਿੰਘ ਮਹਿਰੋਕ, ਦਿਲਪ੍ਰੀਤ ਸਿੰਘ ਟੋਡਰਵਾਲ, ਰਛਪਾਲ ਸਿੰਘ ਸੈਕਟਰੀ ਆਦਿ ਨੇ ਸਾਂਝੇ ਤੌਰ ਤੇ ਕੀਤੀ। ਇਸ ਦੌਰਾਨ ਆਪ ਦੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਮੈਂਟ ਟਰੱਸਟ ਕਪੂਰਥਲਾ ਨੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਪਿੰਡ ਬੂਲਪੁਰ ਵਿੱਚ ਰਸਤਿਆਂ ਦੇ ਨਾਲ ਕੱਚੇ ਥਾਂ ਨੂੰ ਪੱਕਾ ਕਰਨ ਲਈ ਇੰਟਰਲਾਕ ਟਾਇਲ ਲਗਾਉਣ ਦੇ ਕੰਮ ਦਾ ਉਦਘਾਟਨ ਕਰਕੇ ਕੀਤਾ। ਉਦਘਾਟਨ ਕਰਨ ਉਪਰੰਤ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ, ਅਤੇ ਖੇਡਾਂ ਵਾਲੇ ਪਾਸੇ ਲਾਉਣਾ ਹੈ। ਉਹਨਾਂ ਹਾਜ਼ਰ ਲੋਕਾਂ ਨੂੰ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਹੈ। ਉਸਦੀ ਸੂਚਨਾ ਤੁਰੰਤ ਪੰਜਾਬ ਸਰਕਾਰ ਵੱਲੋਂ ਜਾਰੀ ਸ਼ਿਕਾਇਤ ਨੰਬਰ ਤੇ ਦਿੱਤੀ ਜਾਵੇ। ਉਸ ਨੰਬਰ ਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਨਵੀਆਂ ਪੰਚਾਇਤਾਂ ਨੂੰ ਕਿਸੇ ਵੀ ਕਿਸਮ ਦੀ ਵਿਕਾਸ ਕਾਰਜਾਂ ਵਿੱਚ
https://play.google.com/store/apps/details?id=in.yourhost.samaj